ਬਿਪਾਸ਼ਾ ਬਾਸੂ ਨੇ ਧੀ ਦਾ ਪਹਿਲੀ ਵਾਰ ਵਿਖਾਇਆ ਚਿਹਰਾ, ਬਹੁਤ ਹੀ ਕਿਊਟ ਹੈ ਬਿਪਾਸ਼ਾ ਦੀ ਧੀ ਦੇਵੀ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਧੀ ਦੇਵੀ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੁਨੀਆ ਨੂੰ ਆਪਣੀ ਧੀ ਦੇ ਬਾਰੇ ਜਾਣੂ ਕਰਵਾਇਆ ਹੈ ।

By  Shaminder April 6th 2023 10:27 AM

ਬਿਪਾਸ਼ਾ ਬਾਸੂ (Bipasha Basu)ਅਤੇ ਕਰਣ ਸਿੰਘ ਗਰੋਵਰ ਨੇ ਆਪਣੀ ਧੀ ਦਾ ਚਿਹਰਾ ਪਹਿਲੀ ਵਾਰ ਦੁਨੀਆ ਨੂੰ ਦਿਖਾਇਆ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਧੀ ਦੇਵੀ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੁਨੀਆ ਨੂੰ ਆਪਣੀ ਧੀ ਦੇ ਬਾਰੇ ਜਾਣੂ ਕਰਵਾਇਆ ਹੈ ।


ਹੋਰ ਪੜ੍ਹੋ : ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਆਈ ਮੁੜ ਤੋਂ ਖੁਸ਼ੀ, ਗਾਇਕਾ ਦੀ ਭੈਣ ਜੈਸਮੀਨ ਅਖਤਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ

View this post on Instagram

A post shared by Bipasha Basu (@bipashabasu)


ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਹੈਲੋ ਵਰਲਡ ਆਈ ਐੱਮ ਦੇਵੀ’ । ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਦੇਵੀ ਦਾ ਸਵਾਗਤ ਕਰ ਰਿਹਾ ਹੈ । 



ਅਦਾਕਾਰਾ ਦੇ ਘਰ ਕੁਝ ਮਹੀਨੇ ਪਹਿਲਾਂ ਹੋਇਆ ਸੀ ਦੇਵੀ ਜਨਮ

ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਧੀ ਦੇ ਜਨਮ ਬਾਰੇ ਤਾਂ ਪੋਸਟਾਂ ਸਾਂਝੀਆਂ ਕਰ ਰਹੀ ਸੀ । ਦੇਵੀ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਪਰ ਕਿਸੇ ਵੀ ਤਸਵੀਰ ‘ਚ ਦੇਵੀ ਦਾ ਚਿਹਰਾ ਨਹੀਂ ਸੀ ਵਿਖਾਇਆ । 


ਬਿਪਾਸ਼ਾ ਬਾਸੂ ਅਤੇ ਕਰਣ ਨੇ ਕੁਝ ਸਾਲ ਪਹਿਲਾਂ ਕਰਵਾਇਆ ਸੀ ਵਿਆਹ 

ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਦੋਵਾਂ ਦੀ ਇਹ ਲਵ ਮੈਰਿਜ ਸੀ ।  ਇਸ ਤੋਂ ਪਹਿਲਾਂ ਅਦਾਕਾਰਾ ਦਾ ਨਾਮ ਦੀਨੋ ਮੋਰੀਆ ਤੇ ਜੌਨ ਅਬ੍ਰਾਹਮ ਦੇ ਨਾਲ ਵੀ ਜੁੜਿਆ ਸੀ ਪਰ ਉਸ ਨੇ ਕਰਣ ਸਿੰਘ ਗਰੋਵਰ ਨੂੰ ਆਪਣਾ ਹਮਸਫਰ ਬਣਾਇਆ । ਇਸ ਤੋਂ ਪਹਿਲਾਂ ਕਰਣ ਵਿਆਹੇ ਹੋਏ ਸਨ ਅਤੇ ਬਿਪਾਸ਼ਾ ਦੇ ਨਾਲ ਉਨ੍ਹਾਂ ਦਾ ਤੀਜਾ ਵਿਆਹ ਸੀ । 





Related Post