ਬੋਨੀ ਕਪੂਰ ਨੇ ਆਪਣੀ ਧੀ ਜਾਨ੍ਹਵੀ ਕਪੂਰ ਲਈ ਕੀਤਾ ਵੱਡਾ ਐਲਾਨ

By  Rupinder Kaler October 8th 2019 02:30 PM

ਫ਼ਿਲਮ ਪ੍ਰੋਡਿਊਸਰ ਬੋਨੀ ਕਪੂਰ ਨੇ ਆਪਣੇ ਪੁੱਤਰ ਅਰਜੁਨ ਕਪੂਰ ਨੂੰ ਲੈ ਕੇ ਫਿਲਮ 'ਤੇਵਰ' ਦਾ ਨਿਰਮਾਣ ਕੀਤਾ ਸੀ। ਹੁਣ ਉਹ ਆਪਣੀ ਧੀ ਜਾਨ੍ਹਵੀ ਕਪੂਰ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਨੂੰ ਉਹ ਮਹਾਵੀਰ ਜੈਨ ਨਾਲ ਮਿਲ ਕੇ ਬਣਾਉਣਗੇ। 'ਬਾਂਬੇ ਗਰਲ' ਨਾਂ ਦੀ ਇਸ ਫਿਲਮ 'ਚ ਜਾਨ੍ਹਵੀ ਨਵੇਂ ਰੂਪ 'ਚ ਨਜ਼ਰ ਆਵੇਗੀ।

https://www.instagram.com/p/B2wCsBvgEvi/

ਫਿਲਮ ਦੀ ਕਹਾਣੀ ਮੌਜੂਦਾ ਦੌਰ ਦੀ ਹੋਵੇਗੀ। ਉਸ 'ਚ ਜਾਨ੍ਹਵੀ ਵਿਦਰੋਹੀ ਕੁੜੀ ਦੀ ਭੂਮਿਕਾ ਨਿਭਾਏਗੀ। ਫਿਲਮ ਦੀ ਕਹਾਣੀ ਸੰਜੇ ਤਿ੍ਪਾਠੀ ਨੇ ਲਿਖੀ ਹੈ। ਉਹੀ ਫਿਲਮ ਦਾ ਨਿਰਦੇਸ਼ਨ ਵੀ ਕਰਨਗੇ। ਫਿਲਮ 'ਧੜਕ' ਨਾਲ ਹਿੰਦੀ ਸਿਨੇਮਾ 'ਚ ਕਦਮ ਰੱਖਣ ਤੋਂ ਬਾਅਦ ਜਾਨ੍ਹਵੀ ਫਿਲਮ ਮੇਕਰਾਂ ਦੀ ਪਸੰਦ ਬਣੀ ਹੋਈ ਹੈ।

https://www.instagram.com/p/BzKvnXEAJZ0/

ਉਹ ਅੱਜਕੱਲ੍ਹ ਗੁੰਜਨ ਸਕਸੈਨਾ ਦੀ ਬਾਇਓਪਿਕ ਦੀ ਸ਼ੂਟਿੰਗ 'ਚ ਮਸਰੂਫ ਹਨ। ਇਹ ਫਿਲਮ ਕਾਰਗਿਲ ਜੰਗ 'ਚ ਪਾਕਿਸਤਾਨੀ ਫ਼ੌਜ ਨੂੰ ਧੂੜ ਚਟਾਉਣ ਵਾਲੀ ਗੁੰਜਨ ਸਕਸੈਨਾ 'ਤੇ ਅਧਾਰਤ ਹੈ।

https://www.instagram.com/p/By6_W8lAY8S/

Related Post