ਸ਼ਾਹਰੁਖ ਖ਼ਾਨ ਨੇ ਖਰੀਦੀ ਰੌਲਸ ਰਾਇਸ ਕਾਰ, ਨਵੀਂ ਕਾਰ ‘ਚ ਸਫ਼ਰ ਕਰਦੇ ਨਜ਼ਰ ਆਇਆ ਅਦਾਕਾਰ

ਸ਼ਾਹਰੁਖ ਖ਼ਾਨ ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਕਿੰਗ ਖ਼ਾਨ ਦੇ ਨਾਮ ਨਾਲ ਮਸ਼ਹੂਰ ਸ਼ਾਹਰੁਖ ਖ਼ਾਨ ਨੇ ਆਪਣੇ ਵਧੀਆ ਲਾਈਫ ਸਟਾਈਲ ਦੇ ਲਈ ਵੀ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ਨੇ ਨਵੀਂ ਕਾਰ ਖਰੀਦੀ ਹੈ ।

By  Shaminder March 28th 2023 03:10 PM -- Updated: March 28th 2023 03:16 PM

ਸ਼ਾਹਰੁਖ ਖ਼ਾਨ (Shahrukh khan) ਆਪਣੀ ਵਧੀਆ ਲਾਈਫ ਸਟਾਈਲ ਦੇ ਲਈ ਜਾਣੇ ਜਾਂਦੇ ਹਨ।ਉਨ੍ਹਾਂ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ । ਉਨ੍ਹਾਂ ਦੀ ਕਾਰ ਕਲੈਕਸ਼ਨ ‘ਚ ਕਈ ਵੱਡੀਆਂ ਕਾਰਾਂ ਸ਼ਾਮਿਲ ਹਨ । ਹੁਣ ਉਨ੍ਹਾਂ ਦੀ ਕਾਰ ਕਲੈਕਸ਼ਨ ਵਿੱਚ ਇੱਕ ਨਵੀਂ ਕਾਰ ਜੁੜ ਗਈ ਹੈ । ਜੀ ਹਾਂ ਰੌਲਸ ਰਾਇਸ ਕਲਿਨ ਬਲੈਕ ਬੈਜ ਐੱਸਯੂਵੀ ਹੈ। ਕਸਟਮਾਈਜੇਸ਼ਨ ਤੋਂ ਬਾਅਦ ਇਸ ਦੀ ਕੀਮਤ ਦਸ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋ ਸਕਦੀ ਹੈ । 


ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੇਟੇ ਨੂੰ ਬਹੁਤ ਪਸੰਦ ਹਨ ਪਰੌਂਠੇ, ਕਾਮੇਡੀਅਨ ਨੇ ਕਿਹਾ ‘ਖਾਣ ਦੇ ਮਾਮਲੇ ‘ਚ ਮੇਰੇ ‘ਤੇ ਗਿਆ ਹੈ’

ਭਾਰਤ ‘ਚ ਵਿਕਣ ਵਾਲੀ ਸਭ ਤੋਂ ਮਹਿੰਗੀ ਗੱਡੀ 

ਸ਼ਾਹਰੁਖ ਖ਼ਾਨ ਜਿਸ ਰੌਲਸ ਰਾਇਸ ਕਲਿਨ ਦਾ ਨਵਾਂ ਐਡੀਸ਼ਨ ਘਰ ਲਿਆਏ ਹਨ । ਉਹ ਭਾਰਤ ‘ਚ ਵਿਕਰੀ ਦੇ ਉਪਲਬਧ ਸਭ ਤੋਂ ਮਹਿੰਗੀ ਐੱਸਯੂਵੀ ਹੈ।ਇਸ ਐਕਸ-ਸ਼ੋਰੂਮ ਕੀਮਤ ੮.੨੦ ਕਰੋੜ ਰੁਪਏ ਹੈ। ਸ਼ਾਹਰੁਖ ਖ਼ਾਨ ਨੂੰ ਬੀਤੀ ਰਾਤ ਇਸ ਗੱਡੀ ਨੂੰ ਚਲਾਉਂਦੇ ਹੋਏ ਵੇਖਿਆ ਗਿਆ ਹੈ ।


ਸ਼ਾਹਰੁਖ ਖ਼ਾਨ ਦੀ ‘ਪਠਾਨ’ ਨੇ ਵਟੋਰੀਆਂ ਸੁਰਖੀਆਂ

ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।


ਉਨ੍ਹਾਂ ਦੀ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਰੱਬ ਨੇ ਬਣਾ ਦੀ ਜੋੜੀ’, ‘ਦਿਲਵਾਲੇ’, ‘ਪਠਾਨ’, ‘ਕਭੀ ਖੁਸ਼ੀ, ਕਭੀ ਗਮ’, ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਹ ਆਪਣੀ ਫ਼ਿਲਮ ‘ਪਠਾਨ’ ਨੂੰ ਲੈ ਕੇ ਚਰਚਾ ‘ਚ ਹਨ । 

View this post on Instagram

A post shared by Automobili Ardent India ®️ (@automobiliardent)



Related Post