ਸੋਨੂੰ ਸੂਦ ਨੇ ਆਪਣੇ ਸਿਕਊਰਟੀ ਗਾਰਡ ਦੀ ਵੀਡੀਓ ਕੀਤੀ ਸਾਂਝੀ, ਅਨੋਖੇ ਅੰਦਾਜ਼ ਵਰਕਆਊਟ ਕਰਦਾ ਆਇਆ ਨਜ਼ਰ
Sonu Sood Video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਸੋਨੂੰ ਸੂਦ ਨੇ ਹਾਲ ਹੀ 'ਚ ਆਪਣੇ ਸਿਕਊਰਟੀ ਗਾਰਡ ਨਾਲ ਇੱਕ ਖਾਸ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਫੈਨਜ਼ ਨੂੰ ਬੇਹੱਦ ਆਸਾਨ ਤੇ ਅਨੋਖੇ ਤਰੀਕੇ ਨਾਲ ਵਰਕਆਊਟ ਕਰਨਾ ਸਿਖਾ ਰਹੇ ਹਨ।
ਦੱਸ ਦਈਏ ਸੋਨੂੰ ਸੂਦ (Sonu Sood) ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਦਾਕਾਰ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਜੁੜੇ ਰਹਿੰਦੇ ਹਨ। ਸੋਨੂੰ ਆਏ ਦਿਨ ਆਪਣੇ ਫੈਨਜ਼ ਨਾਲ ਆਪਣੀ ਨਿੱਜ਼ੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਈਫ ਬਾਰੇ ਕਈ ਅਪਡੇਟਸ ਵੀ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
ਸੋਨੂੰ ਸੂਦ ਨੇ ਸਿਕਊਰਟੀ ਗਾਰਡਸ ਨਾਲ ਸਾਂਝੀ ਕੀਤੀ ਵੀਡੀਓ
ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਸੋਨੂੰ ਸੂਦ ਦੇ ਨਾਲ-ਨਾਲ ਉਨ੍ਹਾਂ ਦੇ ਸਿਕਊਰਟੀ ਗਾਰਡ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਚੋਂ ਇੱਕ ਸਿਕਊਰਟੀ ਗਾਰਡ ਵੇਟ ਪ੍ਰੈਕਟਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਇਸ ਦੌਰਾਨ ਅਦਾਕਾਰ ਆਪਣੇ ਸਾਰੇ ਸਿਕਊਰਟੀ ਗਾਰਡਸ ਦੀ ਇੰਟਰੋਡਕਸ਼ਨ ਕਰਵਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਅਦਾਕਾਰ ਨੇ ਦੱਸਿਆ ਕਿ ਵਰਕਆਊਟ ਕਰਨ ਵਾਲੇ ਸਿਕਊਰਟੀ ਗਾਰਡ ਦਾ ਨਾਮ ਜਵਾਲਾ ਹੈ। ਅਦਾਕਾਰ ਨੇ ਦੱਸਿਆ ਕਿ ਇਸ ਕੋਲ ਜਿਮ ਨਹੀਂ ਹੈ, ਪਰ ਉਸ ਨੇ ਜੁਗਾੜ ਲਗਾ ਕੇ ਟੀਨ ਦੇ ਦੋ ਡੱਬਿਆਂ ਦੇ ਵਿੱਚ ਸੀਮੇਂਟ ਭਰ ਕੇ ਲੋਹੇ ਦੇ ਰਾਡ ਲਗਾ ਕੇ ਇਹ ਡੱਬਲਸ ਤਿਆਰ ਕੀਤੇ ਹਨ।
ਇਸ ਦੌਰਾਨ ਸੋਨੂੰ ਸੂਦ ਆਪਣੇ ਫੈਨਜ਼ ਨੂੰ ਬਹਾਨੇ ਛੱਡ ਕੇ ਫਿੱਟ ਰਹਿਣ ਲਈ ਰੋਜ਼ਾਨਾ ਵਰਕਆਊਟ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫੈਨਜ਼ ਨੂੰ ਗੁੱਟਕੇ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੁੱਟਕਾ ਨਾਂ ਖਾਓ ਨਹੀਂ ਤਾਂ ਐਕਸਰਸਾਈਜ਼ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ ਦੌਰਾਨ ਉਹ ਆਪਣੇ ਸਿਕਊਰਟੀ ਗਾਰਡਸ ਨੂੰ ਵੀ ਅਜਿਹੀ ਗ਼ਲਤ ਚੀਜ਼ਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।
ਸੋਨੂੰ ਸੂਦ ਬਣੇ ਗਰੀਬਾਂ ਦੇ ਮਸੀਹਾ
ਦੱਸ ਦਈਏ ਕਿ ਕੋਰੋਨਾ ਕਾਲ ਦੇ ਵਿੱਚ ਸੋਨੂੰ ਸੂਦ ਨੇ ਕਈ ਮਜ਼ਦੂਰ ਲੋਕਾਂ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਉਣ ਅਤੇ ਬਿਮਾਰ ਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ। ਇਸ ਤੋਂ ਬਾਅਦ ਉਹ ਲਗਾਤਾਰ ਇਸ ਸਮਾਜ ਸੇਵੀ ਕੰਮ ਨਾਲ ਜੁੜੇ ਹੋਏ ਹਨ। ਉਹ ਅਕਸਰ ਲੋੜਵੰਦ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਦੇ ਚੱਲਦੇ ਫੈਨਜ਼ ਸੋਨੂੰ ਸੂਦ ਨੂੰ ਗਰੀਬਾਂ ਦਾ ਮਸੀਹਾ ਕਹਿਣ ਲਈ ਪਏ।
View this post on Instagram
ਹੋਰ ਪੜ੍ਹੋ: ਫਿਲਮ ਲੰਬੜਾਂ ਦਾ ਲਾਣਾ ਤੋਂ ਗੀਤ 'ਗੱਲਾਂ ਪਿਆਰ ਦੀਆਂ' ਹੋਇਆ ਰਿਲੀਜ਼, ਵੇਖੋ ਵੀਡੀਓ
ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇਂ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਬਤੌਰ ਅਦਾਕਾਰ ਸਰਗਰਮ ਹਨ। ਸੋਨੂੰ ਸੂਦ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫਿਲਮਾਂ ਤੇ ਸਾਊਥ ਦੀਆਂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਫੈਨਜ਼ ਸੋਨੂੰ ਸੂਦ ਨੂੰ ਉਨ੍ਹਾਂ ਦੀ ਅਦਾਕਾਰੀ ਦੇ ਨਾਲ-ਨਾਲ ਸਮਾਜ ਸੇਵਾ ਲਈ ਕੀਤੇ ਗਏ ਕੰਮਾਂ ਕਾਰਨ ਵੀ ਕਾਫੀ ਪਸੰਦ ਕਰਦੇ ਹਨ।