ਪੰਜਾਬ ‘ਚ ਤੇਜ਼ੀ ਨਾਲ ਫੈਲ ਰਿਹੈ ਕੈਂਸਰ ,ਜਾਣੋ ਇਸ ਦੇ ਲੱਛਣ ਅਤੇ ਇਲਾਜ !!

By  Shaminder November 6th 2018 11:34 AM -- Updated: November 10th 2018 09:48 AM

ਪੰਜਾਬ ‘ਚ ਤੇਜ਼ੀ ਨਾਲ ਫੈਲ ਰਿਹੈ ਕੈਂਸਰ ,ਜਾਣੋ ਇਸ ਦੇ ਲੱਛਣ ਅਤੇ ਇਲਾਜ !!:ਅੱਜ ਕੱਲ ਭੱਜਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਲੋਕਾਂ ਨੂੰ ਕਈ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ।ਇਨ੍ਹਾਂ ਵਿੱਚੋਂ ਇੱਕ ਹੈ ਕੈਂਸਰ। ਕੈਂਸਰ ਅੱਜ ਦੇ ਯੁੱਗ ਵਿੱਚ ਇੱਕ ਨਾਮੁਰਾਦ ਬੀਮਾਰੀਆਂ ਦੀ ਲਿਸਟ ਵਿੱਚੋਂ ਸਭ ਤੋਂ ਉੱਪਰ ਆਉਣ ਵਾਲੀ ਬੀਮਾਰੀ ਬਣ ਚੁੱਕਾ ਹੈ।ਜਾਣਕਾਰੀ ਮੁਤਾਬਕ ਲੋਕ ਇਸ ਨਾਮੁਰਾਦ ਬੀਮਾਰੀ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ।ਜਦੋਂ ਕਿਸੇ ਦੇ ਘਰ ਵਿੱਚ ਕੈਂਸਰ ਦਾ ਨਾਂਅ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ।ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਕੈਂਸਰ ਦਾ ਮਰੀਜ਼ ਇਕ ਵਾਰ ਨਹੀਂ ਬਲਕਿ ਪਲ -ਪਲ ਮਰਦਾ ਹੈ ਅਤੇ ਬਹੁਤ ਹੀ ਦੁੱਖ ਭਰੀ ਜ਼ਿੰਦਗੀ ਬਤੀਤ ਕਰਦਾ ਹੈ।ਦੂਜੇ ਪਾਸੇ ਕੈਂਸਰ ਦੇ ਇਲਾਜ ਵੀ ਮਹਿੰਗੇ ਹੁੰਦੇ ਹਨ।ਜਦੋਂ ਕਿ ਹੁਣ ਕੈਂਸਰ ਲਾਇਲਾਜ ਨਹੀਂ ਹੈ ਪਰ ਰੋਗ ਦਾ ਡਰ ਅੱਜ ਵੀ ਲੋਕਾਂ ਵਿੱਚ ਓਨਾ ਹੀ ਬਣਿਆ ਹੋਇਆ ਹੈ।ਜੇਕਰ ਕੈਂਸਰ ਵਰਗੀ ਬਿਮਾਰੀ ਦਾ ਸ਼ੁਰੂ ਵਿੱਚ ਹੀ ਠੀਕ ਇਲਾਜ ਹੋ ਜਾਵੇ ਤਾਂ ਰੋਗੀ ਬਿਲਕੁਲ ਠੀਕ ਹੋ ਜਾਂਦਾ ਹੈ।

ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਪਰ 30 ਸਾਲ ਦੇ ਬਾਅਦ ਇਸ ਦੇ ਹੋਣ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ।ਬਲੱਡ ਕੈਂਸਰ ਦੇ ਮਰੀਜਾਂ ਨੂੰ ਸ਼ੁਰੂਆਤ ‘ਚ ਇਸ ਦੇ ਲੱਛਣਾਂ ਦਾ ਪਤਾ ਨਹੀਂ ਚਲਦਾ, ਜਿਸ ਕਾਰਨ ਇਹ ਬੀਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ।ਇਸ ਲਈ ਹਰ ਕਿਸੇ ਨੂੰ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਇਆ ਜਾ ਸਕੇ।

