ਇਸ ਕੋਰਸ ’ਚ ਦਾਖਲਾ ਲਿਆ ਸ਼੍ਰੀਦੇਵੀ ਦੀ ਧੀ ਖੁਸ਼ੀ ਕਪੂਰ ਨੇ, ਫ਼ੀਸ ਜਾਣਕੇ ਪੈਰਾਂ ਥੱਲੇ ਤੋਂ ਖਿਸਕ ਜਾਵੇਗੀ ਜ਼ਮੀਨ

By  Rupinder Kaler September 10th 2019 05:04 PM

ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਧੀ ਖ਼ੁਸ਼ੀ ਕਪੂਰ ਦੀ ਬਾਲੀਵੁੱਡ ਵਿੱਚ ਐਂਟਰੀ ਦੀਆਂ ਖ਼ਬਰਾਂ ਤੇ ਰੋਕ ਲੱਗ ਗਈ ਹੈ ਕਿਉਂਕਿ ਖ਼ੁਸ਼ੀ ਕਪੂਰ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਨ ਦੀ ਬਜਾਏ ਆਪਣੀ ਪੜ੍ਹਾਈ 'ਤੇ ਧਿਆਨ ਦੇ ਰਹੀ ਹੈ। ਖ਼ੁਸ਼ੀ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਚਲੀ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਖ਼ੁਸ਼ੀ ਕਪੂਰ ਅਮਰੀਕਾ ਦੀ ਨਿਊਯਾਰਕ ਫਿਲਮ ਅਕੈਡਮੀ 'ਚ ਐਕਟਿੰਗ ਦਾ ਕੋਰਸ ਕਰੇਗੀ।

https://www.instagram.com/p/Br9z2ooHNh1/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਨਿਰਮਾਤਾ ਬੋਨੀ ਕਪੂਰ ਮੁੰਬਈ ਏਅਰਪੋਰਟ 'ਤੇ ਖ਼ੁਸ਼ੀ ਕਪੂਰ ਨੂੰ ਛੱਡਣ ਆਏ ਸਨ। ਇਸ ਦੌਰਾਨ ਖ਼ੁਸ਼ੀ ਦੇ ਕਈ ਦੋਸਤ ਵੀ ਉੱਥੇ ਮੌਜੂਦ ਸਨ ।ਖ਼ੁਸ਼ੀ ਆਪਣੇ ਪਾਪਾ ਅਤੇ ਦੋਸਤਾਂ ਨੂੰ ਗੁੱਡ ਬਾਏ ਕਹਿੰਦੇ ਸਮੇਂ ਭਾਵੁਕ ਹੋ ਗਈ। ਖੁਸ਼ੀ ਕਪੂਰ ਦੇ ਇਸ ਕੋਰਸ ਦੀ ਫੀਸ ਦੀ ਗੱਲ ਕੀਤੀ ਜਾਵੇ ਤਾਂ ਨਿਊਯਾਰਕ ਫਿਲਮ ਅਕੈਡਮੀ 'ਚ ਐਕਟਿੰਗ ਦੇ ਕਈ ਕੋਰਸ ਹੁੰਦੇ ਹਨ।

ਇੱਥੇ ਐਕਟਿੰਗ 'ਚ ਮਾਸਟਰਜ਼ ਕਰਨ ਲਈ ਕਰੀਬ ਸਾਢੇ 12 ਲੱਖ ਰੁਪਏ ਇਕ ਸਮੈਸਟਰ ਦੇ ਦੇਣੇ ਪੈਂਦੇ ਹਨ, ਜਿਸ 'ਚ 4 ਸਮੈਸਟਰ ਹੁੰਦੇ ਹਨ। ਉੱਥੇ ਬੈਚਲਰ ਕੋਰਸ 'ਚ ਇਕ ਸਮੈਸਟਰ ਲਈ ਕਰੀਬ 10 ਲੱਖ ਰੁਪਏ ਦੇਣੇ ਪੈਂਦੇ ਹਨ, ਜਿਸ 'ਚ 8 ਸਮੈਸਟਰ ਹਨ। ਉੱਥੇ ਫਿਲਮ ਪ੍ਰੋਗਰਾਮ ਲਈ ਇਕ ਸਾਲ ਦੀ ਕਰੀਬ 25 ਲੱਖ ਰੁਪਏ ਫੀਸ ਦੇਣੀ ਪੈਂਦੀ ਹੈ।

https://www.instagram.com/p/ByWPQc4g3w5/

ਦੱਸ ਦੇਈਏ ਕਿ ਖ਼ੁਸ਼ੀ ਕਪੂਰ ਅਕਸਰ ਭੈਣ ਜਾਨ੍ਹਵੀ ਨਾਲ ਨਜ਼ਰ ਆਉਂਦੀ ਹੈ। ਖ਼ੁਸ਼ੀ ਨੇ ਅਜੇ ਬਾਲੀਵੁੱਡ 'ਚ ਕਦਮ ਨਹੀਂ ਰੱਖਿਆ ਪਰ ਉਸ ਦਾ ਸਟਾਈਲ ਸਟੇਟਮੈਂਟ ਹੁਣੇ ਤੋਂ ਚਰਚਾ 'ਚ ਹੈ। ਅਜਿਹੇ 'ਚ ਚਰਚਾ ਹੈ ਕਿ ਖ਼ੁਸ਼ੀ ਕਪੂਰ ਵੀ ਜਲਦ ਹੀ ਫਿਲਮਾਂ 'ਚ ਕਦਮ ਰੱਖ ਸਕਦੀ ਹੈ ।

Related Post