ਦ੍ਰਿਸ਼ਟੀ ਗਰੇਵਾਲ ਨੇ ਭਰਾ ਅਤੇ ਭਾਬੀ ਨੂੰ ਵਿਆਹ ਦੀ ਵਰ੍ਹੇਗੰਢ ‘ਤੇ ਦਿੱਤੀ ਵਧਾਈ, ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਦ੍ਰਿਸ਼ਟੀ ਗਰੇਵਾਲ ਦੇ ਭਰਾ ਅਤੇ ਭਾਬੀ ਦੀ ਬੀਤੇ ਦਿਨ ਵਿਆਹ ਦੀ ਵਰ੍ਹੇਗੰਢ ਸੀ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਦੇ ਨਾਲ ਭਰਾ ਅਤੇ ਭਾਬੀ ਦੀ ਵੈਡਿੰਗ ਐਨੀਵਰਸਰੀ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।

By  Shaminder April 26th 2023 06:00 PM -- Updated: April 26th 2023 05:49 PM

ਦ੍ਰਿਸ਼ਟੀ ਗਰੇਵਾਲ (Drishtii Garewal) ਦੇ ਭਰਾ ਅਤੇ ਭਾਬੀ ਦੀ ਬੀਤੇ ਦਿਨ ਵਿਆਹ ਦੀ ਵਰ੍ਹੇਗੰਢ ਸੀ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਦੇ ਨਾਲ ਭਰਾ ਅਤੇ ਭਾਬੀ ਦੀ ਵੈਡਿੰਗ ਐਨੀਵਰਸਰੀ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।


View this post on Instagram

A post shared by ❤️DRISHTII GAREWAL ATTRI❤️ (@drishtiigarewal9)


ਹੋਰ ਪੜ੍ਹੋ  : ਐਮੀ ਵਿਰਕ ਨੇ ਧੀਆਂ ਭੈਣਾਂ ਬਾਰੇ ਆਖੀ ਵੱਡੀ ਗੱਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਭਰਾ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ । ਵੀਡੀਓ ਦੇ ਬੈਕਗਰਾਊਂਡ ‘ਚ ‘ਹਮ ਆਪਕੇ ਹੈਂ ਕੋਣ’ ਦਾ ਗੀਤ ਚੱਲ ਰਿਹਾ ਹੈ । 

ਦ੍ਰਿਸ਼ਟੀ ਗਰੇਵਾਲ ਜਲਦ ਹੀ ਪਹਿਲੇ ਬੱਚੇ ਨੂੰ ਦੇਵੇਗੀ ਜਨਮ 

ਦ੍ਰਿਸ਼ਟੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ। ਜਲਦ ਹੀ ਅਦਾਕਾਰਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ।ਜਿਸ ਨੂੰ ਲੈ ਕੇ ਅਦਾਕਾਰਾ ਦਾ ਪਰਿਵਾਰ ਵੀ ਪੱਬਾਂ ਭਾਰ ਹੈ ।ਦ੍ਰਿਸ਼ਟੀ ਗਰੇਵਾਲ ਅਤੇ ਅਭੈ ਅੱਤਰੀ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।


ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਕਈ ਟੀਵੀ ਸੀਰੀਅਲਸ 'ਚ ਵੀ ਉਹ ਦਿਖਾਈ ਦੇ ਚੁੱਕੀ ਹੈ ।ਦ੍ਰਿਸ਼ਟੀ ਗਰੇਵਾਲ ਦੇ ਪਤੀ ਅਭੈ ਅੱਤਰੀ ਵੀ ਵਧੀਆ ਅਦਾਕਾਰ ਹਨ ਅਤੇ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ‘ਚ ਕੰਮ ਕਰ ਚੁੱਕੇ ਹਨ । 

View this post on Instagram

A post shared by ❤️DRISHTII GAREWAL ATTRI❤️ (@drishtiigarewal9)


  ਪਤੀ ਦੇ ਨਾਲ ਫਨੀ ਵੀਡੀਓ ਕਰਦੀ ਰਹਿੰਦੀ ਹੈ ਸਾਂਝੇ 

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਪਤੀ ਦੇ ਨਾਲ ਫਨੀ ਵੀਡੀਓਜ਼ ਬਣਾ ਕੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । ਉਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਅਨੇਕਾਂ ਹੀ ਵੀਡੀਓਜ਼ ਤੁਹਾਨੂੰ ਦਿਖਾਈ ਦੇਣਗੇ । 


   



Related Post