ਅਰਜਨ ਢਿੱਲੋਂ ਲੇਹ ਲੱਦਾਖ ‘ਚ ਪਹਾੜੀ ਵਾਦੀਆਂ ਦੀ ਸੈਰ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਅਰਜਨ ਢਿੱਲੋਂ ਇਨ੍ਹੀਂ ਦਿਨੀਂ ਲੇਹ ਲੱਦਾਖ ‘ਚ ਪਹਾੜੀ ਵਾਦੀਆਂ ਦੀ ਸੈਰ ਕਰ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਗਾਇਕ ਆਪਣੇ ਦੋਸਤਾਂ ਦੇ ਨਾਲ ਲੇਹ ਲੱਦਾਖ ‘ਚ ਪਹਾੜਾਂ ਨਾਲ ਘਿਰੇ ਇਲਾਕੇ ‘ਚ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  June 05th 2023 11:34 AM |  Updated: June 05th 2023 11:34 AM

ਅਰਜਨ ਢਿੱਲੋਂ ਲੇਹ ਲੱਦਾਖ ‘ਚ ਪਹਾੜੀ ਵਾਦੀਆਂ ਦੀ ਸੈਰ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਅਰਜਨ ਢਿੱਲੋਂ (Arjan Dhillon)  ਇਨ੍ਹੀਂ ਦਿਨੀਂ ਲੇਹ ਲੱਦਾਖ ‘ਚ ਪਹਾੜੀ ਵਾਦੀਆਂ ਦੀ ਸੈਰ ਕਰ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਗਾਇਕ ਆਪਣੇ ਦੋਸਤਾਂ ਦੇ ਨਾਲ ਲੇਹ ਲੱਦਾਖ ‘ਚ ਪਹਾੜਾਂ ਨਾਲ ਘਿਰੇ ਇਲਾਕੇ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਉਨ੍ਹਾਂ ਦਾ ਗੀਤ ਚੱਲ ਰਿਹਾ ਹੈ । ਇਸ ਤੋਂ ਇਲਾਵਾ ਗਾਇਕ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ :   ਰਵਨੀਤ ਗਰੇਵਾਲ ਦਾ ਗੁਰਬਾਜ਼ ਗਰੇਵਾਲ ਦੇ ਨਾਲ ਵੀਡੀਓ ਆਇਆ ਸਾਹਮਣੇ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਮਾਂ ਪੁੱਤਰ ਦੀ ਜੋੜੀ

ਜਿਸ ਨੂੰ ਸਾਂਝਾ ਕਰਦੇ ਹੋਏ ਅਰਜਨ ਢਿੱਲੋਂ ਨੇ ਲਿਖਿਆ ਕਿ ‘ਮੈਂ ਚਿੱਟਿਆਂ ਪਹਾੜਾ ‘ਤੇ ਉਡੱਦੀ ਹਵਾ ਹਾਂ, ਮੈਂ ਧਰਤੀ ਦੀ ਰੌਣਕ,ਮੈਂ ਚੜ੍ਹਦੀ ਕਲਾਂ ਹਾਂ-ਰਾਣੀ ਤੱਤ’ । ਇਸ ਤਸਵੀਰ ਨੂੰ ਉਨ੍ਹਾਂ ਨੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਹਰਮਨਜੀਤ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਸਾਂਝਾ ਕੀਤਾ ਹੈ ।  

ਅਰਜਨ ਢਿੱਲੋਂ ਦਾ ਵਰਕ ਫਰੰਟ 

ਅਰਜਨ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਪੱਚੀ ਪੱਚੀ ਪੰਜਾਹ’, ‘ਇੱਕਠ’, ‘ਬਾਈ ਬਾਈ’, ‘ਹੀਰ’, ‘ਓਲਡ ਮੀ’ ਸਣੇ ਕਈ ਗੀਤ ਸ਼ਾਮਿਲ ਹਨ । ਕੁਝ ਸਮਾਂ ਪਹਿਲਾਂ ਜੈਨੀ ਜੌਹਲ ਨੇ ਉਨ੍ਹਾਂ ਦੇ ਗੀਤ ‘ਪੱਚੀ ਪੱਚੀ ਪੰਜਾਹ’ ਗੀਤ ‘ਤੇ ਵਿਵਾਦਿਤ ਬਿਆਨ ਵੀ ਦਿੱਤਾ ਸੀ । ਇਸ ਤੋਂ ਬਾਅਦ ਜੈਨੀ ਜੌਹਲ ਨੇ ਬਾਅਦ ‘ਚ ਮੁਆਫ਼ੀ ਵੀ ਮੰਗੀ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network