ਨਹੀਂ ਰਹੇ ਬਾਲੀਵੁੱਡ 'ਚ 1900 ਗਾਣਿਆਂ ਨੂੰ ਆਵਾਜ਼ ਦੇਣ ਵਾਲੇ ਮੁਹੰਮਦ ਅਜੀਜ਼

By  Aaseen Khan November 28th 2018 05:54 AM

ਨਹੀਂ ਰਹੇ ਬਾਲੀਵੁੱਡ 'ਚ 1900 ਗਾਣਿਆਂ ਨੂੰ ਆਵਾਜ਼ ਦੇਣ ਵਾਲੇ ਮੁਹੰਮਦ ਅਜੀਜ਼ : ਬੱਲੀਵੁੱਡ ਦੇ ਦਿੱਗਜ ਅਤੇ ਮਸ਼ਹੂਰ ਪਲੇਬੈਕ ਸਿੰਗਰ ਅਜੀਜ਼ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਜੀਜ਼ ਨੂੰ ਏਅਰਪੋਰਟ 'ਤੇ ਉਹਨਾਂ ਦੇ ਦਿਲ 'ਚ ਕੁੱਝ ਪ੍ਰੇਸ਼ਾਨੀ ਹੋਈ ਅਤੇ ਜਲਦੀ ਹੀ ਉਹਨਾਂ ਦਾ ਡਰਾਈਵਰ ਨਾਨਾਵਤੀ ਹਸਪਤਾਲ ਲੈ ਗਿਆ ਅਤੇ ਉਹਨਾਂ ਦੀ ਬੇਟੀ ਨੂੰ ਵੀ ਖਬਰ ਕਰ ਦਿੱਤੀ। ਹਸਪਤਾਲ 'ਚ ਉਹਨਾਂ ਦਾ ਦਿਹਾਂਤ ਹੋ ਗਿਆ ਅਤੇ ਇਸ ਦਾ ਸੋਕ ਪੂਰੇ ਭਾਰਤ 'ਚ ਅਤੇ ਫਿਲਮ ਜਗਤ ਵੱਲੋਂ ਵੀ ਮਨਾਇਆ ਜਾ ਰਿਹਾ ਹੈ। ਕਈ ਵੱਡੀਆਂ ਫ਼ਿਲਮੀ ਹਸਤੀਆਂ ਨੇ ਅਜੀਜ਼ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ। ਜ਼ਿਕਰ ਯੋਗ ਹੈ ਕਿ ਅਜੀਜ਼ ਦੀ ਉਮਰ 65 ਸਾਲ ਸੀ।

ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਲਿਖਿਆ ਹੈ ਕਿ 'ਗੁਣੀ ਗਾਇਕ ਅਤੇ ਬਹੁਤ ਹੀ ਚੰਗੇ ਇਨਸਾਨ ਮੁਹੰਮਦ ਅਜੀਜ਼ , ਜਿੰਨ੍ਹਾਂ ਨੂੰ ਉਹ ਮੁੰਨਾ ਭਾਈ ਕਹਿੰਦੇ ਸੀ , ਉਹਨਾਂ ਦੇ ਦਿਹਾਂਤ ਦਾ ਸਮਾਚਾਰ ਮਿਲਿਆ। ਜਿਸ ਨੂੰ ਸੁਣਕੇ ਮੈਨੂੰ ਬਹੁਤ ਹੀ ਦੁੱਖ ਹੋਇਆ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।'

https://twitter.com/mangeshkarlata/status/1067437480729731072

ਨਾਵੇਦ ਜਾਫਰੀ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਲਿਖਿਆ 'ਮਹਾਨ ਸਿੰਗਰ ਮੁਹੰਮਦ ਅਜੀਜ਼ (ਮੁੰਨਾ ਅਜੀਜ ) ਸਾਹਿਬ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਸ ਨੁਕਸਾਨ ਨੂੰ ਝੱਲਣ ਦੀ ਤਾਕਤ ਬਖਸ਼ੇ ਅਤੇ ਧੀਰਜ ਪ੍ਰਦਾਨ ਕਰੇ।

