Good News: ਮੁੜ ਪਿਤਾ ਬਣੇ ਮਸ਼ਹੂਰ ਰੈਸਲਰ ਖਲੀ, ਰੈਸਲਰ ਦੇ ਘਰ ਬੇਟੇ ਨੇ ਲਿਆ ਜਨਮ ਵੀਡੀਓ ਸਾਂਝੀ ਕਰ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

'ਦਿ ਗ੍ਰੇਟ ਖਲੀ' ਦੇ ਨਾਂ ਨਾਲ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੇ ਦਲੀਪ ਸਿੰਘ ਰਾਣਾ ਤੋਂ ਤਾਂ ਹਰ ਕੋਈ ਵਾਕਫ ਹੈ। ਖਲੀ ਨੇ WWE 'ਚ ਸਭ ਤੋਂ ਵੱਡੇ ਰਸੈਲਰ ਨੂੰ ਹਰਾ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਹਾਲ ਹੀ 'ਚ ਰੈਸਲਰ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਖਲੀ ਦੂਜੀ ਵਾਰ ਪਿਤਾ ਬਣੇ ਹਨ ਤੇ ਉਨ੍ਹਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ।

By  Pushp Raj November 17th 2023 01:38 PM

Famous wrestler Khali welcomes baby boy: 'ਦਿ ਗ੍ਰੇਟ ਖਲੀ' ਦੇ ਨਾਂ ਨਾਲ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੇ ਦਲੀਪ ਸਿੰਘ ਰਾਣਾ ਤੋਂ ਤਾਂ ਹਰ ਕੋਈ ਵਾਕਫ ਹੈ। ਖਲੀ ਨੇ WWE 'ਚ ਸਭ ਤੋਂ ਵੱਡੇ ਰਸੈਲਰ ਨੂੰ ਹਰਾ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਹਾਲ ਹੀ 'ਚ ਰੈਸਲਰ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਖਲੀ ਦੂਜੀ ਵਾਰ ਪਿਤਾ ਬਣੇ ਹਨ ਤੇ ਉਨ੍ਹਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ।  

ਬੇਸ਼ਕ ਖਲੀ ਰੈਸਲਿੰਗ ਦੀ ਦੁਨੀਆਂ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਦਿ ਗ੍ਰੇਟ ਖਲੀ ਨੇ ਆਪਣੇ ਅਧਿਕਾਰਿਤ ਫੇਸਬੁੱਕ ਅਕਾਊਂਟ ਉੱਤੇ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ। 


ਇਸ ਵੀਡੀਓ ਦੇ ਵਿੱਚ ਉਹ ਆਪਣੇ ਹੱਥ ਵਿੱਚ ਆਪਣੇ ਨਵਜਨਮੇ ਪੁੱਤਰ ਨੂੰ ਗੋਦ ਵਿੱਚ ਚੁੱਕ ਕੇ ਖੜੇ ਹੋਏ ਹਨ। ਇਸ ਵੀਡੀਓ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਹੋਏ ਖਲੀ ਨੇ ਦੱਸਿਆ, ਕਿ ਉਹ ਮੁੜ ਪਿਤਾ ਬਣ ਗਏ ਹਨ ਤੇ ਰੱਬ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਉਹ ਬੇਹੱਦ ਖੁਸ਼ ਹਨ। 

View this post on Instagram

A post shared by The Great Khali (@thegreatkhali)


 ਹੋਰ ਪੜ੍ਹੋ: Sidhu Moosewala murder case: ਮਾਨਸਾ ਅਦਾਲਤ 'ਚ ਪੇਸ਼ ਹੋਏ 25 ਮੁਲਜ਼ਮ, 30 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ  


ਦੱਸ ਦਈਏ ਕਿ ਖਲੀ ਪਹਿਲਾਂ ਤੋਂ ਇੱਕ ਧੀ ਦੇ ਪਿਤਾ ਹਨ। ਹਾਲ ਹੀ 'ਚ ਉਹ ਦੂਜੀ ਵਾਰ ਪਿਤਾ ਬਣ ਕੇ ਕਾਫੀ ਖੁਸ਼ ਹਨ। ਫੈਨਜ਼ ਖਲੀ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਖਲੀ ਦੇ ਫੈਨਜ਼ ਉਨ੍ਹਾਂ ਦੀ ਰੈਸਲਿੰਗ ਦੀ ਵੀਡੀਓ ਨੂੰ ਵੀ ਕਾਫੀ ਪਸੰਦ ਕਰਦੇ ਹਨ। 

View this post on Instagram

A post shared by Punjabi Grooves (@punjabi_grooves)




Related Post