ਵੇਖਣਾ ਨਾ ਭੁੱਲੋ 'ਦੀ ਕੈਨੇਡਾ ਟਰੱਕਿੰਗ ਸ਼ੋਅ' ਵੀਰਵਾਰ ਰਾਤ 7:30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ 'ਤੇ

By  Rajan Sharma September 25th 2018 10:18 AM -- Updated: September 25th 2018 10:47 AM

ਜੇਕਰ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਮਿਹਨਤ ਅਤੇ ਕਾਮਯਾਬੀ ਦੇ ਚਰਚੇ ਹਮੇਸ਼ਾ ਤੋਂ ਹੀ ਸੁਣਦੇ ਆ ਰਹੇ ਹਾਂ | ਜੇਕਰ ਵੇਖਿਆ ਜਾਵੇ ਤਾਂ ਅੱਜ ਪੰਜਾਬੀਆਂ ਨੇਂ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾ ਵਿੱਚ ਵੀ ਆਪਣੇ ਬਹੁਤ ਸਾਰੇ ਕਿੱਤੇ ਚਲਾ ਰੱਖੇ ਹਨ ਜਿਹਨਾਂ ਦੀ ਬਦੋਲਤ ਉਹ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਚੁੱਕੇ ਹਨ | ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਟਰੱਕਾਂ ਦੇ ਕਿੱਤੇ ਦੀ ਜਿਸ ਨਾਲ ਉਹਨਾਂ ਨੇਂ ਦਿਨ ਰਾਤ ਮਿਹਨਤ ਕਰਕੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ |

ਵੈਸੇ ਵੇਖਿਆ ਜਾਵੇ ਤਾ ਪੰਜਾਬੀ ਟਰੱਕਾਂ ਦੇ ਲਈ ਮਸ਼ਹੂਰ ਵੀ ਹਨ ਅਤੇ ਕਈ ਪੰਜਾਬੀ ਗਾਇਕਾਂ ਨੇਂ ਟਰੱਕਾਂ ਤੇ ਗੀਤ ਵੀ ਗਾਏ ਹਨ | ਪੰਜਾਬੀਆਂ ਦੇ ਇਸ ਕਿੱਤੇ ਨੂੰ ਚੁਨਣ ਦੇ ਦੋ ਕਰਨ ਹੋ ਸਕਦੇ ਹਨ ਇੱਕ ਤਾਂ ਆਪਾਂ ਇਹ ਕਹਿ ਸਕਦੇ ਕੁਝ ਮਜਬੂਰੀਆਂ ਕਰਨ ਉਹ ਜਿਆਦਾ ਪੜਾਈ ਨਹੀਂ ਕਰ ਪਾਏ ਅਤੇ ਨੌਕਰੀਆਂ ਤੋਂ ਵਾਂਝੇ ਰਹਿ ਗਏ ਜਿਸ ਵਜਾ ਕਰਕੇ ਓਹਨਾ ਨੇਂ ਇਹ ਕਿੱਤਾ ਸ਼ੁਰੂ ਕਰ ਲਿਆ ਅਤੇ ਦੂਜਾ ਇਹ ਕਿ ਪੰਜਾਬੀਆਂ ਨੂੰ ਵੈਸੇ ਹੀ ਟਰੱਕਾਂ ਦਾ ਬਹੁਤ ਸ਼ੋਂਕ ਵੀ ਹੈ |

ਜੇ ਆਪਾ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਜਿਆਦਾਤਰ ਪੰਜਾਬੀ ਟਰੱਕਾਂ ਦਾ ਹੀ ਕਿੱਤਾ ਕਰ ਰਹੇ ਹਨ ਅਤੇ ਆਪਣੀਆਂ ਟਰੱਕ ਟ੍ਰਾੰਸਪੋਰਟ ਕੰਪਨੀਆਂ ਵੀ ਬਣਾਈਆਂ ਹੋਇਆ ਹਨ | ਇਸ ਟਰੱਕਾਂ ਦੇ ਕਿੱਤੇ ਬਾਰੇ ਜਿਆਦਾ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ |

https://www.facebook.com/PtcPunjabiCanada/videos/628915480836548/

ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |

Related Post