ਪੁਲਵਾਮਾ ਹਮਲੇ ਤੋਂ ਬਾਅਦ ਵੇਖੋ ਕਿਸ ਤਰ੍ਹਾਂ ਗਾਇਕਾਂ ਨੇ ਲਲਕਾਰੇ ਪਾਕਿਸਤਾਨੀ,ਵੇਖੋ ਵੀਡੀਓ

By  Shaminder February 20th 2019 05:05 PM

ਪੁਲਵਾਮਾ ਹਮਲੇ ਤੋਂ ਬਾਅਦ ਹਰ ਕਿਸੇ ਨੇ ਫੌਜ ਦੇ ਸ਼ਹੀਦ ਹੋਏ ਜਵਾਨਾਂ ਨੂੰ ਆਪੋ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ । ਇਸ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਨੇ ਰੋਸ ਜਤਾਇਆ ਹੈ,ਉੱਥੇ ਹੀ ਹਰ ਕਿਸੇ ਦੇ ਮਨ 'ਚ ਪਾਕਿਸਤਾਨ ਦੇ ਖਿਲਾਫ ਰੋਸ ਵੱਧਦਾ ਜਾ ਰਿਹਾ ਹੈ । ਪਰ ਪੰਜਾਬ ਅਤੇ ਹਰਿਆਣਾ ਦੇ ਮੁੰਡਿਆਂ ਨੇ ਆਪਣੇ ਟੈਲੇਂਟ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਨੂੰ ਇੱਕ ਗੀਤ ਦੇ ਜ਼ਰੀਏ ਮੂੰਹ ਤੋੜਵਾ ਜਵਾਬ ਦਿੱਤਾ ਹੈ ।

ਹੋਰ ਵੇਖੋ : ਇਸ ਤਰ੍ਹਾਂ ਮਾਨਾਂ ਦਾ ਮੁੰਡਾ ਲਾਉਂਦਾ ਹੈ ਜੰਗਲ ਵਿੱਚ ਮੰਗਲ, ਦੇਖੋ ਬੱਬੂ ਮਾਨ ਦੀ ਇੱਕ ਪੁਰਾਣੀ ਵੀਡਿਓ

https://www.youtube.com/watch?v=vXPxGETkG78

ਇਸ ਗੀਤ ਨੂੰ ਅਵਾਜ਼ ਦਿੱਤੀ ਹੈ ਵੀਰੂ ਢਿੱਲੋਂ ਨੇ ਜਦਕਿ ਇਸ ਗੀਤ ਦੇ ਬੋਲ ਵੀ ਵੀਰੋ ਢਿੱਲੋਂ ਨੇ ਖੁਦ ਹੀ ਲਿਖੇ ਨੇ । ਜਦਕਿ ਵੀਡੀਓ ਦੀ ਡਾਇਰੈਕਸ਼ਨ ਦਾ ਕੰਮ ਪੈਰੀ ਫੋਗਾਟ ਨੇ ਕੀਤਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕੀਤਾ ਹੈ ।

ਹੋਰ ਵੇਖੋ : ਕਿਸ ਹੱਦ ਤੱਕ ਦਿਲਜੀਤ ਨੂੰ ਚਾਹੁੰਦੇ ਹਨ ਉਸ ਦੇ ਫੈਨਸ, ਦੇਖੋ ਵੀਡਿਓ

new song new song

ਗਾਇਕ ਜਤਿੰਦਰ ਧੀਮਾਨ ਨੇ ਦੇਸ਼ ਦੇ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਇੱਕ ਗੀਤ ਕੱਢਿਆ ਹੈ । ਇਸ ਗੀਤ 'ਚ ਉਨ੍ਹਾਂ ਦੇ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਹੈ । ਇਸ ਗੀਤ 'ਚ ਉਨ੍ਹਾਂ ਨੇ ਇੱਕ ਫੌਜੀ ਜਵਾਨ ਦੀ ਸ਼ਹਾਦਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

Related Post