ਪੰਜਾਬ 'ਚ ਭਾਵੇਂ ਮਾਂ ਬੋਲੀ ਪੰਜਾਬੀ ਨੂੰ ਓਨਾਂ ਮਾਨ ਨਹੀਂ ਮਿਲਦਾ, ਪਰ ਵਿਦੇਸ਼ਾਂ 'ਚ ਜ਼ਰੂਰ ਮਿਲ ਰਿਹਾ ਹੈ !  ਵੀਡੀਓ ਵਾਇਰਲ 

By  Rupinder Kaler June 13th 2019 05:31 PM

ਪੰਜਾਬ ਵਿੱਚ ਭਾਵੇਂ ਮਾਂ ਬੋਲੀ ਪੰਜਾਬੀ ਨੂੰ ਲੋਕ ਵਿਸਾਰਦੇ ਜਾ ਰਹੇ ਹਨ । ਵਿਦੇਸ਼ੀ ਲੋਕ ਇਸ ਭਾਸ਼ਾ ਨੂੰ ਸਿੱਖ ਕੇ ਵੱਖਰੀ ਮਿਸਾਲ ਕਾਇਮ ਕਰ ਰਹੇ ਹਨ । ਮਾਈਕ ਲੈਂਡਰੀ ਨਾਂ ਦਾ ਇੱਕ ਗੋਰਾ ਬੱਸ ਡਰਾਈਵਰ ਪਿਛਲੇ 19  ਸਾਲਾਂ ਤੋਂ ਟੋਰਾਂਟੋ ਸ਼ਹਿਰ ਵਿੱਚ ਆਪਣੀ ਸੇਵਾ ਦੇ ਰਿਹਾ ਹੈ । ਪਰ ਹੋਰਨਾਂ ਤੋਂ ਹੱਟ ਕੇ ਇਹ ਬੱਸ ਡਰਾਈਵਰ ਸਭ ਦੀਆਂ ਨਜ਼ਰਾਂ ਵਿੱਚ ਇੱਕ ਹੀਰੋ ਵਾਂਗ ਹੈ ਕਿਉਂਕਿ ਗੋਰਾ ਹੋਣ ਦੇ ਬਾਵਜੂਦ ਉਹ ਹਰ ਇੱਕ ਦੇ ਨਾਲ ਪੰਜਾਬੀ ਵਿੱਚ ਗੱਲ ਕਰਦਾ ਹੈ ।

Mike Landry Mike Landry

ਪੰਜਾਬੀ ਬੋਲਣ ਕਰਕੇ ਟੋਰਾਂਟੋ ਵਿੱਚ ਰਹਿਣ ਵਾਲੇ ਜ਼ਿਆਦਾ ਪੰਜਾਬੀ ਉਸ ਦੀ ਹੀ ਬੱਸ ਵਿੱਚ ਚੜਦੇ ਹਨ । ਇਸ ਦਾ ਇੱਕ ਕਾਰਨ ਇਹ ਹੈ ਉਹ ਪੰਜਾਬੀ ਬੋਲਦਾ ਹੈ ਤੇ ਹੋਰਾਂ ਤੋਂ ਜ਼ਿਆਦਾ ਦੋਸਤਾਨਾ ਹੈ ।ਮਾਈਕ ਲੈਂਡਰੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਬੋਲਣਾ ਤੇ ਲਿਖਣਾ ਸਿੱਖ ਰਿਹਾ ਹੈ ਤਾਂ ਜੋ ਉਹ ਬਰੈਂਪਟਨ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਮਦਦ ਕਰ ਸਕੇ ।

https://www.youtube.com/watch?v=oxFHW4ZXP1c

ਮਾਈਕ ਲੈਂਡਰੀ ਮੁਤਾਬਿਕ ਟੋਰਾਂਟੋ ਵਿੱਚ ਪੰਜਾਬੀ ਜ਼ਿਆਦਾ ਰਹਿੰਦੇ ਹਨ ਜਿਸ ਕਰਕੇ ਉਸ ਨੇ ਪੰਜਾਬੀ ਸਿੱਖਣ ਦਾ ਮਨ ਬਣਾਇਆ ਹੈ ਤਾਂ ਜੋ ਇਸ ਅਮੀਰ ਸੱਭਿਆਚਾਰ ਨੂੰ ਨੇੜੇ ਤੋਂ ਹੋ ਕੇ ਜਾਣ ਸਕੇ ਤੇ ਭਾਸ਼ਾ ਕਰਕੇ ਆਉਣ ਵਾਲੀ ਰੁਕਾਵਟਾਂ ਨੂੰ ਦੂਰ ਕਰ ਸਕੇ ।

Related Post