ਵਰਲਡ ਮਿਊਜ਼ਿਕ ਡੇਅ ਦੇ ਮੌਕੇ 'ਤੇ ਦੇਖੋ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ਼ 'ਇੱਕ ਸਜਦਾ ਸੰਗੀਤ ਨੂੰ' 

By  Rupinder Kaler June 18th 2019 01:38 PM

ਪੀਟੀਸੀ ਪੰਜਾਬੀ 'ਵਰਲਡ ਮਿਊਜ਼ਿਕ ਡੇਅ' ਦੇ ਮੌਕੇ 'ਤੇ ਆਪਣੇ ਦਰਸ਼ਕਾਂ ਲਈ ਸੰਗੀਤਕ ਸ਼ਾਮ ਸਜਾਉਣ ਜਾ ਰਿਹਾ ਹੈ । ਜਿਸ ਵਿੱਚ ਪੰਜਾਬੀ ਸੰਗੀਤ ਦੇ ਉਹ ਮਹਾਰਥੀ ਆਪਣੇ ਵਿਚਾਰ ਤੇ ਗਾਣੇ ਸਾਂਝੇ ਕਰਨਗੇ, ਜਿਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਸੰਗੀਤ ਦੀ ਦੁਨੀਆਂ ਵਿੱਚ ਵੱਖਰੀ ਇਬਾਰਤ ਲਿਖੀ ਹੈ । ਪੀਟੀਸੀ ਪੰਜਾਬੀ ਦੀ ਇਸ ਮਹਿਫ਼ਿਲ ਵਿੱਚ ਸੂਫ਼ੀ ਗਾਇਕ ਸਤਿੰਦਰ ਸਰਤਾਜ, ਲਖਵਿੰਦਰ ਵਡਾਲੀ, ਸਤਿੰਦਰ ਸੱਤੀ ਸਮੇਤ ਹੋਰ ਕਈ ਸਖਸ਼ੀਅਤਾਂ ਸ਼ਾਮਿਲ ਹੋਣਗੀਆਂ ।

ਇਹ ਸਖਸ਼ੀਅਤਾਂ ਪੰਜਾਬੀ ਮਿਊਜ਼ਿਕ ਦੀਆਂ ਉਹ ਤੰਦਾਂ ਫਰੋਲਣਗੀਆ ਜਿਨ੍ਹਾਂ ਤੋਂ ਹਰ ਕੋਈ ਅਨਜਾਣ ਹੈ । ਪੀਟੀਸੀ ਪੰਜਾਬੀ ਦੀ ਇਸ ਸੰਗੀਤਮਈ ਸ਼ਾਮ ਵਿੱਚ ਸ਼ਾਮਿਲ ਹੋਣ ਲਈ ਦੇਖਣਾ ਨਾ ਭੁੱਲਣਾ 21 ਜੂਨ ਨੂੰ ਸ਼ਾਮ 5 ਵਜੇ ਤੇ ਰਾਤ 9.30 ਵਜੇ 'ਇੱਕ ਸਜਦਾ ਸੰਗੀਤ ਨੂੰ' ਸਿਰਫ਼ ਪੀਟੀਸੀ ਪੰਜਾਬੀ 'ਤੇ ।

Related Post