ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਿੰਮੀ ਦਾ ਦਿਹਾਂਤ, ਬਾਲੀਵੁੱਡ ਵਿੱਚ ਸੋਗ ਦੀ ਲਹਿਰ

By  Rupinder Kaler March 26th 2020 11:13 AM

ਗੁਜ਼ਰੇ ਦੌਰ ਦੀ ਮਸ਼ਹੂਰ ਅਦਾਕਾਰਾ ਨਿੰਮੀ ਦਾ ਦਿਹਾਂਤ ਹੋ ਗਿਆ ਹੈ, ਉਹ 88 ਸਾਲਾਂ ਦੇ ਸਨ ਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਨੇ ਕੱਲ੍ਹ ਸ਼ਾਮ ਆਪਣੇ ਘਰ ਵਿੱਚ ਆਖਰੀ ਸਾਹ ਲਿਆ । ਨਿੰਮੀ 50 ਤੇ 60 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸੀ । ਨਿੰਮੀ ਨੂੰ ਰਾਜ ਕਪੂਰ ਫ਼ਿਲਮਾਂ ਵਿੱਚ ਲੈ ਕੇ ਆਏ ਸਨ । ਉਹਨਾਂ ਨੇ ਬਰਸਾਤ ਫ਼ਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ।

ਬਰਸਾਤ ਫ਼ਿਲਮ ਤੋਂ ਬਾਅਦ ਉਹਨਾਂ ਨੇ ਅਮਰ, ਦਾਗ, ਦੀਦਾਰ, ਬਸੰਤ ਬਹਾਰ, ਕੁੰਦਨ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਨਿੰਮੀ ਦਾ ਅਸਲ ਨਾਂਅ ਨਵਾਬ ਬਾਨੋ ਸੀ । ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਨਮ ਪਾਕਿਸਤਾਨ ਦੇ ਐਬਟਾਬਾਦ ਵਿੱਚ ਹੋਇਆ ਸੀ । ਬਟਵਾਰੇ ਤੋਂ ਬਾਅਦ ਉਹਨਾਂ ਦਾ ਪਰਿਵਾਰ ਮੁੰਬਈ ਆ ਗਿਆ ਸੀ ।

ਨਿੰਮੀ ਦਾ ਵਿਆਹ ਮਸ਼ਹੂਰ ਲੇਖਕ ਐੱਸ ਅਲੀ ਰਜ਼ਾ ਨਾਲ ਹੋਇਆ ਸੀ । ਨਿੰਮੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਰਿਸ਼ੀ ਕਪੂਰ ਨੇ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਤੋਂ ਇਲਾਵਾ ਹੋਰ ਵੀ ਕਈ ਅਦਾਕਾਰਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ ।

https://twitter.com/chintskap/status/1242873492111896581

 

Related Post