Naseeruddin Shah Birthday: ਹੀਰੋ ਵਾਂਗ ਨਾਂ ਦਿਖਣ ਕਰਕੇ ਹੋਇਆ ਜਿਸ ਦਾ ਬ੍ਰੇਕਅਪ, ਜਾਣੋ ਕਿਵੇਂ ਉਹ ਸਾਧਾਰਨ ਮੁੰਡਾ ਬਣਿਆ ਬਾਲੀਵੁੱਡ ਦਾ ਦਿੱਗਜ਼ ਅਦਾਕਾਰ
ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ। ਕੀ ਕਿਵੇਂ ਹੀਰੋ ਵਾਂਗ ਨਾਂ ਦਿਖਣ ਦੇ ਚੱਲਦੇ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ ਸੀ ਤੇ ਇਸੇ ਵਜ੍ਹਾਂ ਨਾਲ ਉਹ ਕਿਵੇਂ ਬਾਲੀਵੁੱਡ ਦੇ ਦਿੱਗਜ਼ ਕਲਾਕਾਰ ਬਣੇ।
Naseeruddin Shah Birthday: ਨਸੀਰੂਦੀਨ ਸ਼ਾਹ ਉਨ੍ਹਾਂ ਬਾਲੀਵੁੱਡ ਅਦਾਕਾਰਾਂ ਵਿੱਚੋਂ ਇੱਕ ਹੈ ਜੋ ਨਾ ਸਿਰਫ਼ ਆਪਣੀ ਚੰਗੀ ਅਦਾਕਾਰੀ ਲਈ ਜਾਣੇ ਜਾਂਦੇ ਹਨ, ਸਗੋਂ ਆਪਣੇ ਬੋਲਡ ਅਤੇ ਸ਼ਾਨਦਾਰ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਅੱਜ ਨਸੀਰੂਦੀਨ ਸ਼ਾਹ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ।
ਨਸੀਰੂਦੀਨ ਸ਼ਾਹ ਦਾ ਜਨਮ ਤੇ ਪੜ੍ਹਾਈ
ਨਸੀਰੂਦੀਨ ਸ਼ਾਹ ਦਾ ਜਨਮ 20 ਜੁਲਾਈ ਸਾਲ 1950 'ਚ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ 'ਚ ਹੋਇਆ ਸੀ। ਨਸੀਰੂਦੀਨ ਸ਼ਾਹ ਉਨ੍ਹਾਂ ਬਾਲੀਵੁੱਡ ਅਦਾਕਾਰਾਂ ਵਿੱਚੋਂ ਇੱਕ ਹਨ ਜੋ ਆਪਣੀ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਨਸੀਰੂਦੀਨ ਸ਼ਾਹ ਨੇ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਅਦਾਕਾਰੀ ਸਿੱਖੀ।
ਸਾਧਾਰਣ ਲੁੱਕ ਵਾਲੇ 73 ਸਾਲਾ ਨਸੀਰੂਦੀਨ ਸ਼ਾਹ ਨੇ ਫਿਲਮ ਜਗਤ ‘ਚ ਉਹ ਮੁਕਾਮ ਹਾਸਲ ਕਰ ਲਿਆ ਹੈ, ਜਿਸ ਤੱਕ ਪਹੁੰਚਣਾ ਕਈ ਲੋਕਾਂ ਲਈ ਮਹਿਜ਼ ਇੱਕ ਸੁਫਨਾ ਹੈ। ਨਸੀਰੂਦੀਨ ਸ਼ਾਹ ਨਾਂ ਮਹਿਜ਼ ਬਾਲੀਵੁੱਡ ‘ਚ ਆਪਣੀ ਐਕਟਿੰਗ ਲਈ ਮਸ਼ਹੂਰ ਹਨ ਸਗੋਂ ਆਪਣੇ ਬੋਲਡ ਅਤੇ ਬੋਲਡ ਬੋਲਾਂ ਲਈ ਵੀ ਮਸ਼ਹੂਰ ਹਨ। ਮਸਲਾ ਭਾਵੇਂ ਕੋਈ ਵੀ ਹੋਵੇ, ਨਸੀਰੂਦੀਨ ਸਾਹਬ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਨ ਤੋਂ ਕਦੇ ਨਹੀਂ ਝਿਜਕਦੇ।
