ਕੌਰ ਬੀ ਨੇ ਗੁਰਦਾਸ ਮਾਨ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ ‘ ਐਸਾ ਸਮਾਂ ਆਇਆ ਜੀ ਕਰੇ ਰੋਕ ਲਵਾਂ’

ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਗੁਰਦਾਸ ਮਾਨ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਐਸਾ ਸਮਾਂ ਆਇਆ ਜੀ ਕਰੇ ਰੋਕ ਲਵਾਂ।

By  Shaminder October 7th 2023 10:21 AM

ਕੌਰ ਬੀ (Kaur b) ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਸਿੰਗਰਸ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਗੁਰਦਾਸ ਮਾਨ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ।

ਹੋਰ ਪੜ੍ਹੋ :  ਗਿੱਪੀ ਗਰੇਵਾਲ ਨੇ ਸੰਜੇ ਦੱਤ ਦੇ ਨਾਲ ਸਾਂਝਾ ਕੀਤਾ ਵੀਡੀਓ, ਖੂਬ ਕੀਤੀ ਮਸਤੀ

ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਐਸਾ ਸਮਾਂ ਆਇਆ ਜੀ ਕਰੇ ਰੋਕ ਲਵਾਂ। ਇਸ ਤੋਂ ਇਲਾਵਾ ਗਾਇਕਾ ਨੇ ਅੱਗੇ ਲਿਖਿਆ ‘ਕੁਝ ਗੱਲਾਂ ਲਿਖਤ ਛੋਟੀ ਪਾ ਦਿੰਦੀਆਂ,ਪਰ ਦਿਲ ਕਰਦਾ ਕੁਝ ਕਹਿ ਦੇਵਾਂ ਬੜੀ ਖੁਸ਼ੀ ਹੋਈ ਸੁਣ ਕੇ ਤੁਹਾਨੂੰ ਮੇਰੇ ਸਾਰੇ ਗਾਣੇ ਪਤਾ। ਇਹ ਵੱਡੀ ਗੱਲ ਏ ਮੇਰੇ ਲਈ ਤੁਹਾਡੇ ਤੋਂ ਇਹ ਸੁਣ ਕੇ ਕਿ ‘ਪਰਾਂਦਾ’ ਤੁਹਾਡਾ ਪਸੰਦੀਦਾ ਗੀਤ ਹੈ।


ਧੰਨਵਾਦ ਗੁਰਦਾਸ ਮਾਨ ਸਾਹਿਬ ਜੀਓ ਜੀ, ਮਨਜੀਤ ਮਾਨ ਮੈਡਮ ਏਨਾਂ ਸਾਰਾ ਪਿਆਰ ਮੇਰੀ ਝੋਲੀ ਪਾਉਣ ਦੇ ਲਈ’ । ਇਸ ਤੋਂ ਇਲਾਵਾ ਗਾਇਕਾ ਨੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਅਤ ਉਨ੍ਹਾਂ ਦੀ ਨੂੰਹ ਸਿਮਰਨ ਕੌਰ ਮੁੰਡੀ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। 

ਕੌਰ ਬੀ ਦਾ ਵਰਕ ਫ੍ਰੰਟ 

 ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਬਜਟ, ਮਿੱਤਰਾਂ ਦੇ ਬੂਟ, ਫੁਲਕਾਰੀ, ਪੀਜ਼ਾ ਹੱਟ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by KaurB🔥 ਵੱਡਾ ਮੇਰਾ ਸਾਹਿਬ🙏 (@kaurbmusic)




Related Post