Dalljiet Kaur's griha pravesh: ਦਲਜੀਤ ਕੌਰ ਦਾ ਸੁਹਰੇ ਘਰ 'ਚ ਹੋਇਆ ਗ੍ਰੈਂਡ ਵੈਲਕਮ, ਪਤੀ ਨਿਖਿਲ ਨੇ ਦਿਖਾਈ ਝਲਕ
ਦਲਜੀਤ ਕੌਰ ਅਤੇ ਨਿਖਿਲ ਪਟੇਲ ਦੇ ਵਿਆਹ ਨੂੰ ਕਰੀਬ ਇੱਕ ਹਫ਼ਤਾ ਬੀਤ ਚੁੱਕਾ ਹੈ। ਦੋਵੇਂ ਹਨੀਮੂਨ ਮਨਾ ਕੇ ਆਪਣੇ ਘਰ ਕੀਨੀਆ ਪਹੁੰਚ ਚੁੱਕੇ ਹਨ। ਸਹੁਰੇ ਘਰ ਪਹੁੰਚਦੇ ਹੀ ਦਲਜੀਤ ਕੌਰ ਦਾ ਗ੍ਰੈਂਡ ਵੈਲਕਮ ਹੋਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
Dalljiet Kaur's griha pravesh: ਦਲਜੀਤ ਕੌਰ ਦਾ ਸੁਹਰੇ ਘਰ 'ਚ ਹੋਇਆ ਗ੍ਰੈਂਡ ਵੈਲਕਮ, ਪਤੀ ਨਿਖਿਲ ਨੇ ਦਿਖਾਈ ਝਲਕ
Dalljiet Kaur Griha Pravesh at Nikhil Home: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਹੁਣ ਦੂਜਾ ਵਿਆਹ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਉਹ ਪਿਆਰ ਅਤੇ ਵਿਆਹ ਨੂੰ ਇੱਕ ਹੋਰ ਮੌਕਾ ਦੇ ਕੇ ਬਹੁਤ ਖੁਸ਼ ਹੈ। ਹਾਲ ਹੀ ਵਿੱਚ ਦਲਜੀਤ ਕੌਰ ਜਦੋਂ ਹਨੀਮੂਨ ਮਗਰੋਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਉਸ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਹੋਇਆ, ਇਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਨਿਖਿਲ ਪਟੇਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਦਲਜੀਤ ਦੇ ਗ੍ਰਹਿ ਪਵ੍ਰੇਸ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਿਖਿਲ ਪਟੇਲ ਨੇ ਇਹ ਤਸਵੀਰਾਂ ਆਪਣੇ ਇੰਸਟਾ ਸਟੋਰੀ ਵਿੱਚ ਸ਼ੇਅਰ ਕੀਤੀ ਇੱਕ ਵੀਡੀਓ ਰਾਹੀਂ ਵਿਖਾਇਆ ਕਿ ਕਿਵੇਂ ਕੀਨੀਆ ਵਿੱਚ ਨਿਖਿਲ ਦੇ ਘਰ 'ਤੇ ਦਲਜੀਤ ਕੌਰ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ।
ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਿਖਿਲ ਪਟੇਲ ਆਪਣੀ ਪਤਨੀ ਦਲਜੀਤ ਕੌਰ ਨਾਲ ਆਪਣੇ ਕੀਨੀਆ ਸਥਿਤ ਘਰ ਪਹੁੰਚੇ। ਇੱਥੇ ਦਲਜੀਤ ਦਾ ਬੇਹੱਦ ਪਿਆਰੇ ਤੇ ਖੂਬਸੂਰਤ ਢੰਗ ਨਾਲ ਸਵਾਗਤ ਕੀਤਾ ਗਿਆ। ਜੋੜੇ ਦਾ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਸਾਰੇ ਕਮਰੇ ਵਿੱਚ ਗੁਲਾਬ ਵਿਛੇ ਹੋਏ ਸਨ, ਬੈੱਡ 'ਤੇ 'ਟੇਕ 2 ਡੀਐਨ' ਲਿਖਿਆ ਹੋਇਆ ਸੀ ਅਤੇ ਮੇਜ਼ 'ਤੇ ਸ਼ੈਂਪੇਨ ਦੀਆਂ ਬੋਤਲਾਂ ਅਤੇ ਗਲਾਸ ਰੱਖੇ ਹੋਏ ਸਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਿਖਿਲ ਨੇ ਕੈਪਸ਼ਨ 'ਚ ਲਿਖਿਆ, ''ਜਦੋਂ ਤੁਹਾਡਾ ਪੂਰਾ ਪਰਿਵਾਰ ਘਰ ਨੂੰ ਸਜਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਸ਼ੁਭਕਾਮਨਾਵਾਂ!”
ਇਸ ਦੇ ਨਾਲ ਹੀ ਦਿਲਜੀਤ ਕੌਰ ਨੇ ਆਪਣੀ ਇੰਸਟਾ ਸਟੋਰੀ 'ਤੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਰਾਹੀਂ ਅਭਿਨੇਤਰੀ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਸਹੁਰੇ ਘਰ ਪਹੁੰਚਦੇ ਹੀ ਆਪਣਾ ਪੈਕ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਉਹ ਆਪਣੇ ਪਤੀ ਦੇ ਕਮਰੇ 'ਚ ਆਪਣਾ ਸਾਮਾਨ ਰੱਖਦੀ ਨਜ਼ਰ ਆਈ।

ਹਮੇਸ਼ਾ ਲਈ ਕੀਨੀਆ ਸ਼ਿਫਟ ਹੋਈ ਦਲਜੀਤ
ਇਸ ਤੋਂ ਪਹਿਲਾਂ ਦਲਜੀਤ ਕੌਰ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਐਲਾਨ ਕੀਤਾ ਕਿ ਆਖਿਰਕਾਰ ਉਹ ਅਧਿਕਾਰਤ ਤੌਰ 'ਤੇ ਕੀਨੀਆ ਸ਼ਿਫਟ ਹੋ ਗਈ ਹੈ। ਤਸਵੀਰਾਂ 'ਚ ਉਹ ਆਪਣੇ ਪਤੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ, ''ਅੱਜ ਆਖਿਰਕਾਰ ਅਧਿਕਾਰਤ ਤੌਰ 'ਤੇ ਕੀਨੀਆ ਸ਼ਿਫਟ ਹੋ ਗਈ ਹਾਂ। ਬਹੁਤ ਸਾਰਾ ਪਾਗਲਪਨ, ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੀਆਂ ਖੂਬਸੂਰਤ ਯਾਦਾਂ... ਜਾਦੂ ਸ਼ੁਰੂ ਹੋਣ ਦਿਓ।"
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
