ਕਰਨ ਔਜਲਾ ਦੇ ਇਸ ਗੀਤ ਨੂੰ ਸੁਣ ਕੇ ਭੁੱਲ ਜਾਓਗੇ ਆਸ਼ਕੀ ਕਰਨਾ !

By  Shaminder May 25th 2019 11:28 AM

ਕਰਨ ਔਜਲਾ ਦਾ ਨਵਾਂ ਗੀਤ ਬਰਨ ਆਊਟ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਡਿੱਟੋ ਨੇ ।ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਲਿਖੇ ਨੇ ।

ਹੋਰ ਵੇਖੋ:ਇਸ ਗੀਤ ਨੇ ਜਾਨੀ ਨੂੰ ਦਿਵਾਈ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪਹਿਚਾਣ

https://www.youtube.com/watch?v=Z4nqhQdIleE

ਇਸ ਗੀਤ 'ਚ ਮੁੰਡੇ ਕੁੜੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ ਕਿ ਕੁੜੀ ਦੇ ਪਿਆਰ 'ਚ ਗ੍ਰਿਫਤਾਰ ਇੱਕ ਮੁੰਡਾ ਜਦੋਂ ਕੁੜੀ ਦੇ ਘਰ ਦੇ ਆਲੇ ਦੁਆਲੇ ਗੇੜੇ ਮਾਰਦੇ ਹੈ ਤਾਂ ਕੁੜੀ ਦੇ ਮਾਪੇ ਕਿਸ ਤਰ੍ਹਾਂ ਆਪਣੀ ਕੁੜੀ ਦੀ ਪੈਰਵਾਈ ਕਰਦੇ ਹਨ ਅਤੇ ਇਸ ਦੇ ਨਾਲ ਹੀ ਮੁੰਡੇ ਦੀ ਵੀ ਖ਼ਬਰ ਲਈ ਜਾਂਦੀ ਹੈ । ਇਸ ਗੀਤ ਦਾ ਇੱਕ ਵੀਡੀਓ ਨੂੰ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

https://www.instagram.com/p/BxjsRVaHyFs/

ਕਰਨ ਔਜਲਾ ਇੱਕ  ਗਾਇਕ ਅਤੇ ਗੀਤਕਾਰ ਹੈ, ਜੋ ਪੰਜਾਬੀ ਸੰਗੀਤ ਵਿੱਚ ਆਪਣੇ ਕੰਮ ਲਈ ਮਸ਼ਹੂਰ ਹੈ।  ਕਰਨ ਨੇ ਦੀਪ ਜੰਡੂ,ਐਲੀ ਮਾਂਗਟ, ਜੱਸੀ ਗਿੱਲ, ਜੈਜੀ ਬੀ,ਗਗਨ ਕੋਕਰੀ ਅਤੇ ਬੋਹਿਮੀਆਂ ਵਰਗੇ ਹੋਰ ਗਾਇਕਾਂ ਨਾਲ ਕੰਮ ਕੀਤਾ।

Related Post