ਜੈਸਮੀਨ ਸੈਂਡਲਾਸ ਦੀ ਭੈਣ ਰੌਸਲੀਨ ਸੈਂਡਲਾਸ ਨੇ ਵੀ ਰੱਖਿਆ ਪੰਜਾਬੀ ਗਾਇਕੀ ਵਿੱਚ ਕਦਮ, ਨਵਾਂ ਗਾਣਾ ਰਿਲੀਜ਼

By  Rupinder Kaler February 7th 2020 03:04 PM

ਜੈਸਮੀਨ ਸੈਂਡਲਾਸ ਦੀ ਭੈਣ ਰੌਸਲੀਨ ਸੈਂਡਲਾਸ ਦਾ ਵੀਡੀਓ ਡਾਇਰੈਕਸ਼ਨ ਵਿੱਚ ਚੰਗਾ ਨਾਂਅ ਹੈ । ਰੌਸਲੀਨ ਸੈਂਡਲਾਸ ਨੇ ਆਪਣੀ ਭੈਣ ਜੈਸਮੀਨ ਸੈਂਡਲਾਸ ਦੇ ਹਰ ਗਾਣੇ ਦੀ ਵੀਡੀਓ ਡਾਇਰੈਕਟ ਕੀਤੀ ਹੈ । ਪਰ ਹੁਣ ਜੈਸਲੀਨ ਸੈਂਡਲਾਸ ਵੀ ਆਪਣੀ ਭੈਣ ਵਾਂਗ ਗਾਇਕੀ ਦੇ ਖੇਤਰ ਵਿੱਚ ਉਤਰ ਗਈ ਹੈ । ਉਹਨਾਂ ਨੇ ਆਪਣਾ ਗਾਣਾ ‘ਬੋਤਲ ਵਰਗੀ’ ਰਿਲੀਜ਼ ਕਰ ਦਿੱਤਾ ਹੈ ।

https://www.instagram.com/p/B76pObRBovC/

ਇਸ ਗਾਣਾ ਨੂੰ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਗਾਣੇ ਵਿੱਚ ਰੌਸਲੀਨ ਸੈਂਡਲਾਸ ਨੇ ਪੰਜਾਬੀ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਰਾਣਾ ਸੋਤਲ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ  Fame Muzic ਨੇ ਤਿਆਰ ਕੀਤਾ ਹੈ । ਗਾਣੇ ਦਾ ਪੂਰਾ ਪ੍ਰੋਜੈਕਟ ਸੁੱਖ-ਡੀ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।

https://www.instagram.com/p/B8QqJ11Fr_A/

ਰੌਸਲੀਨ ਸੈਂਡਲਾਸ ਦੇ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਰ ਦੇਖਣਾ ਇਹ ਹੋਵੇਗਾ ਜਿਸ ਤਰ੍ਹਾਂ ਜੈਸਮੀਨ ਸੈਂਡਲਾਸ ਨੇ ਪੰਜਾਬੀ ਇੰਡਸਟਰੀ ਨੂੰ ਕੀ ਹਿੱਟ ਗਾਣੇ ਦਿੱਤੇ ਹਨ, ਉਸ ਤਰ੍ਹਾਂ ਦੇ ਗਾਣੇ ਰੌਸਲੀਨ ਸੈਂਡਲਾਸ ਵੀ ਦੇਵੇਗੀ ।

https://www.instagram.com/p/B8QfkF1FVps/

Related Post