ਕਾਮੇਡੀਅਨ ਸੁਗੰਧਾ ਮਿਸ਼ਰਾ ਬਣੀ ਮਾਂ, ਧੀ ਨੇ ਲਿਆ ਜਨਮ, ਫੈਨਸ ਨੇ ਦਿੱਤੀ ਵਧਾਈ

ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਸੁਗੰਧਾ ਮਿਸ਼ਰਾ ਦੇ ਪਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਹੈ ।

By  Shaminder December 15th 2023 02:05 PM

ਕਾਮੇਡੀਅਨ ਸੁਗੰਧਾ ਮਿਸ਼ਰਾ (Sugandha Mishra) ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਸੁਗੰਧਾ ਮਿਸ਼ਰਾ ਦੇ ਪਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਹੈ । ਸੁਗੰਧਾ ਮਿਸ਼ਰਾ ਦੇ ਪਤੀ ਸੰਕੇਤ ਭੌਸਲੇ ਨੇ ਇਹ ਗੁੱਡ ਨਿਊਜ਼ ਸੁਗੰਧਾ ਦੇ ਫੈਨਸ ਦੇ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਫੈਨਸ ਦੇ ਨਾਲ ਬੇਬੀ ਗਰਲ ਦੀ ਪਹਿਲੀ ਝਲਕ ਵੀ ਸ਼ੇਅਰ ਕੀਤੀ ਹੈ। 

ਹੋਰ ਪੜ੍ਹੋ :  ਪੰਜਾਬੀ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਨੇ ਛੇ ਸਾਲਾਂ ਬਾਅਦ ਸੁਲਝਾਈ,ਮੋਹਾਲੀ ਪੁਲਿਸ ਨੇ ਦਿੱਤੀ ਜਾਣਕਾਰੀ

ਵਿਆਹ ਤੋਂ ਢਾਈ ਸਾਲ ਬਾਅਦ ਧੀ ਦਾ ਜਨਮ 

ਕਾਮੇਡੀਅਨ ਸੁਗੰਧਾ ਮਿਸ਼ਰਾ ਨੇ ਵਿਆਹ ਤੋਂ ਢਾਈ ਸਾਲ ਬਾਅਦ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ।ਸੁਗੰਧਾ ਦੇ ਪਤੀ ਸੰਕੇਤ ਭੌਂਸਲੇ ਨੇ ਆਪਣੀ ਪਤਨੀ ਦੇ ਨਾਲ ਹਸਪਤਾਲ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਦੇ ਚਿਹਰੇ ‘ਤੇ ਧੀ ਦੇ ਜਨਮ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।


ਜਿਉਂ ਹੀ ਕਾਮੇਡੀਅਨ ਦੇ ਪਤੀ ਨੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਤਾਂ ਇਸ ਜੋੜੀ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ।ਦੱਸ ਦਈਏ ਕਿ ਸੁਗੰਧਾ ਮਿਸ਼ਰਾ ਨੇ ਅਕਤੂਬਰ ਮਹੀਨੇ ‘ਚ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ ।  

    View this post on Instagram

A post shared by 𝐃𝐫.𝐒𝐚𝐧𝐤𝐞𝐭 𝐁𝐡𝐨𝐬𝐚𝐥𝐞 (@drrrsanket)

 



 


Related Post