ਸਮਾਜ ਦੇ ਹਰ ਪੱਖ ਨੂੰ ਪੇਸ਼ ਕਰਦੀ ਹੈ ਸਮਰ ਸਿੰਘ ਦੀ ਫ਼ਿਲਮ 'ਚਿੜੀਆਂ ਦਾ ਚੰਬਾ' 

By  Rupinder Kaler April 6th 2019 11:12 AM -- Updated: April 6th 2019 11:13 AM

ਪੀਟੀਸੀ ਬਾਕਸ ਆਫ਼ਿਸ ਤੇ ਇਸ ਵਾਰ ਫ਼ਿਲਮ 'ਚਿੜੀਆਂ ਦਾ ਚੰਬਾ' ਦਿਖਾਈ ਗਈ ਹੈ । ਨਿਰਦੇਸ਼ਕ ਸਮਰ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਜ ਫ਼ਿਲਮ ਨੂੰ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ ਕਿਉਂਕਿ ਇਸ ਫ਼ਿਲਮ ਰਾਹੀਂ ਸਮਰ ਸਿੰਘ ਨੇ ਸਾਡੇ ਸਮਾਜ ਤੇ ਉਸ ਦੇ ਤਾਣੇ ਬਾਣੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਕਿਤੇ ਨਾ ਕਿਤੇ ਔਰਤਾਂ ਖ਼ਾਸ ਕਰਕੇ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ । ਇਸ ਫ਼ਿਲਮ ਦੀ ਮੇਕਿੰਗ ਦੀ ਵੀਡਿਓ ਪੀਟੀਸੀ ਨੈੱਟਵਰਕ ਵੱਲੋਂ ਸਾਂਝੀ ਕੀਤੀ ਗਈ ਹੈ ।

Chidiyaan Da Chamba Making Chidiyaan Da Chamba Making

ਇਸ ਵੀਡਿਓ ਵਿੱਚ ਫ਼ਿਲਮ ਦੇ ਡਾਇਰੈਕਟਰ ਸਮਰ ਸਿੰਘ ਦੱਸਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ ਵਿੱਚ ਫ਼ਿਲਮ ਦਾ ਕੰਸੈਪਟ ਆਇਆ ਸਮਰ ਸਿੰਘ ਮੁਤਾਬਿਕ ਇਸ ਫ਼ਿਲਮ ਵਿੱਚ ਕੋਈ ਇੱਕ ਕਹਾਣੀ ਨਹੀਂ ਦਿਖਾਈ ਗਈ ਬਲਕਿ ਇਸ ਦੇ ਨਾਂ ਵਾਂਗ ਕਈ ਕਹਾਣੀਆਂ ਨੂੰ ਇੱਕ ਲੜੀ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕੀਤੀ ਗਈ ਹੈ । ਫ਼ਿਲਮ ਦੇ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਅਦਾਕਾਰ ਨੇ ਆਪਣਾ ਕਿਰਦਾਰ ਬਹੁਤ ਹੀ ਵਧੀਆ ਨਿਭਾਇਆ ਹੈ ।

https://www.youtube.com/watch?v=tcL7Re-uX3E

ਇਸ ਫ਼ਿਲਮ ਵਿੱਚ ਸਾਡੇ ਸਮਾਜ ਦੀ ਹਰ ਵੰਨਗੀ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਜਾਤ ਪਾਤ ਦੇ ਵਖਰੇਵੇਂ ਵੀ ਹਨ, ਔਰਤਾਂ ਦੀ ਦੁਰਦਸ਼ਾ ਵੀ ਪੇਸ਼ ਕੀਤੀ ਗਈ ਹੈ, ਆਨਰ ਕਿਲਿੰਗ ਵਰਗਾ ਗੰਭੀਰ ਮੁੱਦਾ ਵੀ ਬਾਖੂਬੀ ਪੇਸ਼ ਕੀਤਾ ਗਿਆ ਹੈ । ਸਮਾਜ ਦੇ ਇਹਨਾਂ ਗੰਭੀਰ ਮੁੱਦਿਆਂ ਕਰਕੇ ਸਮਰ ਸਿੰਘ ਦੀ ਇਹ ਫ਼ਿਲਮ ਇੱਕ ਮਾਸਟਰ ਪੀਸ ਹੈ ।

Related Post