ਇਸ ਵਜ੍ਹਾ ਕਰਕੇ ਬਾਲੀਵੁੱਡ ਦੇ ਸਿਤਾਰੇ ਹੋ ਰਹੇ ਹਨ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ

By  Rupinder Kaler February 4th 2019 04:16 PM

ਬਾਲੀਵੁੱਡ ਵਿੱਚ ਕੈਂਸਰ ਦਾ ਕਾਲਾ ਪਰਛਾਵਾਂ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ ।ਜੇਕਰ ਦੇਖਿਆ ਜਾਵੇ ਤਾਂ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਇਸ ਬਿਮਾਰੀ ਨੇ ਆਪਣੇ ਲਪੇਟ ਵਿੱਚ ਲੈ ਲਿਆ ਹੈ । ਬਾਲੀਵੁੱਡ ਐਕਟਰੈੱਸ ਸੋਨਾਲੀ ਬੇਂਦਰੇ ਕੁਝ ਦਿਨ ਪਹਿਲਾਂ ਹੀ ਕੈਂਸਰ ਦਾ ਇਲਾਜ਼ ਕਰਵਾ ਕੇ ਬੀ-ਟਾਉਨ ਵਿੱਚ ਵਾਪਿਸ ਪਰਤੀ ਹੈ ।

Sonali Bendre Beats Cancer, Says ‘Getting Back To Work’ Pretty Soon Sonali Bendre Beats Cancer, Says ‘Getting Back To Work’ Pretty Soon

ਇਸ ਤੋਂ ਇਲਾਵਾ ਤਾਹਿਰਾ ਕਸ਼ਯਪ ਦੀ ਕੈਂਸਰ ਨੂੰ ਲੈ ਕੇ ਸਰਜਰੀ ਹੋਈ ਹੈ । ਜਿਸ ਦੀ ਉਹਨਾਂ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ । ਇੱਥੇ ਹੀ ਬੱਸ ਨਹੀਂ ਅਰਫਾਨ ਖਾਨ ਵੀ ਆਪਣੇ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ ।

Tahira Kashyap Shares A Pic With Scar, Spreads Awareness On World Cancer Day Tahira Kashyap Shares A Pic With Scar, Spreads Awareness On World Cancer Day

ਜਦੋਂ ਕਿ ਮਨੀਸ਼ਾ ਕੋਇਰਾਲਾ ਨੇ ਕੈਂਸਰ ਦੀ ਬਿਮਾਰੀ 'ਤੇ ਜਿੱਤ ਹਾਸਲ ਕਰ ਲਈ ਹੈ । ਪਰ ਬਹੁਤ ਸਾਰੇ ਸਿਤਾਰੇ ਅਜਿਹੇ ਵੀ ਹਨ ਜਿਹੜੇ ਕੈਂਸਰ ਦੀ ਇਹ ਜੰਗ ਜਿੱਤ ਨਹੀਂ ਸਕੇ । ਇਹਨਾਂ ਸਿਤਾਰਿਆਂ ਵਿੱਚ ਰਾਜੇਸ਼ ਖੰਨਾ ਤੇ ਵਿਨੋਦ ਖੰਨਾ ਸਭ ਤੋਂ ਪਹਿਲਾਂ ਆਉਂਦੇ ਹਨ । ਪਰ ਜੇਕਰ ਦੇਖਿਆ ਜਾਵੇ ਤਾਂ ਫਿਲਮੀ ਸਿਤਾਰੇ ਆਪਣੀ ਸਿਹਤ ਦਾ ਸਭ ਤੋਂ ਜਿਆਦਾ ਖਿਆਲ ਰੱਖਦੇ ਹਨ ਪਰ ਇਸ ਦੇ ਬਾਵਜੂਦ ਇਹਨਾਂ ਸਿਤਾਰਿਆਂ ਨੂੰ ਕੈਂਸਰ ਵਰਗੀ ਵੱਡੀ ਬਿਮਾਰੀ ਘੇਰਾ ਪਾ ਰਹੀ ਹੈ ।

Bollywood Celebrities Who are Suffering with Cancer Bollywood Celebrities Who are Suffering with Cancer

ਇਸ ਬਿਮਾਰੀ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਫਿਲਮੀ ਸਿਤਾਰੇ ਰੈੱਡ ਮੀਟ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ । ਰੈਡ ਮੀਟ ਹੀ ਕੈਂਸਰ ਦੀ ਸਭ ਤੋਂ ਵੱਡੀ ਵਜ੍ਹਾ ਬਣ ਰਿਹਾ ਹੈ । ਇਹ ਸਿਤਾਰੇ ਰੈੱਡ ਮੀਟ ਦੀ ਇਸ ਲਈ ਵਰਤੋਂ ਕਰਦੇ ਹਨ ਕਿਉਂਕਿ ਇਸ ਨਾਲ ਚਿਹਰਾ ਜ਼ਿਆਦਾ ਗਲੋ ਕਰਦਾ ਹੈ । ਇਸ ਪੇਸ਼ੇ ਵਿੱਚ ਚਿਹਰਾ ਹੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ । ਇਸ ਲਈ ਰੈੱਡ ਮੀਟ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ।

https://www.youtube.com/watch?v=oGeVQ3tRvvE

ਰੈੱਡ ਮੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਬੀਫ ਤੋਂ ਮਿਲਦਾ ਹੈ ਜਾਂ ਫਿਰ ਸੂਰ, ਬੱਕਰੇ ਤੋਂ ਵੀ ਮਿਲਦਾ ਹੈ । ਇੱਕ ਖੋਜ ਮੁਤਾਬਿਕ ਜਿਹੜੇ ਲੋਕ ਰੈੱਡ ਮੀਟ ਦੀ ਵਰਤੋਂ ਸਭ ਤੋਂ ਵੱਧ ਕਰਦੇ ਹਨ ਉਹਨਾਂ ਨੂੰ ਕੈਂਸਰ ਹੋਣ ਦੇ ਸਭ ਤੋਂ ਵੱਧ ਚਾਂਸ ਹੁੰਦੇ ਹਨ । ਰੈੱਡ ਮੀਟ ਖਾਣ ਵਾਲਿਆਂ ਨੂੰ ਸਟਮਕ ਕੈਂਸਰ ਹੋਣ ਦੇ ਚਾਂਸ ਹੁੰਦੇ ਹਨ । ਇਹ ਕੈਂਸਰ ਆਂਤੜਾ ਰਾਹੀਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ । ਖੋਜ ਮੁਤਾਬਿਕ ਰੈੱਡ ਮੀਟ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਕੈਂਸਰ ਨੂੰ ਵਧਾਵਾ ਦਿੰਦੇ ਹਨ । ਰੈੱਡ ਮੀਟ ਦੀ ਰੋਜ਼ਾਨਾ ਵਰਤੋਂ ਨਾਲ ਕੈਂਸਰ ਹੋ ਸਕਦਾ ਹੈ । ਡਾਕਟਰਾਂ ਮੁਤਾਬਿਕ ਜੇਕਰ ਰੈੱਡ ਮੀਟ ਦੀ ਕਦੇ ਕਦੇ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ ।

Related Post