ਵਾਇਸ ਆਫ਼ ਪੰਜਾਬ ਸੀਜ਼ਨ-10 ’ਚ ਖ਼ਾਨ ਸਾਬ ਆਪਣੇ ਗਾਣਿਆਂ ਨਾਲ ਜਮਾਉਣਗੇ ਰੰਗ, ਸੋਮਵਾਰ (30 ਦਸੰਬਰ) ਨੂੰ ਦੇਖੋ ਖ਼ਾਸ ਐਪੀਸੋਡ ਪੀਟੀਸੀ ਪੰਜਾਬੀ ’ਤੇ

By  Rupinder Kaler December 27th 2019 05:41 PM -- Updated: December 27th 2019 05:43 PM

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਪੜਾਅ-ਦਰ-ਪੜਾਅ ਅੱਗੇ ਵੱਧਦਾ ਜਾ ਰਿਹਾ ਹੈ । ਇਸ ਦੇ ਨਾਲ ਹੀ ਸੁਰ ਤੇ ਸੰਗੀਤ ਦਾ ਇਹ ਮੁਕਾਬਲਾ ਹੋਰ ਸਖ਼ਤ ਹੁੰਦਾ ਜਾ ਰਿਹਾ ਹੈ ।ਵਾਇਸ ਆਫ਼ ਪੰਜਾਬ ਦਾ ਸਟੂਡੀਓ ਰਾਉਂਡ ਚੱਲ ਰਿਹਾ ਹੈ, ਜਿਸ ਵਿੱਚ ਪ੍ਰਤੀਭਾਗੀਆਂ ਦੀ ਆਵਾਜ਼ ਨੂੰ ਵੱਖ ਵੱਖ ਕਸੌਟੀਆਂ ਤੇ ਤਾਂ ਪਰਖਿਆ ਹੀ ਜਾ ਰਿਹਾ ਹੈ, ਉੱਥੇ ਸੰਗੀਤ ਦੇ ਉਹਨਾਂ ਮਹਾਰਥੀਆਂ ਨਾਲ ਵੀ ਮਿਲਾਇਆ ਜਾ ਰਿਹਾ ਹੈ ।

ਜਿਨ੍ਹਾਂ ਨੇ ਰਿਆਜ਼ ਤੇ ਸੰਗੀਤ ਦੀ ਭੱਠੀ ਵਿੱਚ ਤਪ ਕੇ ਗਾਇਕੀ ਦੇ ਖੇਤਰ ਵਿੱਚ ਵੱਡਾ ਨਾਂਅ ਬਣਾਇਆ ਹੈ । ਇਸ ਵਾਰ ਇਹਨਾਂ ਪ੍ਰਤੀਭਾਗੀਆਂ ਨੂੰ ਖ਼ਾਨ ਸਾਬ ਨਾਲ ਮਿਲਾਇਆ ਜਾਵੇਗਾ ।

ਵਾਇਸ ਆਫ਼ ਪੰਜਾਬ ’ਚ ਖ਼ਾਨ ਸਾਬ ਨਾ ਸਿਰਫ਼ ਪ੍ਰਤੀਭਾਗੀ ਨੂੰ ਸੰਗੀਤ ਦੇ ਗੁਰ ਦੱਸਣਗੇ ਬਲਕਿ ਆਪਣੇ ਗਾਣਿਆਂ ਨਾਲ ਇਸ ਸ਼ਾਮ ਨੂੰ ਹੋਰ ਵੀ ਰੰਗੀਨ ਬਨਾਉਣਗੇ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।

Related Post