ਬਾਲੀਵੁੱਡ ਗਾਇਕ ਅਦਨਾਨ ਸਾਮੀ 'ਤੇ ਲੱਗਿਆ 50 ਲੱਖ ਦਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ

By  Aaseen Khan September 19th 2019 12:49 PM -- Updated: September 19th 2019 01:21 PM

ਗਾਇਕ ਅਦਨਾਨ ਸਾਮੀ ਨੂੰ ਪ੍ਰਾਪਰਟੀ ਵਿਵਾਦ ਦੇ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ। 'ਫਾਰਨ ਐਕਸਚੇਂਜ ਮੈਨੇਜਮੈਂਟ ਐਕਟ(FEMA)' ਨੇ ਅਦਨਾਨ ਸਾਮੀ 'ਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੰਜਾਹ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ ਪਰ ਹੁਣ ਉਹਨਾਂ ਦੀ ਪ੍ਰਾਪਰਟੀ ਜ਼ਬਤ ਨਹੀਂ ਹੋਵੇਗੀ। ਦੱਸ ਦਈਏ ਇਹ ਮਾਮਲਾ 16 ਸਾਲ ਪੁਰਾਣਾ ਹੈ। ਇਹ ਮਾਮਲਾ ਸਾਲ 2003 ਦਾ ਹੈ, ਜਦੋਂ ਪਾਕਿਸਤਾਨੀ ਨਾਗਰਿਕ ਰਹਿੰਦੇ ਹੋਏ ਉਨ੍ਹਾਂ ਨੇ ਨਿਯਮਾਂ ਨੂੰ ਤਾਕ 'ਤੇ ਰੱਖਦੇ ਹੋਏ ਮੁੰਬਈ 'ਚ 8 ਫਲੈਟ ਖਰੀਦੇ ਸਨ। ਇਸ ਤੋਂ ਬਾਅਦ ਈ. ਡੀ. ਦੇ ਸਪੈਸ਼ਲ ਡਾਇਰੈਕਟਰ ਨੇ ਉਨ੍ਹਾਂ ਦੇ ਸਾਰੇ ਫਲੈਟਸ ਨੂੰ ਜ਼ਬਤ ਕਰਨ ਦਾ ਆਰਡਰ ਜਾਰੀ ਕੀਤਾ ਅਤੇ 20 ਲੱਖ ਦਾ ਜ਼ੁਰਮਾਨਾ ਵੀ ਲਗਾਇਆ ਸੀ।

adnan sami adnan sami

ਇਸ ਫੈਸਲੇ ਦੇ ਖਿਲਾਫ ਸਾਮੀ ਨੇ ਅਪੇਲੈਟ ਟ੍ਰਿਬਿਊਨਲ 'ਚ ਅਪੀਲ ਕੀਤੀ ਤੇ ਹਾਲ 'ਚ ਉਹਨਾਂ ਦੇ ਹੱਕ 'ਚ ਫੈਸਲਾ ਆਇਆ ਹੈ। ਹੁਣ 20 ਲੱਖ ਦੀ ਥਾਂ ਸਾਮੀ ਨੂੰ 50 ਲੱਖ ਦਾ ਜ਼ੁਰਮਾਨਾ ਭਰਨਾ ਪਵੇਗਾ ਤੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਨਹੀਂ ਹੋਵੇਗੀ। ਅਦਨਾਨ ਸਾਮੀ ਨੇ 29 ਦਸੰਬਰ ਸਾਲ 2003 ਨੂੰ ਮੁੰਬਈ ਦੇ ਲੋਖੰਡਵਾਲਾ ਇਲਾਕੇ 'ਚ ਪਾਕਿਸਤਾਨੀ ਨਾਗਰਿਕ ਰਹਿੰਦੇ ਹੋਏ 8 ਫਲੈਟ ਅਤੇ 5 ਪਾਰਕਿੰਗ ਸਪੇਸ 2.53 ਕਰੋੜ ਦੀ ਰਕਮ 'ਚ ਖਰੀਦੇ ਸਨ। ਇਸ ਬਾਰੇ ਅਦਨਾਨ ਸਾਮੀ ਨੇ ਆਰ ਬੀ ਆਈ ਨੂੰ ਜਾਣਕਾਰੀ ਦੇਣੀ ਸੀ ਪਰ ਉਹਨਾਂ ਅਜਿਹਾ ਨਹੀਂ ਕੀਤਾ। ਹੁਣ ਇਸ ਮਾਮਲੇ 'ਚ ਸਾਮੀ ਨੂੰ ਵੱਡੀ ਰਾਹਤ ਮਿਲੀ ਹੈ।

adnan sami adnan sami

12 ਸਤੰਬਰ ਨੂੰ ਜਾਰੀ ਟ੍ਰਿਬਿਊਨਲ ਦੇ ਇਸ ਆਦੇਸ਼ ਤੋਂ ਬਾਅਦ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਅਦਨਾਨ ਨੂੰ 40 ਲੱਖ ਜ਼ੁਰਮਾਨੇ ਵੱਜੋਂ ਭਰਨੇ ਹੋਣਗੇ। ਉਹ 10 ਲੱਖ ਰੁਪਏ ਪਹਿਲਾਂ ਹੀ ਜਮਾਂ ਕਰਵਾ ਚੁੱਕੇ ਹਨ। ਦੱਸ ਦਈਏ ਅਦਨਾਨ ਸਾਮੀ ਨੂੰ 2016 'ਚ ਭਾਰਤੀ ਨਾਗਰਿਕਤਾ ਵੀ ਮਿਲ ਚੁੱਕੀ ਹੈ ਤੇ ਹੁਣ ਉਹ ਭਾਰਤ 'ਚ ਹੀ ਰਹਿੰਦੇ ਹਨ।

Related Post