ਗਾਇਕ ਜੱਸੀ ਗਿੱਲ ਨਾਲ ਇਹ ਅਦਾਕਾਰਾ ਕਰੇਗੀ ਬੇਵਫਾਈ...!

Written by  Rupinder Kaler   |  October 17th 2019 11:35 AM  |  Updated: October 17th 2019 11:35 AM

ਗਾਇਕ ਜੱਸੀ ਗਿੱਲ ਨਾਲ ਇਹ ਅਦਾਕਾਰਾ ਕਰੇਗੀ ਬੇਵਫਾਈ...!

ਟੀਵੀ ਤੇ ਪੰਜਾਬੀ ਅਦਾਕਾਰਾ ਸੁਰਭੀ ਜੋਤੀ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ ਕਿਉਂਕਿ ਸੁਰਭੀ ਛੇਤੀ ਹੀ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ । ਸੁਰਭੀ ਬਾਲੀਵੁੱਡ ਫ਼ਿਲਮ ‘ਸੋਨਮ ਗੁਪਤਾ ਬੇਵਫਾ ਹੈ’ ਵਿੱਚ ਨਜ਼ਰ ਆਵੇਗੀ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਗਾਇਕ ਜੱਸੀ ਗਿੱਲ ਨਜ਼ਰ ਆਉਣਗੇ । ਖ਼ਬਰਾਂ ਮੁਤਾਬਿਕ ਇਹ ਫ਼ਿਲਮ ਰੋਮਾਂਟਿਕ ਕਮੇਡੀ ਹੋਵੇਗੀ ।

https://www.instagram.com/p/B3Jlummg-1B/

ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨਮ ਗੁਪਤਾ ਕੋਈ ਚਿਹਰਾ ਨਹੀਂ ਹੈ ਕੁਝ ਸਾਲ ਪਹਿਲਾਂ ਇੱਕ ਨੋਟ ’ਤੇ ਲਿਖਿਆ ਪਾਇਆ ਗਿਆ ਸੀ ਕਿ ਸੋਨਮ ਗੁਪਤਾ ਬੇਵਫਾ ਹੈ, ਇਸ ਨੋਟ ਦੀ ਤਸਵੀਰ ਬਹੁਤ ਵਾਇਰਲ ਹੋਈ ਸੀ ਤੇ ਇਸ ਤੇ ਕੁਝ ਮੀਮ ਬਣੇ ਸਨ । ਉਸ ਸਮੇਂ ਦੌਰਾਨ ਸੋਨਮ ਗੁਪਤਾ ਕਈ ਟੀਵੀ ਚੈਨਲਾਂ ਦੀ ਹੈੱਡਲਾਈਨ ਵੀ ਬਣੀ ਸੀ ।

https://www.instagram.com/p/B3mQPafDuTh/

ਹੁਣ ਇਸੇ ਅਫਵਾਹ ਤੇ ਫ਼ਿਲਮ ਬਣਨ ਜਾ ਰਹੀ ਹੈ । ਸੁਰਭੀ ਜੋਤੀ ਇਸ ਫ਼ਿਲਮ ਤੋਂ ਪਹਿਲਾ ਪੰਜਾਬੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ਤੇ ‘ਮੁੰਡੇ ਪਟਿਆਲੇ ਦੇ’ ਵਿੱਚ ਨਜ਼ਰ ਆ ਚੁੱਕੀ ਹੈ ।

ਜੱਸੀ ਗਿੱਲ ਦੀ ਗੱਲ ਕੀਤੀ ਜਾਵੇ ਤਾਂ ਜੱਸੀ ‘ਹੈਪੀ ਫਿਰ ਭਾਗ ਜਾਏਗੀ’ ਵਿੱਚ ਨਜ਼ਰ ਆਏ ਸਨ । ਜੱਸੀ ਦੇ ਨਾਲ ਇਸ ਫ਼ਿਲਮ ਵਿੱਚ ਜਿੰਮੀ ਸ਼ੇਰਗਿੱਲ, ਸੋਨਾਕਸ਼ੀ ਸਿਨ੍ਹਾ ਲੀਡ ਰੋਲ ਵਿੱਚ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network