65 ਸਾਲਾਂ ਤੋਂ ਉਪਰ ਦੇ ਕਲਾਕਾਰਾਂ ਲਈ ਆਈ ਖੁਸ਼ੀ ਦੀ ਖ਼ਬਰ, ਕਰ ਸਕਣਗੇ ਸ਼ੂਟਿੰਗ

By  Rupinder Kaler August 8th 2020 05:51 PM

ਬੰਬੇ ਹਾਈ ਕੋਰਟ ਨੇ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਕਲਾਕਾਰਾਂ ਤੇ ਤਕਨੀਸ਼ੀਅਨਾਂ ਨੂੰ ਵੱਡੀ ਰਾਹਤ ਦਿੱਤੀ ਹੈ । ਅਦਾਲਤ ਦੇ ਹੁਕਮਾਂ ਮੁਤਾਬਿਕ ਹੁਣ ਬਜ਼ੁਰਗ ਕਲਾਕਾਰ ਸ਼ੂਟਿੰਗ ਵਿੱਚ ਹਿੱਸਾ ਲੈ ਸਕਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ 65 ਸਾਲ ਤੋਂ ਵੱਧ ਉਮਰ ਦੇ ਕਲਾਕਾਰਾਂ ਤੇ ਫ਼ਿਲਮੀ ਦੁਨੀਆਂ ਨਾਲ ਜੁੜੇ ਉਮਰਦਰਾਜ ਲੋਕਾਂ ਤੇ ਸ਼ੂਟਿੰਗ ਕਰਨ ਤੇ ਰੋਕ ਲਗਾ ਦਿੱਤੀ ਸੀ ।

https://twitter.com/ashokepandit/status/1291656764249661441

ਪਰ ਹੁਣ ਸਰਕਾਰ ਦੇ ਇਸ ਫੈਸਲੇ ਤੇ ਮਾਨਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ । ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਹੈ ਕਿ 65 ਸਾਲ ਤੋਂ ਉਪਰ ਦੇ ਕਲਾਕਾਰਾਂ ਨੂੰ ਸਰਕਾਰ ਵੱਲੋਂ ਤੈਅ ਨਿਯਮ ਮੰਨਣੇ ਹੋਣਗੇ । ਇਸ ਸਭ ਦੀ ਜਾਣਕਾਰੀ ਫ਼ਿਲਮ ਦੁਨੀਆ ਨਾਲ ਜੁੜੀਆਂ ਜੱਥੇਬੰਦੀਆਂ ਨੇ ਦਿੱਤੀ ਹੈ । ਉਧਰ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕਲਾਕਾਰਾਂ ‘ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਸ ਫੈਸਲੇ ਨਾਲ ਕਈ ਲੋਕ ਆਪਣੇ ਰੋਜ਼ਗਾਰ ਤੇ ਜਾਣੇ ਸ਼ੁਰੂ ਹੋ ਜਾਣਗੇ ।

 

Related Post