ਸਿਹਤ ਲਈ ਬੇਹੱਦ ਫਾਇਦੇਮੰਦ ਹੈ ਬ੍ਰੌਕਲੀ, ਜਾਣੋ ਇਸ ਦੇ ਫਾਇਦੇ

By  Pushp Raj September 1st 2022 06:06 PM

Benefits of Broccoli : ਫੁੱਲ ਗੋਭੀ ਵਰਗੀ ਦਿਖਣ ਵਾਲ਼ੀ ਬ੍ਰੌਕਲੀ ਦਾ ਨਾਮ ਬਹੁਤ ਘੱਟ ਸੁਣਿਆ ਜਾਂਦਾ ਹੈ, ਕਿਉਂਕਿ ਬਹੁਤ ਘੱਟ ਲੋਕ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਦੇ ਹਨ। ਜਦੋਂ ਕਿ ਬ੍ਰੋਕਲੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ, ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਆਓ ਜਾਣਦੇ ਹਾਂਬ੍ਰੋਕਲੀ ਖਾਣ ਦੇ ਫਾਇਦਿਆਂ ਬਾਰੇ।

Image Source- Google

ਪੋਸ਼ਕ ਤੱਤਾਂ ਨਾਲ ਭਰਪੂਰ

ਬ੍ਰੌਕਲੀ ਵਿੱਚ ਕਈ ਜ਼ਰੂਰੀ ਤੱਤ ਹੁੰਦੇ ਹਨ, ਜਿਵੇਂ ਕਿ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟ, ਆਇਰਨ, ਵਿਟਾਮਿਨ ਏ, ਸੀ । ਇਸ ਦੀ ਵਰਤੋਂ ਸ਼ੂਗਰ ਰੋਗੀਆਂ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ। ਗਰਭਵਤੀ ਔਰਤਾਂ ਨੂੰ ਹਰ ਰੋਜ਼ਾਨਾ ਬ੍ਰੌਕਲੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਨਾਲ ਮਾਂ ਅਤੇ ਬੱਚੇ ਦੋਹਾਂ ਨੂੰ ਲਾਭ ਮਿਲੇਗਾ ਤੇ ਸਰੀਰ ਵਿੱਚ ਜ਼ਰੂਰੀ ਤੱਤਾਂ ਦੀ ਕਮੀ ਨਹੀਂ ਹੋਵੇਗੀ।

ਭਾਰ ਘਟਾਉਣ ਵਿੱਚ ਮਦਦਗਾਰ

ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਬ੍ਰੌਕਲੀ ਵਿਚ ਪਾਈ ਜਾਂਦੀ ਹੈ, ਜਿਸ ਕਾਰਨ ਇਹ ਸਰੀਰ ਵਿਚ ਪੋਟਾਸ਼ੀਅਮ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਨਹੀਂ ਵਧਣ ਦਿੰਦਾ ਹੈ। ਘੱਟ ਕੈਲੋਰੀ ਦੇ ਕਾਰਨ, ਇਹ ਸਰੀਰ ਵਿਚ ਵਾਧੂ ਚਰਬੀ ਇਕੱਠੀ ਨਹੀਂ ਕਰਦਾ। ਇਸ ਲਈ ਬ੍ਰੌਕਲੀ ਭਾਰ ਘੱਟ ਕਰਨ ਵਿੱਚ ਮਦਦ ਕਰਦੀ ਹੈ।

Image Source- Google

ਸਕਿਨ ਲਈ ਫਾਇਦੇਮੰਦ

ਬ੍ਰੌਕਲੀ ਵਿਚ ਮੌਜੂਦ ਵਿਟਾਮਿਨ ਸੀ ਤੁਹਾਨੂੰ ਚਮੜੀ 'ਤੇ ਬਰੀਕ ਲਾਈਨਾਂ, ਝੁਰੜੀਆਂ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਬ੍ਰੌਕਲੀ ਵਿਚ ਪਾਇਆ ਜਾਂਦਾ ਫੋਲੇਟ ਤੁਹਾਡੀ ਮਾਨਸਿਕ ਸਿਹਤ ਨੂੰ ਸਥਿਰ ਰੱਖਣ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਵਿਚ ਸਹਾਇਤਾ ਕਰਦਾ ਹੈ। ਵਿਟਾਮਿਨ-ਸੀ ਤੁਹਾਡੀ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਵਿਟਾਮਿਨ-ਸੀ ਸੰਤਰੇ, ਅੰਗੂਰ, ਅੰਜੀਰ ਦੇ ਨਾਲ-ਨਾਲ ਬ੍ਰੋਕਲੀ ਵਿਚ ਵੀ ਪਾਇਆ ਜਾਂਦਾ ਹੈ।

ਇਮਊਨਟੀ ਸਿਸਟਮ ਕਰੇ ਮਜ਼ਬੂਤ

ਬ੍ਰੋਕਲੀ ਦਾ ਸੇਵਨ ਕਰਨ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ​​ਹੁੰਦੇ ਹਨ । ਇਸ ਵਿਚ ਬਹੁਤ ਸਾਰਾ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ​​ਕਰਨ ਵਿਚ ਸਹਾਇਤਾ ਕਰਦਾ ਹੈ । ਇਸ ਦੇ ਨਾਲ, ਬ੍ਰੋਕਲੀ ਦੇ ਸੇਵਨ ਨਾਲ ਦੰਦਾਂ ਨੂੰ ਕਮਜ਼ੋਰ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ।

Image Source- Google

ਹੋਰ ਪੜ੍ਹੋ : Cervical Cancer ਲਈ ਭਾਰਤ 'ਚ ਲਾਂਚ ਹੋਵੇਗਾ ਪਹਿਲਾ ਟੀਕਾ , ਜਾਣੋ ਕੀ ਹਨ ਇਸ ਦੇ ਫਾਇਦੇ

ਆਪਣੀ ਸਿਹਤ ਨੂੰ ਚੰਗੀ ਸਥਿਤੀ ਵਿਚ ਰੱਖਣ ਲਈ ਪਾਚਨ ਪ੍ਰਣਾਲੀ ਨੂੰ ਸਹੀ ਢੰਗ ਨਾਲ ਕੰਮ ਕਰਨਾ ਜਾਰੀ ਰੱਖਣਾ ਵੀ ਮਹੱਤਵਪੂਰਨ ਹੈ । ਬ੍ਰੋਕਲੀ ਵਿਚ ਬਹੁਤ ਸਾਰਾ ਫਾਈਬਰ ਅਤੇ ਵਿਟਾਮਿਨ-ਏ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਸਹਾਇਤਾ ਕਰਦਾ ਹੈ । ਇਸਦੇ ਨਾਲ, ਇਸਦੇ ਸੇਵਨ ਨਾਲ ਪਾਚਕ ਕਿਰਿਆ ਵੀ ਮਜ਼ਬੂਤ ​​ਹੁੰਦੀ ਹੈ ।

Related Post