ਪੰਜਾਬ ਵਿੱਚ ਹਰ ਰੋਜ਼ ਕੈਂਸਰ ਦੇ ਕਾਰਨ ਔਸਤਨ 43 ਦੇ ਕਰੀਬ ਮੌਤਾਂ ਹੁੰਦੀਆਂ ਹਨ।ਦੇਸ਼ ਅੰਦਰ ਪੰਜਾਬ ਹੀ ਇੱਕ ਅਜਹਾ ਸੂਬਾ ਹੈ, ਜਿੱਥੇ ਕੈਂਸਰ ਦੇ ਕਾਰਨ ਇੰਨੀਆਂ ਮੌਤਾਂ ਹੁੰਦੀਆਂ ਹਨ।ਇੱਥੋਂ ਤੱਕ ਕਿ ਕਿਸੇ ਹੋਰ ਬਾਹਰੀ ਦੇਸ਼ ਤੋਂ ਵੀ ਇੰਨੀਆਂ ਮੌਤਾਂ ਹੋਣ ਦੀ ਖ਼ਬਰ ਕਦੇ ਸਾਹਮਣੇ ਨਹੀਂ ਆਈ ਹੈ।ਪੰਜਾਬ ਦੇਸ਼ ਦੇ ਵਿਕਸਿਤ ਸੂਬਿਆਂ ਵਿਚੋਂ ਇੱਕ ਹੈ ਪਰ ਇਥੇ ਹਰ ਵਕਤ ਕੈਂਸਰ ਦਾ ਕਾਲਾ ਛਾਇਆ ਮੰਡਰਾ ਰਿਹਾ ਹੈ।ਦੱਸ ਦੇਈਏ ਕਿ ਮਾਲਵੇ ਵਿੱਚ ਕੈਂਸਰ ਦੀ ਬਿਮਾਰੀ ਦਿਨੋਂ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ।ਜਿਸ ਕਰਕੇ ਮਾਲਵੇ ਨੂੰ ਕੈਂਸਰ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਵੱਧ ਕੈਂਸਰ ਮਾਲਵੇ ਵਿੱਚ ਪਾਇਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਬਠਿੰਡਾ ਤੋਂ ਇੱਕ ਰੇਲ ਗੱਡੀ ਬੀਕਾਨੇਰ ਨੂੰ ਜਾਂਦੀ ਹੈ।ਜਿਸ ਵਿੱਚ ਕੈਂਸਰ ਦੇ ਮਰੀਜ਼ ਅਤੇ ਉਨ੍ਹਾਂ ਨਾਲ ਰਿਸ਼ਤੇਦਾਰ ਹੀ ਜਾਂਦੇ ਹਨ।ਇਸ ਕਰਕੇ ਇਸ ਰੇਲ ਗੱਡੀ ਨੂੰ ਕੈਂਸਰ ਟਰੇਨ ਵੀ ਕਿਹਾ ਜਾਂਦਾ ਹੈ।

ਕੈਪੀਟੋਲ ਹਸਪਤਾਲ ਦੀ ਰਿਸਰਚ ਮੁਤਾਬਕ ਇਥੇ ਇੱਕ ਲੱਖ ਲੋਕਾਂ ਵਿਚੋਂ ਔਸਤਨ 136 ਨੂੰ ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਜਕੜਿਆ ਹੋਇਆ ਹੈ।ਇਸ ਸਬੰਧੀ ਕੈਪੀਟੋਲ ਹਸਪਤਾਲ ਦੇ ਮਾਹਰਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋ ਰਹੀ ਹੈ ,ਜਿਸ ਕਰਕੇ ਭੋਜਨ ਦੇ ਰਹੀ ਕੈਂਸਰ ਹੁੰਦਾ ਹੈ।ਇਸ ਦੇ ਨਾਲ ਹੀ ਕੈਪੀਟੋਲ ਹਸਪਤਾਲ ਦੇ ਮਾਹਰਾਂ ਨੇ ਪਸ਼ੂਆਂ ‘ਤੇ ਪ੍ਰਯੋਗ ਕੀਤਾ ਹੈ ,ਜਿਸ ‘ਚ ਪਾਇਆ ਗਿਆ ਹੈ ਕਿ ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਨਾਲ ਜੋ ਵੀ ਉਗਾਇਆ ਜਾਂਦਾ ਹੈ ,ਉਸ ਵਿੱਚ ਕਾਰਸੀਨੋਜਨਿਕ ਹੁੰਦਾ ਹੈ।ਇਸ ਕਾਰਸੀਨੋਜਨਿਕ ਦੇ ਨਾਲ ਕੈਂਸਰ ਹੈ ਅਤੇ ਬਾਕੀ ਟਿਊਮਰ ਕਰਦੇ ਹਨ।

