ਬਾਲੀਵੁੱਡ ਗਾਇਕਾ ਸ਼ਵੇਤਾ ਪੰਡਿਤ ਦੀ ਨਵ-ਜਨਮੀ ਧੀ ਨਾਲ ਤਸਵੀਰਾਂ ਵਾਇਰਲ, ਕੁਝ ਦਿਨ ਪਹਿਲਾਂ ਹੋਇਆ ਸੀ ਬੱਚੀ ਦਾ ਜਨਮ

By  Shaminder May 4th 2020 05:06 PM

ਬਾਲੀਵੁੱਡ ਗਾਇਕਾ ਸ਼ਵੇਤਾ ਪੰਡਿਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਆਪਣੇ ਪਤੀ ‘ਤੇ ਨਵ-ਜਨਮੇ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ ।ਉਹ ਏਨੀਂ ਦਿਨੀਂ ਇਟਲੀ ‘ਚ ਹਨ ।  ਲਾਕ ਡਾਊਨ ਕਰਕੇ ਉਹ ਇੰਡੀਆ ਵਾਪਸ ਨਹੀਂ ਆ ਸਕੇ ਹਨ ।

https://www.instagram.com/p/B_rxElnHjbq/

ਪਰ ਉਨ੍ਹਾਂ ਦੇ ਘਰ ਆਈ ਇਸ ਨੰਨ੍ਹੀ ਪਰੀ ਨੇ ਉਨ੍ਹਾਂ ਦੀਆਂ ਖੁਸ਼ੀਆਂ ‘ਚ ਵਾਧਾ ਕਰ ਦਿੱਤਾ ਹੈ ।ਉਨ੍ਹਾਂ ਨੇ 2016 ‘ਚ ਵਿਆਹ ਕਰਵਾਇਆ ਸੀ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ ।ਹਾਲਾਂਕਿ ਉਨ੍ਹਾਂ ਦੀ ਬੱਚੀ ਦਾ ਜਨਮ ਕਈ ਦਿਨ ਪਹਿਲਾਂ ਹੀ ਹੋ ਚੁੱਕਿਆ ਸੀ । ਪਰ ਉਨ੍ਹਾਂ ਨੇ ਇਸ ਦਾ ਖੁਲਾਸਾ ਇਸ ਲਈ ਨਹੀਂ ਸੀ ਕੀਤਾ ਕਿਉਂਕਿ ਉਹ ਉਸ ਸਮੇਂ ਇਟਲੀ ‘ਚ ਹੀ ਸਨ। ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਸੀ ।ਉਸ ਸਮੇਂ ਉਹ ਇਸ ਖੁਸ਼ਖਬਰੀ ਬਾਰੇ ਕਿਸੇ ਨੂੰ ਵੀ ਨਹੀਂ ਸਨ ਦੱਸਣਾ ਚਾਹੁੰਦੇ । ਹੁਣ ਜਦੋਂਕਿ ਮਾਹੌਲ ਕੁਝ ਸੁਖਾਵਾਂ ਹੋਇਆ ਹੈ ਤਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਘਰ ਜਨਮੀ ਇਸ ਬੱਚੀ ਬਾਰੇ ਖੁਲਾਸਾ ਕੀਤਾ ਸੀ ।

Related Post