ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਫ਼ਿਲਮ ‘ਗੁੱਡ ਨਿਊਜ਼’ ਬਾਕਸ ਆਫ਼ਿਸ ’ਤੇ ਕਰ ਰਹੀ ਹੈ ਚੰਗੀ ਕਮਾਈ

By  Rupinder Kaler December 31st 2019 01:49 PM -- Updated: December 31st 2019 01:51 PM

ਪਾਲੀਵੁੱਡ ਦੇ ਨਾਲ-ਨਾਲ ਦਿਲਜੀਤ ਦੋਸਾਂਝ ਦਾ ਬਾਲੀਵੁੱਡ ਵਿੱਚ ਵੀ ਜਾਦੂ ਚੱਲ ਗਿਆ ਹੈ ।ਦਿਲਜੀਤ ਤੇ ਅਕਸ਼ੇ ਕੁਮਾਰ ਦੀ ਫ਼ਿਲਮ ‘ਗੁੱਡ ਨਿਊਜ਼’ ਦੀ ਬਾਕਸ ਆਫ਼ਿਸ ‘ਤੇ ਚੰਗੀ ਕਮਾਈ ਕਰ ਰਹੀ ਹੈ । ਸ਼ਾਨਦਾਰ ਓਪਨਿੰਗ ਤੋਂ ਬਾਅਦ ਹਰ ਦਿਨ ਦਾ ਕਲੈਕਸ਼ਨ ਵਧਦਾ ਜਾ ਰਿਹਾ ਹੈ। ਇਸ ਫ਼ਿਲਮ ਨੇ ਪਹਿਲੇ ਹੀ ਵੀਕਐਂਡ ਕਾਫੀ ਵਧੀਆ ਪ੍ਰਦਰਸ਼ਨ ਕੀਤਾ।

https://www.instagram.com/p/B6uq3cDlLQl/

ਪਹਿਲੇ ਵੀਕਐਂਡ ‘ਤੇ 78 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਪਹਿਲੇ ਦਿਨ ਫ਼ਿਲਮ ਨੇ ਜਿੱਥੇ 17.56 ਕਰੋੜ ਰੁਪਏ ਕਮਾਈ ਕੀਤੀ, ਉਸ ਦੇ ਨਾਲ ਹੀ ਫ਼ਿਲਮ ਦੀ ਕਮਾਈ ‘ਚ ਦੂਜੇ ਦਿਨ 30 ਫੀਸਦ ਦਾ ਉਛਾਲ ਆਇਆ ਤੇ ਤੀਜੇ ਦਿਨ ਤਾਬੜਤੋੜ ਕਮਾਈ ਕਰਦੇ ਹੋਏ ਫ਼ਿਲਮ ਨੇ 21.78 ਕਰੋੜ ਰੁਪਏ ਦੀ ਕਮਾਈ ਕੀਤੀ।

https://www.instagram.com/p/B6uojMUFHyJ/

ਇਸ ਦੇ ਨਾਲ ਫ਼ਿਲਮ ਨੇ ਤਿੰਨ ਦਿਨਾਂ ‘ਚ 65.99 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਦੀ ਕਮਾਈ ਨੂੰ ਦੇਖਕੇ ਦਿਲਜੀਤ ਤੇ ਫ਼ਿਲਮ ਦੀ ਟੀਮ ਕਾਫੀ ਖੁਸ਼ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਈਅਰਐਂਡ ‘ਤੇ ਵਧੇਰੇ ਕਮਾਈ ਕਰ ਹੋਰ ਕਲੈਕਸ਼ਨ ਕਰੇਗੀ। ਇਸ ਤੋਂ ਪਹਿਲਾਂ ਫ਼ਿਲਮ ਦੇ ਟ੍ਰੇਲਰ ਨੂੰ ਵੀ ਸੋਸ਼ਲ ਮੀਡੀਆ ‘ਤੇ ਚੰਗਾ ਹੁੰਗਾਰਾ ਮਿਲਿਆ ਸੀ।

https://twitter.com/taran_adarsh/status/1211518075079540738

Related Post