ਜਾਣੋ ਬਾਦਸ਼ਾਹ ਤੋਂ ਲੈ ਕੇ ਕਰਮਜੀਤ ਅਨਮੋਲ ਵਰਗੇ ਵੱਡੇ ਸਟਾਰ ਕਿੰਝ ਮਨਾਉਂਦੇ ਸੀ ਬਚਪਨ 'ਚ ਲੋਹੜੀ , ਦੇਖੋ ਵੀਡੀਓ

By  Aaseen Khan January 13th 2019 11:26 AM

ਲੋਹੜੀ ਦਾ ਤਿਉਹਾਰ ਪੰਜਾਬ ‘ਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ । ਇਸ ਤਿਉਹਾਰ ਦੇ ਮੌਕੇ ‘ਤੇ ਬੱਚੇ ਪਿੰਡਾਂ ‘ਚ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਹਨ ।ਭਾਵੇਂ ਕੋਈ ਵੀ ਵਿਅਕਤੀ ਹੋਵੇ ਹਰ ਕਿਸੇ ਦੇ ਨਾਲ ਲੋਹੜੀ ਦੀਆਂ ਕੋਈ ਨਾ ਕੋਈ ਖਾਸ ਯਾਦਾਂ ਜ਼ਰੂਰ ਹੁੰਦੀਆਂ ਹਨ। ਪੀਟੀਸੀ ਪੰਜਾਬੀ ਦੇ ਸੀਨੀਅਰ ਐਂਕਰ ਮੁਨੀਸ਼ ਪੁਰੀ ਵੱਲੋਂ ਸਾਡੇ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਮੰਨੇ ਪਰਮੰਨੇ ਕਲਾਕਾਰਾਂ ਨਾਲ ਜਦੋਂ ਲੋਹੜੀ ਦੀਆਂ ਬਚਪਨ ਦੀਆਂ ਯਾਦਾਂ ਬਾਰੇ ਗੱਲ ਬਾਤ ਕੀਤੀ ਗਈ ਤਾਂ ਸਭ ਨੇ ਆਪਣੇ ਬਚਪਨ ਦੀਆਂ ਪਿਆਰੀਆਂ ਪਿਆਰੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਹਨ।

https://www.instagram.com/p/BshnN77llye/

ਸਭ ਤੋਂ ਪਹਿਲਾਂ ਅੰਮ੍ਰਿਤ ਮਾਨ ਨੂੰ ਉਹਨਾਂ ਦੀ ਬਚਪਨ ਦੀ ਲੋਹੜੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਵੀ ਛੋਟੇ ਹੁੰਦੇ ਕਦੇ ਕਦਾਈਂ ਪਿੰਡ 'ਚ ਲੋਹੜੀ ਮੰਗਣ ਚਲੇ ਜਾਂਦੇ ਸੀ।

https://www.instagram.com/p/BshlglFFdTe/

ਰੈਪ ਦੀ ਦੁਨੀਆਂ ਦੇ ਬਾਦਸ਼ਾਹ ਜਿੰਨ੍ਹਾਂ ਦਾ ਨਾਮ ਵੀ ਬਾਦਸ਼ਾਹ ਹੈ , ਨਾਲ ਵੀ ਮੁਨੀਸ਼ ਪੁਰੀ ਵੱਲੋਂ ਪੁੱਛੇ ਬਚਪਨ ਦੀ ਲੋਹੜੀ ਦੀ ਯਾਦ ਦੇ ਸਵਾਲ 'ਤੇ ਉਹਨਾਂ ਦਾ ਕਹਿਣਾ ਹੈ , ਕਿ ਉਹਨਾਂ ਬਚਪਨ 'ਚ ਸਾਰੀਆਂ ਲੋਹੜੀਆਂ ਆਪਣੇ ਪਿੰਡ ਹੀ ਮਨਾਈਆਂ ਹਨ। ਤੇ ਇਸ ਬਾਰ ਵੀ ਕੋਸ਼ਿਸ਼ ਹੈ ਕਿ ਪਿੰਡ ਜ਼ਰੂਰ ਜਾਣਗੇ।

https://www.instagram.com/p/BshgkJ4F7B7/

ਪੰਜਾਬੀ ਸਟਾਰ ਰੌਸ਼ਨ ਪ੍ਰਿੰਸ ਨੇ ਵੀ ਆਪਣੇ ਬਚਪਨ ਦੀ ਲੋਹੜੀ ਦੀਆਂ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ ,ਜਦੋਂ ਉਹ ਵੀ ਲੋਹੜੀ ਪਿੰਡ 'ਚ ਮੰਗਣ ਜਾਇਆ ਕਰਦੇ ਸੀ।

https://www.instagram.com/p/BshgZLJFNyN/

ਕਰਮਜੀਤ ਅਨਮੋਲ ਨੇ ਆਪਣੇ ਖੂਬਸੂਰਤ ਗੀਤ ਨਾਲ ਲੋਹੜੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਉਹਨਾਂ ਦੱਸਿਆ ਕਿੰਝ ਬਚਪਨ 'ਚ ਪਿੰਡ 'ਚ ਪਾਥੀਆਂ ਮੰਗ ਕੇ ਲਿਆ ਕੇ ਧੂਣੀ ਸੇਕਦੇ ਸੀ ਅਤੇ ਬਜ਼ੁਰਗਾਂ ਤੋਂ ਬਾਤਾਂ ਸੁਣਿਆ ਕਰਦੇ ਸੀ।

https://www.instagram.com/p/BshgOVjFK4P/

https://www.instagram.com/p/BshfXwClaZO/

https://www.instagram.com/p/BshfMsMlrsC/

ਬਾਲੀਵੁੱਡ 'ਤੇ ਪਾਲੀਵੁੱਡ ਦੇ ਹੋਰ ਵੀ ਕਈ ਵੱਡੇ ਸਿਤਾਰਿਆਂ ਨੇ ਸਾਡੇ ਐਂਕਰ ਮੁਨੀਸ਼ ਪੁਰੀ ਨਾਲ ਲੋਹੜੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।

ਹੋਰ ਵੇਖੋ : ਰੰਗਲੀ ਦੁਨੀਆਂ ‘ਚ ਇਹਨਾਂ ਸਿਤਾਰਿਆਂ ਨੇ ਭਰੇ ਰੰਗ , ਦੇਖੋ ਵੀਡੀਓ

https://www.instagram.com/p/BshesWGlEHB/

ਲੋਹੜੀ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ ਜਿਸ ਨੂੰ ਸਾਰੇ ਬੜੇ ਹੀ ਚਾਵਾਂ ਦੇ ਨਾਲ ਮਨਾਉਂਦੇ ਹਨ। ਪੀਟੀਸੀ ਨੈਟਵਰਕ ਵੱਲੋਂ ਸਾਰੇ ਸਰੋਤਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ।

Related Post