ਇਸ ਤਰ੍ਹਾਂ ਧਨੀ ਰਾਮ ਬਣਿਆ ਸੀ ਅਮਰ ਸਿੰਘ ਚਮਕੀਲਾ, ਇਸ ਬੰਦੇ ਨੇ ਰੱਖਿਆ ਸੀ ਨਾਂ  

By  Rupinder Kaler June 1st 2019 04:01 PM

ਲੁਧਿਆਣਾ ਸ਼ਹਿਰ ਨੂੰ ਗਾਇਕਾਂ ਦੀ ਮੰਡੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਸ਼ਹਿਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅਜਿਹੇ ਗਾਇਕ ਦਿੱਤੇ ਹਨ, ਜਿਨ੍ਹਾਂ ਦੀ ਤੂਤੀ ਵਿਦੇਸ਼ਾਂ ਵਿੱਚ ਵੀ ਬੋਲਦੀ ਹੈ । ਅਜਿਹੇ ਹੀ ਗਾਇਕਾਂ ਵਿੱਚੋਂ ਇੱਕ ਗਾਇਕ ਸੀ ਅਮਰ ਸਿੰਘ ਚਮਕੀਲਾ ਜਿਸ ਨੇ 365 ਦਿਨਾਂ ਵਿੱਚ 400 ਤੋਂ ਵੱਧ ਅਖਾੜੇ ਲਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ ।

https://www.youtube.com/watch?v=jXJTkjnh0wA

ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਕਿ ਧਨੀ ਰਾਮ ਨਾਂਅ ਨਾਲ ਜਾਣਿਆ ਜਾਣ ਵਾਲਾ ਇੱਕ ਬੱਚਾ ਅਮਰ ਸਿੰਘ ਚਮਕੀਲਾ ਕਿਸ ਤਰ੍ਹਾਂ ਬਣਿਆ । ਅਮਰ ਸਿੰਘ ਚਮਕੀਲੇ ਦਾ ਜਨਮ  ਲੁਧਿਆਣਾ ਦੇ ਦੁਗਰੀ ਪਿੰਡ ਵਿੱਚ ਹੋਇਆ ਸੀ । ਮਾਪਿਆ ਨੇ ਉਸ ਦਾ ਨਾਂ ਧਨੀ ਰਾਮ ਰੱਖਿਆ ਸੀ । ਧਨੀ ਰਾਮ ਜਦੋਂ ਵੱਡਾ ਹੋਇਆ ਤਾਂ ਉਸ ਨੂੰ ਸਕੂਲ ਦਾਖਲ ਕਰਵਾਇਆ ਗਿਆ ।

https://www.youtube.com/watch?v=SsI3c07Wn4k

ਸਕੂਲ ਪਹੁੰਚਦੇ ਹੀ ਉਸ ਦੇ ਮਾਪਿਆਂ ਨੇ  ਅਮਰ ਸਿੰਘ ਸ਼ੌਂਕੀ ਦੇ ਨਾਂਅ ਤੋਂ ਪ੍ਰਭਾਵਿਤ ਹੋ ਕੇ, ਧਨੀ ਰਾਮ ਦਾ ਨਾਂਅ ਅਮਰ ਸਿੰਘ ਰੱਖ ਦਿੱਤਾ । ਅਮਰ ਸਿੰਘ ਸਕੂਲ ਵਿੱਚ ਫੱਟੀ ਵਜਾ ਕੇ ਬਾਲ ਸਭਾ ਦਾ ਸਰਦਾਰ ਬਣ ਗਿਆ । ਫੱਟੀ ਵਜਾaੁਂਦਾ ਵਜਾਉਂਦਾ ਅਮਰ ਸਿੰਘ ਗਾਇਕ ਸੁਰਿੰਦਰ ਛਿੰਦਾ ਦਾ ਢੋਲਕੀ ਮਾਸਟਰ ਬਣ ਜਾਂਦਾ ਹੈ ।

https://www.youtube.com/watch?v=4Ca-d_S2ZpY

ਅਮਰ ਸਿੰਘ ਦੀ ਢੋਲਕੀ ਤੋਂ ਛਿੰਦੇ ਦਾ ਸਟੇਜ ਸੈਕਟਰੀ ਸਨਮੁਖ ਸਿੰਘ ਅਜ਼ਾਦ ਏਨਾ ਪ੍ਰਭਾਵਿਤ ਹੁੰਦਾ ਹੈ ਕਿ ਉਸ ਨੇ ਅਮਰ ਸਿੰਘ ਦੇ ਨਾਂ ਪਿੱਛੇ ਚਮਕੀਲਾ ਲਗਾ ਦਿੰਦਾ ਹੈ । ਢੋਲਕੀ ਛੱਡ ਜਦੋਂ ਉਹ ਗਾਇਕੀ ਦੇ ਖੇਤਰ ਵਿੱਚ ਆਉਂਦਾ ਹੈ ਤਾਂ ਹਰ ਪਾਸੇ ਅਮਰ ਸਿੰਘ ਚਮਕੀਲਾ, ਚਮਕੀਲਾ ਹੋ ਜਾਂਦੀ ਹੈ ।

Related Post