ਭਾਰਤੀ ਸਿੰਘ ਦੇ ਬੇਟੇ ਨੂੰ ਬਹੁਤ ਪਸੰਦ ਹਨ ਪਰੌਂਠੇ, ਕਾਮੇਡੀਅਨ ਨੇ ਕਿਹਾ ‘ਖਾਣ ਦੇ ਮਾਮਲੇ ‘ਚ ਮੇਰੇ ‘ਤੇ ਗਿਆ ਹੈ’
ਭਾਰਤੀ ਸਿੰਘ ਆਪਣੇ ਬੇਟੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਸ ਦਾ ਬੇਟਾ ਗੋਲਾ ਪਰੌਂਠਿਆਂ ਵੱਲ ਵੇਖ ਕੇ ਖੁਸ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਲਿਖਿਆ ਕਿ ‘ਗੋਲਾ ਉਸ ‘ਤੇ ਹੀ ਗਿਆ ਹੈ ਖਾਣ ਦੇ ਮਾਮਲੇ ‘ਚ’ ।
ਹੋਰ ਪੜ੍ਹੋ : ਕਰਣ ਔਜਲਾ ਨੇ ਲੰਮੀ ਚੌੜੀ ਪੋਸਟ ਪਾ ਕੇ ਜਤਾਈ ਨਰਾਜ਼ਗੀ, ਜਾਣੋ ਕਿਸ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸ਼ਕਾਂ ਦੇ ਵੱਲੋਂ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਪਰੋਂਠਾ ਵੇਖ ਕੇ ਹੋਇਆ ਬੇਚੈਨ
ਭਾਰਤੀ ਸਿੰਘ ਦਾ ਬੇਟਾ ਪਰੋਂਠਾ ਵੇਖ ਕੇ ਬੇਚੈਨ ਹੋ ਗਿਆ ਹੈ ਅਤੇ ਥਾਲੀ ‘ਚ ਪਰੋਂਠਾ ਵੇਖ ਕੇ ਉਹ ਖੁਸ਼ ਹੋ ਰਿਹਾ ਹੈ । ਕਿਉਂਕਿ ਗੋਲੇ ਨੇ ਹੁਣ ਠੋਸ ਆਹਾਰ ਲੈਣਾ ਸ਼ੁਰੂ ਕਰ ਦਿੱਤਾ ਹੈ ।
ਭਾਰਤੀ ਸਿੰਘ ਆਪਣੇ ਬੇਟੇ ਦੇ ਨਾਲ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਗੋਲੇ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਗੋਲਾ ਦੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਭਾਰਤੀ ਸਿੰਘ ਦਾ ਅੰਮ੍ਰਿਤਸਰ ਦੇ ਨਾਲ ਹੈ ਸਬੰਧ
ਭਾਰਤੀ ਸਿੰਘ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਉਹ ਕਾਮੇਡੀ ‘ਚ ਆਉਣ ਤੋਂ ਪਹਿਲਾਂ ਇੱਕ ਖਿਡਾਰਨ ਬਣਨਾ ਚਾਹੁੰਦੀ ਸੀ।ਪਰ ਕਿਸਮਤ ਉਸ ਨੂੰ ਕਾਮੇਡੀ ਦੀ ਦੁਨੀਆ ‘ਚ ਲੈ ਆਈ । ਭਾਰਤੀ ਸਿੰਘ ਬਹੁਤ ਹੀ ਛੋਟੀ ਸੀ ਜਦੋਂ ਉਸ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਮਾਂ ਨੇ ਹੀ ਭਾਰਤੀ ਦਾ ਪਾਲਣ ਪੋਸ਼ਣ ਕੀਤਾ । ਭਾਰਤੀ ਦੇ ਕੋਲ ਹੁਣ ਦੌਲਤ ਸ਼ੌਹਰਤ ਸਭ ਕੁਝ ਹੈ ਅਤੇ ਅਕਸਰ ਅੰਮ੍ਰਿਤਸਰ ‘ਚ ਫੇਰੀ ਦੌਰਾਨ ਦੀਆਂ ਵੀਡੀਓਜ਼ ਵੀ ਉਹ ਸਾਂਝੀਆਂ ਕਰਦੀ ਰਹਿੰਦੀ ਹੈ ।
- PTC PUNJABI