Film 'Kali Jotta':ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੇ ਰੱਚਿਆ ਨਵਾਂ ਇਤਿਹਾਸ, ਇਹ ਉਪਲਬਧੀ ਕੀਤੀ ਹਾਸਿਲ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਗਾਇਕ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੇ ਦੇਸ਼ ਭਰ ਵਿੱਚ ਵੱਡਾ ਰਿਕਾਰਡ ਬਣਾਇਆ ਹੈ। ਇਸ ਫ਼ਿਲਮ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਕਿ ਸਿਨੇਮਾਘਰਾਂ ਵਿੱਚ 50 ਤੋਂ ਵੱਧ ਦਿਨਾਂ ਤੱਕ ਚੱਲੀ ਹੈ।

Reported by: PTC Punjabi Desk | Edited by: Pushp Raj  |  March 27th 2023 12:35 PM |  Updated: March 27th 2023 12:35 PM

Film 'Kali Jotta':ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੇ ਰੱਚਿਆ ਨਵਾਂ ਇਤਿਹਾਸ, ਇਹ ਉਪਲਬਧੀ ਕੀਤੀ ਹਾਸਿਲ

Film 'Kali Jotta':  ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਗਾਇਕ ਸਤਿੰਦਰ ਸਰਤਾਜ ਹਾਲ ਹੀ ਵਿੱਚ ਆਪਣੀ ਫ਼ਿਲਮ 'ਕਲੀ ਜੋਟਾ' ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਇਸ ਫ਼ਿਲਮ ਨੇ ਹੁਣ ਵੱਡਾ ਇਤਿਹਾਸ ਰੱਚ ਦਿੱਤਾ ਹੈ। ਆਓ ਜਾਣਦੇ ਹਾਂ ਕਿ ਇਸ ਫ਼ਿਲਮ ਨੇ ਕੀ ਉਪਲਬਧੀ ਹਾਸਿਲ ਕੀਤੀ ਹੈ।

 

ਦੱਸ ਦਈਏ ਕਿ ਫ਼ਿਲਮ ਕਲੀ ਜੋਟਾ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫ਼ਿਲਮ ਨੇ   ਵੱਡੀ ਉਪਲਬਧੀ ਆਪਣੇ ਨਾਂ ਕੀਤੀ ਹੈ। ਦੱਸ ਦੇਈਏ ਕਿ ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਦੇਸ਼ ਭਰ ਵਿੱਚ ਖੂਬ ਪਿਆਰ ਮਿਲ ਰਿਹਾ ਹੈ।

ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫ਼ਿਲਮ 'ਕਲੀ ਜੋਟਾ' ਦੀ ਸਟੋਰੀ ਨੇ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ 50 ਦਿਨ ਚੱਲਣ ਦਾ ਰਿਕਾਰਡ ਤੋੜ ਦਿੱਤਾ ਹੈ। ਨੀਰੂ ਬਾਜਵਾ ਨੇ ਦਰਸ਼ਕਾਂ ਦਾ ਪਿਆਰ ਦੇਖ ਧੰਨਵਾਦ ਕੀਤਾ ਹੈ। ਨੀਰੂ ਬਾਜਵਾ ਦੀ ਅਦਾਕਾਰੀ ਅਤੇ ਫ਼ਿਲਮ ਵਿੱਚ ਸਤਿੰਦਰ ਸਰਤਾਜ ਵੱਲੋਂ ਗਾਏ ਗੀਤ ਹਾਲੇ ਤੱਕ ਫੈਨਜ਼ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਹੋਰ ਪੜ੍ਹੋ: Sunil Grover: ਸੁਨੀਲ ਗਰੋਵਰ ਆਪਣੇ ਮਾੜੇ ਸਮੇਂ ਨੂੰ ਯਾਦ ਕਰ ਹੋਏ ਭਾਵੁਕ, 'ਕਿਹਾ ਮੈਨੂੰ ਬਿਨਾਂ ਦੱਸਿਆ ਸ਼ੋਅ ਤੋਂ ਕੱਢ ਦਿੱਤਾ ਗਿਆ'

ਵਰਕ ਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਦੀ ਫ਼ਿਲਮ ਚੱਲ ਜਿੰਦੀਏ ਹਾਲ ਹੀ ਵਿੱਚ ਰਿਲੀਜ਼ ਹੋਈ ਹੈ।  ਇਸ ਫਿਲਮ ਵਿੱਚ ਨੀਰੂ ਤੋਂ ਇਲਾਵਾ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ ਅਤੇ ਹੋਰ ਵੀ ਕਈ ਮਸ਼ਹੂਰ ਅਦਾਕਾਰ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸਤਿੰਦਰ ਸਰਤਾਜ ਦੀ ਗੱਲ ਕਰਿਏ ਤਾਂ ਉਹ ਫਿਲਮਾਂ ਦੇ ਨਾਲ-ਨਾਲ ਆਪਣੇ ਸ਼ੋਅਜ਼ ਅਤੇ ਗੀਤਾਂ ਰਾਹੀਂ  ਵੀ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network