ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਵਿੱਕੀ ਕੌਸ਼ਲ ਨੇ ਦਿੱਤੀ ਇਹ ਪ੍ਰਤੀਕਿਰਿਆ, ਜਾਣੋ ਅਦਾਕਾਰ ਨੇ ਕੀ ਕਿਹਾ ?

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਅਨੰਤ ਅੰਬਾਨੀ ਦੇ ਵਿਆਹ 'ਚ ਇਕੱਠੇ ਨਜ਼ਰ ਆਏ, ਜਿਸ ਤੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਕੈਟਰੀਨਾ ਕੈਫ ਪ੍ਰੈਗਨੈਂਟ ਹੈ। ਹੁਣ ਇਸ 'ਤੇ ਮੁੜ ਵਿੱਕੀ ਕੌਸ਼ਲ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ।

By  Pushp Raj July 16th 2024 06:07 PM

Vicky Kaushal on Katrina Kaif pregnancy : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਅਨੰਤ ਅੰਬਾਨੀ ਦੇ ਵਿਆਹ 'ਚ ਇਕੱਠੇ ਨਜ਼ਰ ਆਏ, ਜਿਸ  ਤੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਕੈਟਰੀਨਾ ਕੈਫ ਪ੍ਰੈਗਨੈਂਟ ਹੈ। ਹੁਣ ਇਸ 'ਤੇ ਮੁੜ ਵਿੱਕੀ ਕੌਸ਼ਲ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ।

ਬੀਤੇ ਕੁਝ ਮਹੀਨੀਆਂ ਤੋਂ ਕੈਟਰੀਨਾ ਲੰਡਨ ਵਿੱਚ ਹੈ ਤੇ ਉਹ ਜ਼ਿਆਦਾਤਰ ਜਨਤਕ ਸਮਾਗਮਾਂ ਦੇ ਵਿੱਚ ਨਜ਼ਰ ਨਹੀਂ ਆਉਂਦੀ ਹੈ। ਕੈਟਰੀਨਾ ਕੈਫ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। 

View this post on Instagram

A post shared by Instant Bollywood (@instantbollywood)


ਹਾਲ ਹੀ ਵਿੱਚ ਜਦੋਂ ਵਿੱਕੀ ਕੌਸ਼ਲ ਆਪਣੀ ਫਿਲਮ 'ਬੈਡ ਨਿਊਜ਼' ਦੇ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੇ ਮੀਡੀਆ ਨਾਲ ਖਾਸ ਗੱਲਬਾਤ ਵੀ ਕੀਤੀ। ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਵਿੱਕੀ ਕੌਸ਼ਲ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਜਲਦ ਹੀ ਕੋਈ ਖੁਸ਼ਖਬਰੀ ਆਉਣ ਵਾਲੀ ਹੈ ਕਿ ਕੈਟਰੀਨਾ ਪ੍ਰੈਗਨੈਂਟ ਹੈ ਤਾਂ ਵਿੱਕੀ ਕੌਸ਼ਲ ਨੇ ਬੜੇ ਹੀ ਦਿਲਚਸਪ ਤਰੀਕੇ ਨਾਲ ਆਪਣਾ ਜਵਾਬ ਦਿੱਤਾ ਹੈ। 


ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਕੈਫ ਨੂੰ ਜਨਮ ਦਿਨ ‘ਤੇ ਰੋਮਾਂਟਿਕ ਅੰਦਾਜ਼ 'ਚ ਦਿੱਤੀ ਵਧਾਈ, ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

ਵਿੱਕੀ ਕੌਸ਼ਲ ਨੇ ਕਿਹਾ ਕਿ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਅਭਿਨੇਤਾ ਨੇ ਕਿਹਾ, ''ਫਿਲਹਾਲ ਅਜਿਹਾ ਕੁਝ ਵੀ ਨਹੀਂ ਹੈ, ਜਦੋਂ ਵੀ ਅਜਿਹੀ ਕੋਈ ਗੱਲ ਹੋਵੇਗੀ ਇਹ ਸਭ ਅਫਾਵਾਹਾਂ ਹਨ। ਇਸ ਵੇਲੇ ਤੁਸੀਂ ਮਹਿਜ਼ ਬੈਡ ਨਿਊਜ਼ ਦਾ ਆਨੰਦ ਮਾਣੋ, ਜਦੋਂ ਵੀ ਸਾਡੇ ਵੱਲੋਂ ਕੋਈ ਵੀ ਗੁੱਡ ਨਿਊਜ਼ ਹੋਵੇਗੀ ਤਾਂ ਅਸੀਂ ਬਹੁਤ ਹੀ ਖੁਸ਼ੀ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ। 

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਦੀ ਫਿਲਮ ਬੈਡ ਨਿਊਜ਼ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਹ ਪਹਿਲੀ ਵਾਰ ਤ੍ਰਿਪਤੀ ਡਿਮਰੀ ਨਾਲ ਸਕ੍ਰੀਨ ਸ਼ੇਅਰ ਕਰੇਗੀ

View this post on Instagram

A post shared by Instant Bollywood (@instantbollywood)


Related Post