‘ਚੰਦ ਰੋਜ਼ ਕੀ ਬਾਤ ਹੈ ਯਾਰੋ, ਹਾਰੇਗਾ ਅਣਦੇਖਾ ਦੁਸ਼ਮਣ’- ਬੌਬੀ ਦਿਓਲ

By  Shaminder May 5th 2020 12:11 PM

ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ‘ਚ ਮੌਤਾਂ ਦਾ ਅੰਕੜਾਂ ਵੱਧਦਾ ਜਾ ਰਿਹਾ ਹੈ । ਜਿਸ ਨੂੰ ਵੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਭਰ ‘ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਲਾਕ ਡਾਊਨ ਦਾ ਹਰ ਕੋਈ ਪਾਲਣ ਕਰ ਰਿਹਾ ਹੈ । ਜਿੱਥੇ ਆਮ ਲੋਕ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ, ਉੱਥੇ ਹੀ ਸੈਲੀਬ੍ਰੇਟੀਜ਼ ਵੀ ਆਪੋ ਆਪਣਾ ਸਮਾਂ ਘਰਾਂ ਦੇ ਅੰਦਰ ਬਿਤਾ ਰਹੇ ਹਨ ।

https://www.instagram.com/p/B_wwvAvhl4_/

ਇਸ ਦੌਰਾਨ ਇਹ ਸੈਲੀਬ੍ਰੇਟੀਜ਼ ਘਰਾਂ ‘ਚ ਰਹਿ ਕੇ ਜਿੱਥੇ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਗੁਜ਼ਾਰ ਰਹੇ ਹਨ । ਉੱਥੇ ਹੀ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ਼ ਵੀ ਕਰ ਰਹੇ ਹਨ। ਲਾਈਮ ਲਾਈਟ ਤੋਂ ਦੂਰ ਰਹਿਣ ਵਾਲੇ ਦਿਓਲ ਪਰਿਵਾਰ ਦੇ ਮੈਂਬਰ ਵੀ ਆਪੋ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ । ਇਸ ਦੇ ਨਾਲ ਲਾਕਡਾਊਨ ਦਾ ਪਾਲਣ ਕਰ ਰਹੇ ਲੋਕਾਂ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ ।

https://www.instagram.com/p/B_dTB6ehjg4/

ਧਰਮਿੰਦਰ ਦੇ ਛੋਟੇ ਪੁੱਤਰ ਬੌਬੀ ਦਿਓਲ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਲਾਕ ਡਾਊਨ ਦਾ ਪਾਲਣ ਕਰ ਰਹੇ ਲੋਕਾਂ ਦੇ ਨਾਲ ਨਾਲ ਇਸ ਬਿਮਾਰੀ ਦਾ ਖਾਤਮਾ ਕਰਨ ਲਈ ਜੁਟੇ ਡਾਕਟਰਾਂ, ਨਰਸਾਂ ਅਤੇ ਪੁਲਿਸ ਮੁਲਾਜ਼ਮਾਂ ਦੀ ਤਾਰੀਫ ਕਰ ਰਹੇ ਨੇ ।ਇਸ ਵੀਡੀਓ ‘ਚ ਉਹ ਕਹਿ ਰਹੇ ਨੇ ਕਿ ‘ਚੰਦ ਰੋਜ਼ ਕੀ ਬਾਤ ਹੈ ਯਾਰੋ, ਅਣਦੇਖਾ ਦੁਸ਼ਮਣ ਹਾਰੇਗਾ’। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਅਸੀਂ ਇਸ ਯੁੱਧ ਨੂੰ ਜਿੱਤਾਂਗੇ, ਆਓ ਇਸ ਕੋਰੋਨਾ ਵਾਇਰਸ ਨਾਲ ਲੜਨ ਵਾਲਿਆਂ ਦਾ ਧੰਨਵਾਦ ਕਰੀਏ” । ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਬੋਲ ਲਿਖਣ ਵਾਲੇ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।

Related Post