https://twitter.com/NavedJafri_BOO/status/1067410490543013889

ਸਿੰਗਰ ਸ਼ਾਨ ਨੇ ਵੀ ਟਵੀਟ ਕਰਕੇ ਲਿਖਿਆ ' ਅਜੀਜ ਦਾ ਦੇ ਦਿਹਾਂਤ ਦੀ ਖਬਰ ਸੁਣ ਸਦਮਾ ਪਹੁੰਚਿਆ , ਉਹਨਾਂ ਦੇ ਇਸ ਤਰਾਂ ਅਚਾਨਕ ਚਲੇ ਜਾਣ 'ਤੇ ਦੁੱਖ ਹੈ।'

https://twitter.com/singer_shaan/status/1067402419519348736

ਦੱਸ ਦਈਏ ਅਜੀਜ ਦਾ ਜਨਮ 1954 'ਚ ਪੱਛਮੀ ਬੰਗਾਲ 'ਚ ਹੋਇਆ ਸੀ। ਅਜੀਜ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਬੰਗਾਲੀ , ਉਡਿਆ ਅਤੇ ਹੋਰ ਵੀ ਕਈ ਲੋਕਲ ਭਾਸ਼ਾਵਾਂ ਦੀਆਂ ਫ਼ਿਲਮਾਂ 'ਚ ਪਲੇਬੈਕ ਸਿੰਗਿੰਗ ਕੀਤੀ ਹੈ। ਅਜੀਜ ਮੁਹੰਮਦ ਰਫੀ ਦੇ ਬਹੁਤ ਹੀ ਵੱਡੇ ਫੈਨ ਸਨ ਉਹਨਾਂ ਨੂੰ ਅਨੂ ਮਲਿਕ ਨੇ ਬੱਲੀਵੁੱਡ 'ਚ ਵੱਡਾ ਬ੍ਰੇਕ ਦਿੱਤਾ ਸੀ। ਅਮਿਤਾਭ ਬਚਨ ਦੀ ਸੁਪਰ ਹਿੱਟ ਫਿਲਮ ਮਰਦ 'ਚ ਉਸਦਾ ਟਾਈਟਲ ਸੋਂਗ ਮੈਂ ਹੁੰ ਮਰਦ ਟਾਂਗੇ ਵਾਲਾ ਗਾਣਾ ਗਾ ਅਜੀਜ ਸੁਪਰ ਸਟਾਰ ਬਣ ਗਏ ਸੀ।

death in nanavati hospital

ਜ਼ਿਕਰ ਯੋਗ ਹੈ ਕਿ ਮੁਹੰਮਦ ਅਜੀਜ ਨੇ ਬਾਲੀਵੁੱਡ ਅਤੇ ਹੋਰ ਗਾਣਿਆਂ ਨੂੰ ਮਿਲਾ ਕੇ ਹੁਣ ਤੱਕ 1900 ਗਾਣਿਆਂ ਨੂੰ ਆਵਾਜ਼ ਦੇ ਚੁੱਕੇ ਸੀ। ਉਹਨਾਂ ਦੇ ਕਈ ਗਾਣੇ ਬਡ਼ੇ ਹੀ ਸੁਪਰ ਡੁਪਰ ਹਿੱਟ ਰਹੇ ਹਨ ਜਿਹੜੇ ਅੱਜ ਵੀ ਲੋਕਾਂ ਦੇ ਦਿਲਾਂ 'ਚ ਤਾਜ਼ਾ ਹਨ। ਮੁਹੰਮਦ ਅਜੀਜ ਭਾਵੇਂ ਇਸ ਦੁਨੀਆ ਤੋਂ ਚਲੇ ਗਏ ਹੋਣ ਪਰ ਉਹਨਾਂ ਦੇ ਗਾਣਿਆਂ ਨਾਲ ਉਹ ਇਸ ਦੁਨੀਆ 'ਤੇ ਹਮੇਸ਼ਾ ਜਿਉਂਦੇ ਰਹਿਣਗੇ।

Related Post