ਦੇਖੋ ਕਿਵੇਂ ਸੁਗੰਧਾ ਮਿਸ਼ਰਾ ਦੀ ਇਹ ਰੋਮਾਂਟਿਕ ਵੀਡੀਓ ਬਦਲੀ ਕਾਮੇਡੀ ‘ਚ, ਪਤੀ ਸੰਕੇਤ ਭੋਸਲੇ ਨੇ ਦਿੱਤਾ ਅਜਿਹਾ ਰਿਐਕਸ਼ਨ, ਪ੍ਰਸ਼ੰਸਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

written by Lajwinder kaur | July 02, 2021

ਕਾਮੇਡੀਅਨ ਸੁਗੰਧਾ ਮਿਸ਼ਰਾ (Sugandha Mishra) ਤੇ ਸੰਕੇਤ ਭੋਸਲੇ (Sanket Bhosale) ਜੋ ਏਨੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਪੂਰਾ ਅਨੰਦ ਮਾਣ ਰਹੇ ਨੇ। ਇਹ ਜੋੜੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਹਰ ਇੱਕ ਦਾ ਪੂਰਾ ਮਨੋਰੰਜ਼ਨ ਕਰ ਰਹੀ ਹੈ। ਅਜਿਹੇ ‘ਚ ਸੁਗੰਧਾ ਤੇ ਸੰਕੇਤ ਦਾ ਇੱਕ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

happy birthday sugandha mishra after marrige image source-instagram

ਹੋਰ ਪੜ੍ਹੋ :ਅਫਸਾਨਾ ਖ਼ਾਨ ਦੇ ਬਰਥਡੇਅ ਸੈਲਬ੍ਰੇਸ਼ਨ ਦੀਆਂ ਨਵੀਆਂ ਵੀਡੀਓਜ਼ ਆਈਆਂ ਸਾਹਮਣੇ, ਰੁਪਿੰਦਰ ਹਾਂਡਾ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰ ਹੋਏ ਸ਼ਾਮਿਲ, ਦੇਖੋ ਵੀਡੀਓ

ਹੋਰ ਪੜ੍ਹੋ :‘ਛੜਾ’ ਫ਼ਿਲਮ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਐਕਟਰੈੱਸ ਨੀਰੂ ਬਾਜਵਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

sugandha mishra image source-instagram

ਸੁਗੰਧਾ ਮਿਸ਼ਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਚ ਉਹ ਆਪਣੇ ਪਤੀ ਸੰਕੇਤ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਮਿਆਉਂ- ਮਿਆਉਂ ਕਰ ਰਹੀ ਸੀ, ਪਰ ਅੱਗੋਂ ਸੰਕੇਤ ਨੇ ਕੋਈ ਰਿਐਸ਼ਨ ਨਹੀਂ ਦਿੱਤਾ। ਸੁਗੰਧਾ ਫਿਰ ਤੋਂ ਟਰਾਈ ਕਰਦੀ ਹੈ, ਤਾਂ ਪਤੀ ਸੰਕੇਤ ਅੱਗੋ ਭਾਊਂ-ਭਾਊਂ ਕਰਕੇ ਉਸ ਨੂੰ ਡਰਾ ਦਿੰਦਾ ਹੈ। ਜਿਸ ਤੋਂ ਇਹ ਬਾਅਦ ਇਹ ਰੋਮਾਂਟਿਕ ਵੀਡੀਓ ਕਾਮੇਡੀ ‘ਚ ਤਬਦੀਲ ਹੋ ਜਾਂਦੀ ਹੈ। ਪ੍ਰਸ਼ੰਸਕਾਂ ਦਾ ਹੱਸ–ਹੱਸ ਕੇ ਬੁਰਾ ਹਾਲ ਹੋਇਆ ਪਿਆ ਹੈ।

Sugandha Mishra-Sanket Image Source: Instagram

ਦੱਸ ਦਈਏ ਬਰਥਡੇਅ ਗਰਲ ਯਾਨੀਕਿ ਸੁਗੰਧਾ ਮਿਸ਼ਰਾ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ । ਉਨ੍ਹਾਂ ਨੇ ਟੀਵੀ ਤੇ ਕਈ ਕਾਮੇਡੀ ਸ਼ੋਅ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਵਧੀਆ ਗਾਇਕਾ ਵੀ ਨੇ ਤੇ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੀ ਹੈ। ਪੰਜਾਬੀ ਮਿਊਜ਼ਿਕ ਦੇ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

 

You may also like