ਕੈਂਸਰ ਦੀਆਂ ਵੱਖ- ਵੱਖ ਕਿਸਮ ਹੇਠ ਲਿਖੇ ਅਨੁਸਾਰ ਹਨ :

ਮੂੰਹ ਦਾ ਕੈਂਸਰ : ਮੂੰਹ ਦੇ ਕੈਂਸਰ ਵਿੱਚ ਰੋਗੀ ਦੇ ਮੂੰਹ ਵਿਚੋਂ ਬਦਬੂ ਆਉਣੀ, ਖਾਣ ਅਤੇ ਨਿਗਲਣ ਵਿੱਚ ਤਕਲੀਫ ਹੋਣੀ, ਮੂੰਹ ਵਿੱਚ ਛਾਲੇ ਰਹਿਣੇ ਅਤੇ ਉਨ੍ਹਾਂ ਦਾ ਛੇਤੀ ਠੀਕ ਨਾ ਹੋਣਾ ਆਦਿ ਲੱਛਣ ਮੂੰਹ ਦੇ ਕੈਂਸਰ ਨੂੰ ਦਰਸਾਉਂਦੇ ਹਨ।

ਬ੍ਰੈਸਟ ਕੈਂਸਰ : ਔਰਤਾਂ ਵਿੱਚ ਬ੍ਰੈਸਟ ਕੈਂਸਰ ਹੁਣ ਵਧਦਾ ਹੀ ਜਾ ਰਿਹਾ ਹੈ।ਬ੍ਰੈਸਟ ਕੈਂਸਰ ਦੇ ਰੋਗੀ ਨੂੰ ਸ਼ੁਰੂ ਤੋਂ ਬ੍ਰੈਸਟ ਵਿੱਚ ਦਰਦ ਸਹਿਤ ਗੰਢ ਦਾ ਮਹਿਸੂਸ ਹੋਣਾ, ਬ੍ਰੈਸਟ ਵਿੱਚ ਖੂਨ ਦਾ ਰਿਸਾਅ ਹੋਣਾ, ਕਾਂਖ ਵਿੱਚ ਗੰਢ ਹੋਣਾ, ਚਮੜੀ ਦਾ ਜ਼ਿਆਦਾ ਖੁਰਦਰਾ ਹੋਣਾ, ਚਮੜੀ ‘ਤੇ ਸੋਜ ਹੋਣਾ ਆਦਿ ਲੱਛਣ ਹੁੰਦੇ ਹਨ।

ਗੁਰਦੇ ਦਾ ਕੈਂਸਰ :ਇਸ ਕੈਂਸਰ ਵਿਚ ਰੋਗੀ ਨੂੰ ਪਿਸ਼ਾਬ ਦੇ ਰਾਹ ਵਿੱਚ ਖੂਨ ਆਉਂਦਾ ਹੈ, ਪਿੱਠ ਵਿਚ ਲਗਾਤਾਰ ਦਰਦ ਹੁੰਦੇ ਰਹਿਣਾ, ਪੇਟ ਵਿੱਚ ਗੰਢ ਦਾ ਹੋਣਾ ਆਦਿ ਲੱਛਣ ਹੁੰਦੇ ਹਨ।

ਆਮਾਸ਼ਯ ਕੈਂਸਰ : ਅਜਿਹੇ ਰੋਗੀ ਨੂੰ ਭੁੱਖ ਨਾ ਲੱਗਣਾ, ਉਲਟੀਆਂ ਆਉਂਦੇ ਰਹਿਣਾ, ਉਲਟੀ ਅਤੇ ਦਸਤ ਵਿੱਚ ਖੂਨ ਆਉਣਾ, ਭਾਰ ਦਾ ਲਗਾਤਾਰ ਘਟਣਾ ਇਸ ਰੋਗ ਨੂੰ ਦਰਸਾਉਂਦੇ ਹਨ।

