ਮਸ਼ਹੂਰ ਅਦਾਕਾਰਾ ਸੁਰਭੀ ਜੋਤੀ ਕਰਨ ਜਾ ਰਹੀ ਹੈ ਵਿਆਹ, ਜਾਣੋ ਕੌਣ ਹੈ ਉਸ ਦੇ ਸੁਫਨਿਆਂ ਦਾ ਰਾਜਕੁਮਾਰ
Surbhi Jyoti and Sumit Suri Wedding: ਬਾਲੀਵੁੱਡ ਤੇ ਪਾਲੀਵੁੱਡ 'ਚ ਇਨ੍ਹੀਂ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ ਵਿੱਚ ਕਬੂਲ ਹੈ ਫੇਮ ਅਦਾਕਾਰਾ ਸੁਰਭੀ ਜੋਤੀ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਹ ਵੀ ਇਸੇ ਸਾਲ ਵਿਆਹ ਕਰਨ ਵਾਲੀ ਹੈ, ਆਓ ਜਾਣਦੇ ਹਾਂ ਕੌਣ ਹੈ ਅਦਾਕਾਰਾ ਦੇ ਸੁਫਨਿਆਂ ਦਾ ਰਾਜਕੁਮਾਰ।
ਹਾਲ ਹੀ 'ਚ ਆਮਿਰ ਖਾਨ ਦੀ ਧੀ ਈਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨੁਪੁਰ ਸ਼ਿਖਰੇ ਨਾਲ ਵਿਆਹ ਕਰਵਾ ਲਿਆ ਹੈ। ਇਸ ਦੇ ਨਾਲ ਹੀ ਹੁਣ ਇਹ ਖ਼ਬਰ ਆ ਰਹੀ ਹੈ ਕਿ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਸੁਰਭੀ ਜੋਤੀ (Surbhi Jyoti) ਨੇ ਵੀ ਦੁਲਹਨ ਬਨਣ ਦੀ ਤਿਆਰੀ ਕਰ ਲਈ ਹੈ।
View this post on Instagram
ਸਾਹਮਣੇ ਆ ਰਹੀਆਂ ਮੀਡੀਆ ਰਿਪੋਰਟਸ ਦੇ ਮੁਤਾਬਕ ਕਬੂਲ ਹੈ ਫੇਮ ਅਦਾਕਾਰਾ ਸੁਰਭੀ ਜੋਤੀ ਇਸੇ ਸਾਲ ਮਾਰਚ ਦੇ ਪਹਿਲੇ ਹਫਤੇ ਵਿੱਚ ਆਪਣੇ ਲਾਂਗ ਟਾਈਮ ਬੁਆਏਫ੍ਰੈਂਡ ਸੁਮਿਤ ਸੂਰੀ ਨਾਲ ਵਿਆਹ ਕਰਨ ਜਾ ਰਹੀ ਹੈ।
ਖਬਰਾਂ ਦੀ ਮੰਨੀਏ ਤਾਂ ਸੁਰਭੀ ਦਾ ਵਿਆਹ ਪੰਜਾਬੀ ਤੇ ਹਿੰਦੂ ਰੀਤੀ-ਰਿਵਾਜਾਂ ਨਾਲ ਹੋਣ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਅਭਿਨੇਤਰੀ ਅਤੇ ਸੁਮਿਤ ਦੇ ਮਹਿਜ਼ ਪਰਿਵਾਰਕ ਮੈਂਬਰ ਅਤੇ ਕੁਝ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਣਗੇ। ਫਿਲਹਾਲ ਅਜੇ ਤੱਕ ਵਿਆਹ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਵਿਆਹ ਦੀਆਂ ਰਸਮਾਂ 4 ਮਾਰਚ ਤੋਂ ਹੀ ਸ਼ੁਰੂ ਹੋ ਜਾਣਗੀਆਂ।
ਕਦੋਂ ਹੋਵੇਗਾ ਸੁਰਭੀ ਤੇ ਸੁਮਿਤ ਸੂਰੀ ਦਾ ਵਿਆਹ
ਖਬਰਾਂ ਦੀ ਮੰਨੀਏ ਤਾਂ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 4 ਮਾਰਚ ਤੋਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਬਾਅਦ 6-7 ਮਾਰਚ ਨੂੰ ਸੁਮਿਤ ਅਤੇ ਸੁਰਭੀ ਸੱਤ ਫੇਰੇ ਲੈਣਗੇ। ਵਿਆਹ ਸਮਾਗਮ 8 ਮਾਰਚ ਤੱਕ ਜਾਰੀ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਸੁਰਭੀ ਨੇ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ, ਫਿਲਹਾਲ ਸੁਰਭੀ ਜਾਂ ਸੁਮਿਤ ਵੱਲੋਂ ਇਨ੍ਹਾਂ ਖਬਰਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਅਭਿਨੇਤਰੀ ਦੇ ਪ੍ਰਸ਼ੰਸਕ ਉਸ ਨੂੰ ਦੁਲਹਨ ਦੇ ਰੂਪ 'ਚ ਦੇਖਣ ਲਈ ਉਤਸ਼ਾਹਿਤ ਹਨ।
View this post on Instagram
ਹੋਰ ਪੜ੍ਹੋ: ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਮਸ਼ਰੂਮ, ਜਾਣੋ ਮਸ਼ਰੂਮ ਖਾਣ ਦੇ ਫਾਇਦੇ
ਜ਼ਿਕਰਯੋਗ ਹੈ ਕਿ ਸੁਰਭੀ ਦਾ ਨਾਂ ਪਹਿਲਾਂ ਹੀ ਉਸ ਦੇ ਸਹਿ-ਅਦਾਕਾਰ ਪਰਲ ਵੀ ਪੁਰੀ ਨਾਲ ਜੁੜ ਚੁੱਕਾ ਹੈ। ਹਾਲਾਂਕਿ ਉਸ ਸਮੇਂ ਅਦਾਕਾਰਾ ਨੇ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਦੋਵੇਂ ਸਿਰਫ ਚੰਗੇ ਦੋਸਤ ਹਨ। ਇਸ ਤੋਂ ਪਹਿਲਾਂ 2018 'ਚ ਸੁਰਭੀ ਦਾ ਨਾਂ ਸੁਮਿਤ ਨਾਲ ਜੁੜਿਆ ਸੀ ਪਰ ਉਸ ਸਮੇਂ ਅਦਾਕਾਰਾ ਨੇ ਇਨ੍ਹਾਂ ਖਬਰਾਂ 'ਤੇ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ।