ਰਵਨੀਤ ਗਰੇਵਾਲ ਦਾ ਗੁਰਬਾਜ਼ ਗਰੇਵਾਲ ਦੇ ਨਾਲ ਵੀਡੀਓ ਆਇਆ ਸਾਹਮਣੇ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਮਾਂ ਪੁੱਤਰ ਦੀ ਜੋੜੀ

ਰਵਨੀਤ ਗਰੇਵਾਲ ਦਾ ਵੀ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਰਵਨੀਤ ਗਰੇਵਾਲ ਆਪਣੇ ਬੇਟੇ ਦੇ ਨਾਲ ਲਡਾਉਂਦੀ ਹੋਈ ਦਿਖਾਈ ਦੇ ਰਹੀ ਹੈ ।

Reported by: PTC Punjabi Desk | Edited by: Shaminder  |  June 05th 2023 10:57 AM |  Updated: June 05th 2023 10:57 AM

ਰਵਨੀਤ ਗਰੇਵਾਲ ਦਾ ਗੁਰਬਾਜ਼ ਗਰੇਵਾਲ ਦੇ ਨਾਲ ਵੀਡੀਓ ਆਇਆ ਸਾਹਮਣੇ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਮਾਂ ਪੁੱਤਰ ਦੀ ਜੋੜੀ

ਮਾਂ ਦੇ ਪੈਰਾਂ ‘ਚ ਜੰਨਤ ਹੁੰਦੀ ਹੈ ਅਤੇ ਇੱਕ ਮਾਂ ਹੀ ਹੁੰਦੀ ਹੈ ਜੋ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ । ਮਾਂ ਦੀਆਂ ਪੈੜਾਂ ‘ਤੇ ਚੱਲਦਾ ਹੋਇਆ ਬੱਚਾ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ਨੂੰ ਪਾਰ ਕਰ ਲੈਂਦਾ ਹੈ ।ਮਾਂ ਉਸ ਨੂੰ ਤੁਰਨਾ, ਬੋਲਣਾ ਅਤੇ ਜੀਵਨ ਜਾਚ ਸਿਖਾਉਂਦੀ ਹੈ । ਮਾਂ ਦੀ ਉਂਗਲੀ ਫੜ ਕੇ ਬੱਚਾ ਖੁਦ ਨੂੰ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਹੀਂ ਸਮਝਦਾ। ਪਰ ਕਿਤੇ ਜੇ ਉਂਗਲੀ ਛੁਟ ਜਾਵੇ ਤਾਂ ਬੱਚੇ ਦੀ ਸਾਰੀ ਖੁਸ਼ੀ ਜਾਂਦੀ ਰਹਿੰਦੀ ਹੈ । ਰਵਨੀਤ ਗਰੇਵਾਲ (Ravneet Grewal) ਦਾ ਵੀ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ ।

ਹੋਰ ਪੜ੍ਹੋ : ਪ੍ਰਸਿੱਧ ਬਾਲੀਵੁੱਡ ਅਦਾਕਾਰਾ ਸੁਲੋਚਨਾ ਲਾਟਕਰ ਦਾ 94 ਸਾਲ ਦੀ ਉਮਰ‘ਚ ਦਿਹਾਂਤ, ਬਾਲੀਵੁੱਡ ‘ਚ ਮਾਂ ਦੇ ਕਿਰਦਾਰ ਦੇ ਨਾਲ ਹੋਈ ਸੀ ਮਸ਼ਹੂਰ

ਰਵਨੀਤ ਗਰੇਵਾਲ ਦਾ ਵੀ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ ।

ਜਿਸ ‘ਚ ਰਵਨੀਤ ਗਰੇਵਾਲ ਆਪਣੇ ਬੇਟੇ ਦੇ ਨਾਲ ਲਡਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਨੂੰ ਲੋਰੀ ਦੇ ਕੇ ਸੁਲਾਉਂਦੀ ਹੋਈ ਦਿਖਾਈ ਦੇ ਰਹੀ ਹੈ ।

ਰਵਨੀਤ ਗਰੇਵਾਲ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇੰਸਟੈਂਟ ਪਾਲੀਵੁੱਡ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ । ਮਾਂ ਪੁੱਤ ਦੀ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਰਵਨੀਤ ਗਰੇਵਾਲ 

ਰਵਨੀਤ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਬੇਟਿਆਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਰਵਨੀਤ ਗਰੇਵਾਲ ਦੇ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਸੀ । ਗਿੱਪੀ ਗਰੇਵਾਲ ਆਪਣੀ ਪਤਨੀ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ ।

ਕਿਉਂਕਿ ਜਦੋਂ ਰਵਨੀਤ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਸੀ, ਉਸ ਤੋਂ ਬਾਅਦ ਹੀ ਗਿੱਪੀ ਗਰੇਵਾਲ ਦੇ ਕਰੀਅਰ ਨੇ ਰਫਤਾਰ ਫੜੀ ਅਤੇ ਉਹ ਇੱਕ ਕਾਮਯਾਬ ਗਾਇਕ ਦੇ ਤੌਰ ‘ਤੇ ਉੱਭਰੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network