ਇਹ ਹੈ ਜੀਵਨ ਦੀ ਅਟੱਲ ਸਚਾਈ,ਰੈਂਪ 'ਤੇ ਵਾਕ ਕਰਦਿਆਂ ਹੀ ਮਾਡਲ ਦੀ ਮੌਤ 

By  Shaminder May 1st 2019 11:39 AM

ਅਕਸਰ ਤੁਸੀਂ ਮਾਡਲਾਂ ਨੂੰ ਰੈਂਪ 'ਤੇ ਵਾਕ ਕਰਦੇ ਹੋਏ ਅਚਾਨਕ ਡਿੱਗਦੇ ਹੋਏ ਵੇਖਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਾਡਲ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਰੈਂਪ 'ਤੇ ਵਾਕ ਕਰਨ ਦੌਰਾਨ ਦਮ ਤੋੜ ਗਈ । ਦਰਅਸਲ ਬ੍ਰਾਜ਼ੀਲ 'ਚ ਓਕੋਸਾ ਫੈਸ਼ਨ ਸ਼ੋਅ ਚੱਲ ਰਿਹਾ ਸੀ । ਸ਼ੋਅ ਦੇ ਆਖਰੀ ਦਿਨ ਯਾਨੀ ਕਿ ਸਤਾਈ ਅਪ੍ਰੈਲ ਨੂੰ ਮਾਡਲ ਟੇਲਸ ਸੌਰੇਸ ਰੈਂਪ 'ਤੇ ਵਾਕ ਕਰਨ ਦੌਰਾਨ ਡਿੱਗ ਪਈ ।

https://www.youtube.com/watch?v=n-I9MibxUTs

ਖ਼ਬਰਾਂ ਮੁਤਾਬਿਕ ਟੇਲਸ ਦੀ ਸੈਂਡਲ ਦੀ ਸਟ੍ਰੈਪਸ 'ਚ ਪੈਰ ਫਸ ਗਿਆ ਅਤੇ ਉਹ ਡਿੱਗ ਪਈ । ਇਸ ਤੋਂ ਪਹਿਲਾਂ ਕਿ ਫੈਸ਼ਨ ਸ਼ੋਅ 'ਚ ਮੌਜੂਦ ਲੋਕ ਕੁਝ ਸਮਝ ਪਾਉਂਦੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ । ਮਾਡਲ ਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ । ਟੇਲਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ।

ਇੰਝ ਵੀ ਆਉਂਦੀ ਮੌਤ! ਰੈਂਪ ਵਾਕ ਕਰਦਿਆਂ ਅਚਾਨਕ ਮਾਡਲ ਨੇ ਤੋੜਿਆ ਦਮ

ਉੱਥੇ ਮੌਜੂਦ ਦਰਸ਼ਕਾਂ ਨੂੰ ਲੱਗਿਆ ਕਿ ਮਾਡਲ ਦਾ ਡਿੱਗਣਾ ਫੈਸ਼ਨ ਸ਼ੋਅ ਦਾ ਹੀ ਹਿੱਸਾ ਹੈ।ਜਦੋਂ ਉਹ ਕੁਝ ਦੇਰ ਤਕ ਨਹੀਂ ਉੱਠੀ ਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਤਾਂ ਤੁਰੰਤ ਉਸ ਨੂੰ ਉਠਾਇਆ ਗਿਆ। ਉਦੋਂ ਤਕ ਦੇਰ ਹੋ ਚੁੱਕੀ ਸੀ।ਹਾਲੇ ਤਕ ਟੇਲਸ ਦੀ ਮੌਤ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ।

Related Post