ਬਾਲੀਵੁੱਡ ਦੀਆਂ ਉਹ ਬੇਹੱਦ ਖ਼ਰਾਬ ਫ਼ਿਲਮਾਂ ਜਿਨ੍ਹਾਂ ਨੇ ਕੀਤਾ ਦਰਸ਼ਕਾਂ ਦਾ ਖੂਬ ਮਨੋਰੰਜਨ

ਬਾਲੀਵੁੱਡ ਇੰਡਸਟਰੀ ‘ਚ ਆਏ ਦਿਨ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਇਹ ਫ਼ਿਲਮਾਂ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕਰਦੀਆਂ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਬਾਕਸ ਆਫ਼ਿਸ ‘ਤੇ ਤਾਂ ਕੁਝ ਖ਼ਾਸ ਕਮਾਲ ਨਹੀਂ ਕੀਤਾ । ਪਰ ਇਹ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕਾਮਯਾਬ ਰਹੀਆਂ ।

By  Shaminder June 6th 2023 07:00 PM -- Updated: June 6th 2023 09:54 AM

ਬਾਲੀਵੁੱਡ ਇੰਡਸਟਰੀ (Bollywood Industry)  ‘ਚ ਆਏ ਦਿਨ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਇਹ ਫ਼ਿਲਮਾਂ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕਰਦੀਆਂ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਬਾਕਸ ਆਫ਼ਿਸ ‘ਤੇ ਤਾਂ ਕੁਝ ਖ਼ਾਸ ਕਮਾਲ ਨਹੀਂ ਕੀਤਾ । ਪਰ ਇਹ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕਾਮਯਾਬ ਰਹੀਆਂ ।


ਹੋਰ ਪੜ੍ਹੋ : ਅਰਜਨ ਢਿੱਲੋਂ ਲੇਹ ਲੱਦਾਖ ‘ਚ ਪਹਾੜੀ ਵਾਦੀਆਂ ਦੀ ਸੈਰ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਟਾਰਜ਼ਨ ਦਾ ਵੰਡਰ ਕਾਰ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟਾਰਜ਼ਨ ਦਾ ਵੰਡਰ ਕਾਰ । ਇਸ ਫ਼ਿਲਮ ‘ਚ ਆਈਸ਼ਾ ਟਾਕੀਆ ਅਤੇ ਵਤਸਲ ਸੇਠ ਅਤੇ ਅਜੈ ਦੇਵਗਨ ਦਿਖਾਈ ਦਿੱਤੇ ਸਨ ।ਅੱਬਾਸ ਮਸਤਾਨ ਦੀ ਇਹ ਫ਼ਿਲਮ ਬਾਕਸ ਆਫਿਸ ‘ਤੇ ਫਲਾਪ ਰਹੀ ਸੀ, ਪਰ ਪਿਛਲੇ ਕੁਝ ਸਾਲਾਂ ਦੇ ਦੌਰਾਨ ਇਹ ਫ਼ਿਲਮ ਸਭ ਤੋਂ ਵੱਧ ਵੇਖੀ ਜਾਣ ਵਾਲੀ ਫ਼ਿਲਮ ਬਣ ਗਈ ਸੀ । ਫ਼ਿਲਮ ਦੋ ਹਜ਼ਾਰ ਚਾਰ ‘ਚ ਆਈ ਸੀ । 


  ਫ਼ਿਲਮ ‘ਸੂਰਿਆਵੰਸ਼ਮ’ ਟੀਵੀ ‘ਤੇ ਖੂਬ ਵੇਖੀ ਗਈ 

ਹੁਣ ਗੱਲ ਕਰਦੇ ਹਾਂ ਅਮਿਤਾਭ ਬੱਚਨ ਦੀ ਸੂਰਿਆਵੰਸ਼ਮ ਫ਼ਿਲਮ ਦੀ । ਇਹ ਫ਼ਿਲਮ ੧੯੯੯ ‘ਚ ਆਈ ਸੀ ਅਤੇ ਫ਼ਿਲਮ ਬਾਕਸ ਆਫ਼ਿਸ ‘ਤੇ ਤਾਂ ਜ਼ਿਆਦਾ ਕਮਾਲ ਨਹੀਂ ਕਰ ਪਾਈ, ਪਰ ਇਹ ਫ਼ਿਲਮ ਟੀਵੀ ‘ਤੇ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਫ਼ਿਲਮ ਬਣ ਗਈ । 


ਫਾਈਟ ਕਲੱਬ ਮੈਂਬਰਸ ਓਨਲੀ 

ਸੁਨੀਲ ਸ਼ੈੱਟੀ, ਅਸ਼ਮਿਤ ਪਟੇਲ, ਯਸ਼ ਟੌਂਕ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਇਹ ਫ਼ਿਲਮ ਵੀ ਬਾਕਸ ਆਫ਼ਿਸ ‘ਤੇ ਮੁੱਧੜੇ ਮੂੰਹ ਡਿੱਗੀ ਸੀ । ਪਰ ਖਰਾਬ ਕਹਾਣੀ ਅਤੇ ਪਰਫਾਰਮੈਂਸ ਦੇ ਬਾਵਜੂਦ ਫ਼ਿਲਮ ਦਰਸ਼ਕਾਂ ਨੂੰ ਐਂਟਰਟੇਨ ਕਰਨ ‘ਚ ਕਾਮਯਾਬ ਰਹੀ । 


‘ਗੁੱਡ ਬੁਆਏ, ਬੈਡ ਬੁਆਏ’

ਇਮਰਾਨ ਹਾਸ਼ਮੀ ਅਤੇ ਤੁਸ਼ਾਰ ਕਪੂਰ ਸਟਾਰਰ ਫ਼ਿਲਮ ‘ਗੁੱਡ ਬੁਆਏ, ਬੈਡ ਬੁਆਏ’ ਬਾਕਸ ਆਫ਼ਿਸ ‘ਤੇ ਡਿਜਾਸਟਰ ਸਾਬਿਤ ਹੋਈ ਸੀ । ਪਰ ਇਸ ਫ਼ਿਲਮ ਨੇ ਦਰਸ਼ਕਾਂ ਦਾ ਮਨੋਰੰਜਨ ਖੂਬ ਕੀਤਾ ਸੀ । ਇਹ ਫ਼ਿਲਮ ‘ਚ ੧੯੯੨ ‘ਚ ਆਈ ਫ਼ਿਲਮ ‘ਕਲਾਸ ਐਕਟ’ ਦਾ ਰੀਮੇਕ ਹੈ । 


ਮੇਲਾ ਦੇ ਗੀਤਾਂ ਨੇ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ 

ਮੇਲਾ ਫ਼ਿਲਮ ‘ਚ ਅਦਾਕਾਰ ਆਮਿਰ ਖ਼ਾਨ, ਫੈਜ਼ਲ ਖਾਨ ਸਟਾਰਰ ਇਸ ਫ਼ਿਲਮ ਨੂੰ ਬਾਕਸ ਆਫਿਸ ‘ਤੇ ਤਾਂ ਕੋਈ ਬਹੁਤਾ ਵਧੀਆ ਰਿਸਪਾਂਸ ਨਹੀਂ ਸੀ ਮਿਲਿਆ । ਪਰ ਇਸ ਫ਼ਿਲਮ ਦੇ ਗੀਤਾਂ ਨੇ  ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ 


Related Post