ਬੰਟੀ ਬੈਂਸ ਵੱਲੋਂ ਨਵੀਂ ਫ਼ਿਲਮ ਦਾ ਕੀਤਾ ਗਿਆ ਐਲਾਨ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਕੋਰੋਨਾ ਵਾਇਰਸ ਕਰਕੇ ਜਿਵੇਂ-ਜਿਵੇਂ ਲਾਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ । ਉਸੇ ਤਰ੍ਹਾਂ ਹਰ ਕੰਮ- ਕਾਰ ਪਟਰੀ ਤੇ ਆ ਰਿਹਾ ਹੈ । ਪੰਜਾਬੀ ਫ਼ਿਲਮ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਕਈ ਫ਼ਿਲਮਾਂ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ । ਇਸ ਸਭ ਦੇ ਚਲਦੇ ਇੱਕ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ ਹੈ ।

ਹੋਰ ਪੜ੍ਹੋ :
ਸਾਰਾ ਗੁਰਪਾਲ ਨੇ ਵੀਡੀਓ ਸਾਂਝਾ ਕਰਕੇ ਰਿਆਲਟੀ ਸ਼ੋਅ ‘ਬਿੱਗ ਬੌਸ’ ਬਾਰੇ ਕੀਤੇ ਕਈ ਖੁਲਾਸੇ
ਨਰਾਤਿਆਂ ਦੇ ਮੌਕੇ ‘ਤੇ ਹੇਮਾ ਮਾਲਿਨੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
ਸਿੱਧੂ ਮੂਸੇਵਾਲਾ ਪਿੰਡ ਦੀਆਂ ਸੜਕਾਂ ‘ਤੇ ਸ਼ੂਟਿੰਗ ਕਰਦੇ ਆਏ ਨਜ਼ਰ, ਵੀਡੀਓ ਵਾਇਰਲ

ਬੰਟੀ ਬੈਂਸ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਨੂੰ ‘ਬੂਟਾ ਤੇ ਬਬਲੀ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਬੰਟੀ ਬੈਂਸ ਨੇ ਇਸ ਦੀ ਜਾਣਕਾਰੀ ਫ਼ਿਲਮ ਦਾ ਕਲੈਪ ਬੋਰਡ ਸ਼ੇਅਰ ਕਰਕੇ ਦਿੱਤੀ ਹੈ । ਇਸ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਹੈਪੀ ਔਲਖ ਨੇ ਕੀਤਾ ਹੈ ।

ਅਮਨਪ੍ਰੀਤ ਕੌਰ ਬੈਂਸ ਵੱਲੋਂ ਇਸ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਵਿੱਚ ਹਰਸ਼ਜੋਤ ਕੌਰ ਪੁਲਿਸ ਅਧਿਕਾਰੀ ਦੇ ਰੋਲ ਵਿੱਚ ਨਜ਼ਰ ਆਵੇਗੀ । ਫ਼ਿਲਮ ਵਿੱਚ ਹੋਰ ਕਿਹੜੇ ਕਲਾਕਾਰ ਦਿਖਾਈ ਦੇਣਗੇ ਇਸ ਦਾ ਖੁਲਾਸਾ ਹਾਲੇ ਨਹੀਂ ਕੀਤਾ ਗਿਆ ।