ਬਲੱਡ ਕੈਂਸਰ : ਚਮੜੀ ‘ਤੇ ਲਾਲ ਚਕੱਤੇ ਉਭਰਨੇ, ਵਾਰ-ਵਾਰ ਬੁਖਾਰ ਤੋਂ ਪੀੜਤ ਰਹਿਣਾ, ਸਰੀਰ ਵਿੱਚ ਖੂਨ ਦੀ ਕਮੀ ਬਣੀ ਰਹਿਣਾ, ਗਰਦਨ ਅਤੇ ਪੱਟਾਂ ਵਿੱਚ ਗੰਢ ਬਣ ਜਾਣਾ, ਤਿੱਲੀ ਦਾ ਵਧਣਾ, ਗੁਦਾ ਜਾਂ ਪਿਸ਼ਾਬ ਦੇ ਰਸਤੇ ਖੂਨ ਨਿਕਲਣਾ ਆਦਿ ਇਸ ਰੋਗ ਦੇ ਲੱਛਣ ਹਨ।

ਅੰਡਕੋਸ਼ ਦਾ ਕੈਂਸਰ :ਇਹ ਕੈਂਸਰ ਮਰਦਾਂ ਵਿਚ ਹੁੰਦਾ ਹੈ।ਇਕ ਪਾਸੇ ਤੋਂ ਅੰਡਕੋਸ਼ ਦਾ ਵਧਣਾ, ਉਨ੍ਹਾਂ ਵਿੱਚ ਦਰਦ ਮਹਿਸੂਸ ਨਾ ਹੋਣਾ, ਖੰਘਦੇ ਅਤੇ ਸਾਹ ਲੈਂਦੇ ਸਮੇਂ ਤਕਲੀਫ ਦਾ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ।

ਲੀਵਰ ਕੈਂਸਰ : ਪੀਲੀਏ ਦਾ ਹਮਲਾ ਵਾਰ-ਵਾਰ ਹੋਣਾ, ਲੀਵਰ ਦਾ ਵਧ ਜਾਣਾ, ਭੁੱਖ ਨਾ ਲੱਗਣਾ, ਸਿੱਧੇ ਪਾਸੇ ਦੀਆਂ ਪਸਲੀਆਂ ਦੇ ਹੇਠਾਂ ਦਰਦ ਹੋਣਾ ਆਦਿ ਇਸ ਕੈਂਸਰ ਦੇ ਲੱਛਣ ਹਨ।

ਗੁਦਾ ਕੈਂਸਰ : ਗੁਦਾ ਦਾ ਬਾਹਰ ਨਿਕਲਣਾ, ਪਖਾਨੇ ਦੇ ਸਮੇਂ ਬਹੁਤ ਦਰਦ ਹੋਣਾ, ਪਖਾਨੇ ਦੇ ਨਾਲ ਖੂਨ ਨਿਕਲਣਾ, ਗੁਦਾ ਦੇ ਰਾਹ ਵਿੱਚ ਗੰਢ ਦਾ ਹੋ ਜਾਣਾ ਆਦਿ ਦੇਖਿਆ ਜਾਂਦਾ ਹੈ।

ਥਾਇਰਾਇਡ ਕੈਂਸਰ : ਸਾਹ ਲੈਣ ਵਿੱਚ ਤਕਲੀਫ ਹੋਣਾ, ਗਲੇ ਵਿੱਚ ਗੰਢ ਬਣਨਾ, ਉਸ ਗੰਢ ਵਿੱਚ ਦਰਦ ਹੁੰਦੇ ਰਹਿਣਾ, ਖਾਂਦੇ-ਪੀਂਦੇ ਜਾਂ ਨਿਗਲਦੇ ਸਮੇਂ ਗਲੇ ਵਿੱਚ ਦਰਦ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ।

ਚਮੜੀ ਦਾ ਕੈਂਸਰ : ਚਮੜੀ ‘ਤੇ ਜ਼ਖਮ ਹੋਣਾ, ਜ਼ਖਮ ਦਾ ਛੇਤੀ ਨਾ ਭਰਨਾ, ਜ਼ਖਮ ਦਾ ਫੈਲਣਾ, ਜ਼ਖਮ ਵਿੱਚ ਮਾਮੂਲੀ ਦਰਦ ਹੁੰਦੇ ਰਹਿਣਾ, ਜ਼ਖਮ ਵਿਚੋਂ ਖੂਨ ਦਾ ਰਿਸਣਾ ਆਦਿ ਇਸ ਰੋਗ ਨੂੰ ਦਰਸਾਉਂਦੇ ਹਨ।

