ਟਵਿੰਕਲ ਖੰਨਾ ਦਾ ਅੱਜ ਹੈ ਜਨਮ ਦਿਨ, ਪਤੀ ਅਕਸ਼ੇ ਕੁਮਾਰ ਦੇ ਨਾਲ ਅਦਾਕਾਰਾ ਨੇ ਇੰਝ ਮਨਾਇਆ ਜਨਮ ਦਿਨ ਦਾ ਜਸ਼ਨ
ਟਵਿੰਕਲ ਖੰਨਾ (Twinkle Khanna)ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਸਮੁੰਦਰ ਦੀਆਂ ਲਹਿਰਾਂ ਦੇ ਨਾਲ ਅਠਖੇਲੀਆਂ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਪਰਿਵਾਰ ਦੇ ਨਾਲ ਸਮੁੰਦਰੀ ਜੀਵ ਜੰਤੂਆਂ ਦੇ ਨਾਲ ਵੀ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।
/ptc-punjabi/media/post_attachments/RiyNHtJvQcbmHvkW8WuF.jpg)
ਹੋਰ ਪੜ੍ਹੋ : ਕਰੀਨਾ ਕਪੂਰ ਪਰਿਵਾਰ ਦੇ ਨਾਲ ਸਵਿਟਜ਼ਰਲੈਂਡ ‘ਚ ਮਨਾ ਰਹੀ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ
ਫੈਨਸ ਨੇ ਵੀ ਕੀਤਾ ਵਿਸ਼
ਟਵਿੰਕਲ ਖੰਨਾ ਦੇ 50ਵੇਂ ਜਨਮ ਦਿਨ ਦੇ ਮੌਕੇ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਤੁਹਾਨੂੰ 50ਵਾਂ ਜਨਮ ਦਿਨ ਮੁਬਾਰਕ ਹੋਵੇ’।ਇੱਕ ਹੋਰ ਨੇ ਲਿਖਿਆ ‘ਜਨਮ ਦਿਨ ਮੁਬਾਰਕ ਹੋਵੇ ਸਭ ਤੋਂ ਪ੍ਰੇਰਣਾਦਾਇਕ ਅਤੇ ਖੂਬਸੂਰਤ ਮਹਿਲਾਵਾਂ ਚੋਂ ਇੱਕ’।
View this post on Instagram
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਵੀ ਟਵਿੰਕਲ ਖੰਨਾ ਨੂੰ ਬਰਥਡੇ ਦੀ ਵਧਾਈ ਦਿੱਤੀ ਹੈ। ਦੱਸ ਦਈਏ ਕਿ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਚੌਥੀ ਕਿਤਾਬ ‘ਵੈਲਕਮ ਟੂ ਪੈਰਾਡਾਈਜ਼’ ਰਿਲੀਜ਼ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਹੋਰ ਕਿਤਾਬਾਂ ਵੀ ਰਿਲੀਜ਼ ਹੋ ਚੁੱਕੀਆਂ ਹਨ।
/ptc-punjabi/media/post_attachments/HtHbRZkB6oSDNW17RKkR.jpg)
ਟਵਿੰਕਲ ਤੇ ਅਕਸ਼ੇ ਕੁਮਾਰ ਦੇ ਹਨ ਦੋ ਬੱਚੇ
ਟਵਿੰਕਲ ਖੰਨਾ ਅਤੇ ਅਕਸ਼ੇ ਕੁਮਾਰ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ । ਜਿਨ੍ਹਾਂ ਦੇ ਨਾਲ ਅਕਸ਼ੇ ਕੁਮਾਰ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਟਵਿੰਕਲ ਖੰਨਾ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਪਰ ਉਨ੍ਹਾਂ ਨੂੰ ਫ਼ਿਲਮਾਂ ‘ਚ ਓਨੀ ਕਾਮਯਾਬੀ ਹਾਸਲ ਨਹੀਂ ਹੋ ਸਕੀ । ਜਿੰਨੀ ਕਿ ਅਕਸ਼ੇ ਕੁਮਾਰ ਨੂੰ ਮਿਲੀ ਹੈ । ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਟਵਿੰਕਲ ਖੰਨਾ ਨੇ ਬਾਲੀਵੁੱਡ ਨੂੰ ਅਲਵਿਦਾ ਆਖ ਦਿੱਤਾ ਅਤੇ ਆਪਣੀ ਘਰ ਗ੍ਰਹਿਸਥੀ ‘ਚ ਰੁੱਝ ਗਈ ।
View this post on Instagram