ਜ਼ਿਆਦਾ ਪਾਸਤਾ ਖ਼ਾਣ ਵਾਲਿਆਂ ਨੂੰ ਹੋ ਸਕਦੀ ਹੈ ਇਹ ਬਿਮਾਰੀ

By  Rupinder Kaler September 12th 2020 04:16 PM

ਵਾਈਟ ਬ੍ਰੈੱਡ ਅਤੇ ਪਾਸਤਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ । ਜਿਸ ਦਾ ਖੁਲਾਸਾ ਇੱਕ ਖੋਜ ਵਿੱਚ ਕੀਤਾ ਗਿਆ ਹੈ । ਖੋਜ ਮੁਤਾਬਿਕ ਇਹ ਦੋਵੇਂ ਚੀਜ਼ਾਂ ਜ਼ਿਆਦਾ ਖਾਣ ਨਾਲ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ । ਇਹਨਾਂ ਦੋਹਾਂ ਚੀਜਾਂ ਵਿੱਚ ਵਧੇਰੇ ਮਾਤਰਾ 'ਚ ਕਾਰਬੋਹਾਈਡ੍ਰੇਟ ਹੁੰਦਾ ਹੈ ਜਿਹੜਾ ਤੁਹਾਡੇ ਅੰਦਰ ਚਿੜਚਿੜਾਪਨ ਅਤੇ ਚਿੰਤਾ ਵਧਾ ਸਕਦਾ ਹੈ। ਇਕ ਖੋਜ ਅਨੁਸਾਰ ਵਾਈਟ ਬ੍ਰੈੱਡ, ਚੌਲ ਅਤੇ ਪਾਸਤਾ ਵਰਗੇ ਖਾਧ ਪਦਾਰਥ ਤੁਹਾਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਬਣਾ ਸਕਦੇ ਹਨ ।

ਪਰ ਇਸ ਖਤਰੇ ਨੂੰ ਅਨਾਜ ਅਤੇ ਹਰੀਆਂ ਸਬਜ਼ੀਆਂ ਘੱਟ ਕਰ ਸਕਦੀਆਂ ਹਨ। ਵਾਈਟ ਬ੍ਰੈੱਡ ਅਤੇ ਸਫੇਦ ਚੌਲ ਖਾਣ ਨਾਲ ਸਰੀਰ 'ਚ ਹਾਰਮੋਨਲ ਪ੍ਰਤੀਕਿਰਿਆ ਹੁੰਦੀ ਹੈ, ਜੋ ਬਲੱਡ ਸ਼ੂਗਰ ਨੂੰ ਘਟਾਉਂਦੀ ਹੈ । ਇਸ ਕਰਕੇ ਚਿੜਚਿੜਾਪਨ, ਥਕਾਵਟ ਅਤੇ ਡਿਪ੍ਰੈਸ਼ਨ ਦੇ ਕਈ ਲੱਛਣ ਲੋਕਾਂ 'ਚ ਦੇਖਣ ਨੂੰ ਮਿਲ ਰਹੇ ਹਨ।

ਅਮੇਰਿਕਨ ਜਰਨਲ 'ਚ ਛਪੀ ਇਕ ਖੋਜ ਅਨੁਸਾਰ ਬ੍ਰਿਟੇਨ 'ਚ ਪ੍ਰਤੀ 100 'ਚੋਂ 3 ਵਿਅਕਤੀ ਡਿਪ੍ਰੈਸ਼ਨ ਦੇ ਸ਼ਿਕਾਰ ਹਨ, ਜੋ ਕਿ ਵਾਈਟ ਬ੍ਰੈੱਡ ਅਤੇ ਪਾਸਤਾ ਵਰਗੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਚੀਜਾਂ ਖਾਂਦੇ ਹਨ । ਕਾਰਬੋਹਾਈਡ੍ਰੇਟਸ ਕਾਰਨ ਮੋਟਾਪਾ, ਥਕਾਵਟ ਅਤੇ ਉਨੀਂਦਰੇ ਵਰਗੀਆਂ ਬੀਮਾਰੀਆਂ ਦੇ ਖਤਰੇ ਵੱਧ ਸਕਦੇ ਹਨ।

Related Post