ਦਿਮਾਗ ਦਾ ਕੈਂਸਰ : ਅੱਜ ਦੇ ਤਣਾਅ ਭਰੇ ਵਾਤਾਵਰਨ ਵਿੱਚ ਦਿਮਾਗ ਦੇ ਕੈਂਸਰ ਦੇ ਰੋਗੀਆਂ ਵਿੱਚ ਵਾਧਾ ਹੋ ਰਿਹਾ ਹੈ।ਅਜਿਹੇ ਵਿੱਚ ਰੋਗੀ ਦੇ ਸਿਰ ਵਿੱਚ ਲਗਾਤਾਰ ਦਰਦ ਰਹਿਣਾ, ਮਿਰਗੀ ਦੇ ਦੌਰੇ ਪੈਣਾ, ਅਸ਼ਾਂਤ ਨੀਂਦ, ਸਰੀਰ ਦੇ ਕਿਸੇ ਭਾਗ ਵਿੱਚ ਲਕਵੇ ਦਾ ਹੋਣਾ, ਵਾਰ-ਵਾਰ ਬੇਹੋਸ਼ ਹੋ ਜਾਣਾ ਆਦਿ ਦੇਖਿਆ ਜਾਂਦਾ ਹੈ।

ਭੋਜਨ ਨਲੀ ਦਾ ਕੈਂਸਰ : ਗਲੇ ਵਿੱਚ ਖਾਣਾ ਅਟਕਣਾ, ਖਾਣਾ ਖਾਂਦੇ ਸਮੇਂ ਦਰਦ ਹੋਣਾ, ਖੂਨ ਦੀ ਉਲਟੀ ਆਉਣੀ, ਖਾਣਾ ਬਹੁਤ ਹੌਲੀ-ਹੌਲੀ ਖਾਣਾ ਆਦਿ ਇਸ ਰੋਗ ਦੇ ਲੱਛਣ ਹਨ।

ਫੇਫੜੇ ਦਾ ਕੈਂਸਰ : ਛਾਤੀ ਵਿੱਚ ਦਰਦ, ਲਗਾਤਾਰ ਬੁਖਾਰ, ਲਗਾਤਾਰ ਖੰਘ ਰਹਿਣਾ, ਖੰਘਦੇ ਸਮੇਂ ਛਾਤੀ ਵਿੱਚ ਦਰਦ ਹੋਣੀ, ਖੰਘ ਦੇ ਨਾਲ ਖੂਨ ਨਿਕਲਣਾ ਆਦਿ ਦੇਖਿਆ ਜਾਂਦਾ ਹੈ।

ਓਵਰੀ ਕੈਂਸਰ : ਭਾਰ ਦਾ ਲਗਾਤਾਰ ਘਟਣਾ, ਪੇਟ ਦੇ ਹੇਠਲੇ ਹਿੱਸੇ ਵਿੱਚ ਗੰਢ ਦਾ ਹੋਣਾ, ਪੇਟ ਦੇ ਹੇਠਲੇ ਹਿੱਸੇ ਵਿੱਚ ਭਾਰੀਪਨ ਬਣੇ ਰਹਿਣਾ ਆਦਿ ਇਸ ਰੋਗ ਦੇ ਲੱਛਣ ਹਨ।

ਵੱਡੀ ਆਂਤੜੀ ਦਾ ਕੈਂਸਰ :ਕਦੇ ਦਸਤ ਲੱਗਣੇ ਅਤੇ ਕਦੇ ਕਬਜ਼ ਹੋਣਾ, ਮਲ ਦੇ ਨਾਲ ਖੂਨ ਆਉਣਾ, ਪਖਾਨੇ ਦੇ ਸਮੇਂ ਤਕਲੀਫ ਹੋਣਾ ਜਾਂ ਦਰਦ ਹੋਣਾ, ਗੁਦਾ ਦੁਆਰ ਦੇ ਅੰਦਰ ਗੰਢ ਦਾ ਹੋਣਾ ਆਦਿ ਦੇਖਿਆ ਜਾਂਦਾ ਹੈ।

Related Post