ਫਿਲਮ ਇੰਡਸਟਰੀ ਦੇ ਚੜ੍ਹਦੇ ਲਹਿੰਦੇ ਸਿਤਾਰੇ

By  Aaseen Khan December 12th 2018 06:44 PM -- Updated: December 14th 2018 02:23 PM

ਫਿਲਮ ਇੰਡਸਟਰੀ ਦੇ ਚੜ੍ਹਦੇ ਲਹਿੰਦੇ ਸਿਤਾਰੇ : ਭਾਵੇਂ ਬਾਲੀਵੁੱਡ ਹੋਵੇ ਜਾਂ ਪੰਜਾਬੀ ਇੰਡਸਟਰੀ , ਕਿਸੇ ਦੀ ਕਿਸਮਤ ਐਥੇ ਬਣ ਜਾਂਦੀ ਹੈ ਅਤੇ ਕਿਸੇ ਹੁਨਰਮੰਦ ਨੂੰ ਕੰਮ ਮਿਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਕਈ ਅਜਿਹੇ ਸਿਤਾਰਿਆਂ ਨੂੰ ਵੇਖਿਆ ਜਿੰਨ੍ਹਾਂ ਫ਼ਿਲਮਾਂ 'ਚ ਨਾਮ ਖੱਟਿਆ ਪਰ ਕੁੱਝ ਕੁ ਸਮੇਂ ਬਾਅਦ ਉਹ ਆਲੋਪ ਹੋ ਜਾਂਦੇ ਹਨ , ਇਹ ਉਹਨਾਂ ਦੀ ਕਿਸਮਤ ਵੀ ਹੋ ਸਕਦੀ ਹੈ ਜਾਂ ਉਹ ਆਪ ਕਈ ਵਾਰ ਪਿੱਛੇ ਹਟ ਜਾਂਦੇ ਹਨ।

bollywood pollywood film industry stats up downs bollywood pollywood film industry stats up downs

ਅਜਿਹੀ ਅਦਾਕਾਰਾ ਹੈ ਹਰਭਜਨ ਮਾਨ ਦੀ ਫ਼ਿਲਮ 'ਜੀ ਆਇਆਂ ਨੂੰ' ਫਿਲਮ 'ਚ ਫੀਮੇਲ ਲੀਡ ਰੋਲ ਨਿਭਾਉਣ ਵਾਲੀ ਪ੍ਰੀਆ ਗਿੱਲ ਜਿਹੜੇ ਫਿਲਮ ਤੋਂ ਬਾਅਦ ਆਲੋਪ ਜਿਹੇ ਹੋ ਗਏ। ਇੱਕ ਬੈਗ ਸਟੋਰ 'ਚ ਵੀ ਪ੍ਰੀਆ ਗਿੱਲ ਨੂੰ ਉਹਨਾਂ ਦੇ ਪਤੀ ਨਾਲ ਦੇਖਿਆ ਗਿਆ ਸੀ ਜਿੱਥੇ ਉਹਨਾਂ ਦੇ ਇੱਕ ਫੈਨ ਨੇ ਉਹਨਾਂ ਦੀ ਤਸਵੀਰ ਵੀ ਅਪਲੋਡ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰੀਆ ਗਿੱਲ ਆਪਣੇ ਪਤੀ ਨਾਲ ਡੈਨਮਾਰਕ 'ਚ ਆਪਣਾ ਜੀਵਨ ਬਤੀਤ ਕਰ ਰਹੇ ਹਨ।ਪੰਜਾਬੀ ਸਿਨੇਮਾ 'ਤੇ ਬੱਬੂ ਮਾਨ , ਯੋਗਰਾਜ , ਗੁਗੂ ਗਿੱਲ ਅਤੇ ਜਿੱਮੀ ਸ਼ੇਰਗਿੱਲ ਵਰਗੇ ਅਜਿਹੇ ਕਈ ਨਾਮ ਹਨ ਜਿੰਨ੍ਹਾਂ ਦਾ ਅੱਜ ਵੀ ਸਿੱਕਾ ਚਲਦਾ ਹੈ ਪਰ ਦੇਖਿਆ ਜਾਵੇ ਤਾਂ ਹੋਰ ਵੀ ਕਈ ਐਕਟਰ ਅਤੇ ਐਕਟਰੈਸ ਆਏ ਜਿੰਨ੍ਹਾਂ ਇੱਕ ਦੋ ਹੀ ਫ਼ਿਲਮਾਂ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ।

bollywood pollywood film industry stats up downs bollywood pollywood film industry stats up downs

ਇਸ ਫਿਲਮ ਇੰਡਸਟਰੀ 'ਚ ਬਹੁਤ ਸਾਰੇ ਦੌਰ ਆਏ ਅਤੇ ਚਲੇ ਗਏ ਇਹ ਦੌਰ ਆਪਣੇ ਨਾਲ ਕਈਆਂ ਦੀ ਕਿਸਮਤ ਵੀ ਲੈ ਕੇ ਆਏ ਪਰ ਉੱਥੇ ਹੀ ਕਈਆਂ ਨੂੰ ਗੁਮਨਾਮ ਵੀ ਕਰ ਗਏ। ਕੁੱਝ ਹੀ ਅਜਿਹੇ ਸਟਾਰ ਹਨ ਜਿਹੜੇ ਲੰਬੇ ਸਮੇਂ ਤੋਂ ਇਸ ਇੰਡਸਟਰੀ 'ਚ ਟਿਕੇ ਹੋਏ ਹਨ। ਖਾਸ ਕਰਕੇ ਪੰਜਾਬੀ ਸਿਨੇਮਾ ਨੇ ਬਹੁਤ ਅਜਿਹੇ ਦੌਰ ਦੇਖੇ ਜਿੱਥੇ ਕੋਈ ਬਣਦਾ ਗਿਆ ਅਤੇ ਕੋਈ ਇੱਕ ਦਮ ਹੀ ਗਾਇਬ ਜਿਹਾ ਹੁੰਦਾ ਰਿਹਾ।

Related Post