ਹੀਰੋ ਵਾਂਗ ਨਾਂ ਦਿਖਣ ਕਰਕੇ ਹੋਇਆ ਬ੍ਰੇਕਅਪ
ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਨਸੀਰੂਦੀਨ ਸ਼ਾਹ ਦੀ ਇੱਕ ਪ੍ਰੇਮਿਕਾ ਸੀ ਪਰ ਉਸ ਨੇ ਇਹ ਕਹਿ ਕੇ ਉਸ ਨਾਲ ਬ੍ਰੇਕਅਪ ਕਰ ਲਿਆ ਕਿ ਉਹ ਕਿਸੇ ਵੀ ਪਾਸਿਓਂ ਇੱਕ ਹੀਰੋ ਵਾਂਗ ਨਹੀਂ ਨਜ਼ਰ ਆਉਂਦੇ । ਹਾਲਾਂਕਿ ਹੀਰੋ ਦੀ ਤਰ੍ਹਾਂ ਨਾਂ ਦਿਖਣ ਕਾਰਨ ਉਨ੍ਹਾਂ ਨੂੰ ਫਿਲਮ ‘ਨਿਸ਼ਾਂਤ’ ‘ਚ ਰੋਲ ਮਿਲਿਆ। ਕੁਝ ਅਜਿਹੀਆਂ ਦਿਲਚਸਪ ਕਹਾਣੀਆਂ ਉਸ ਦੀ ਨਿੱਜੀ ਜ਼ਿੰਦਗੀ ਦੀਆਂ ਸਨ, ਜਿੰਨੇ ਸ਼ਾਨਦਾਰ ਕਿਰਦਾਰ ਨਸੀਰ ਨੇ ਪਰਦੇ ‘ਤੇ ਨਿਭਾਏ ਹਨ।
ਨਸੀਰੂਦੀਨ ਸ਼ਾਹ ਦਾ ਫਿਲਮੀ ਸਫਰ
ਨਸੀਰੂਦੀਨ ਸ਼ਾਹ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 1975 ‘ਚ ਫਿਲਮ ‘ਨਿਸ਼ਾਂਤ’ ਨਾਲ ਕੀਤੀ ਸੀ। ਇਸ ਫਿਲਮ ‘ਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਘੱਟ ਸੀ ਪਰ ਇਸ ਕਾਰਨ ਬਾਲੀਵੁੱਡ ਇੰਡਸਟਰੀ ਨੇ ਉਨ੍ਹਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਫਿਲਮ ‘ਚ ਉਨ੍ਹਾਂ ਨਾਲ ਸਮਿਤਾ ਪਾਟਿਲ, ਸ਼ਬਾਨਾ ਆਜ਼ਮੀ ਅਤੇ ਅਮਰੀਸ਼ ਪੁਰੀ ਮੁੱਖ ਭੂਮਿਕਾਵਾਂ ‘ਚ ਸਨ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ‘ਮੰਥਨ’, ‘ਭੂਮਿਕਾ’, ‘ਸਪਰਸ਼’ ਅਤੇ ‘ਜੁਨੂਨ’ ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ। ਨਸੀਰੂਦੀਨ ਸ਼ਾਹ ਨੇ ਆਪਣੇ ਕਰੀਅਰ ਵਿੱਚ ਕਈ ਦਿਲਚਸਪ ਕਿਰਦਾਰ ਨਿਭਾਏ ਹਨ।
ਨਸੀਰੂਦੀਨ ਸ਼ਾਹ ਨੂੰ ਮਿਲੇ ਕਈ ਨੈਸ਼ਨਲ ਅਵਾਰਡ
ਨਸੀਰੂਦੀਨ ਸ਼ਾਹ ਨੇ ‘ਸਪਰਸ਼’ ਅਤੇ ‘ਪਾਰ’ ਵਰਗੀਆਂ ਫਿਲਮਾਂ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਮਿਲ ਚੁੱਕੇ ਹਨ। ਨਸੀਰੂਦੀਨ ਸ਼ਾਹ ਨੇ ਮਹਿਜ਼ ਫਿਲਮਾਂ ਹੀ ਨਹੀਂ ਕੀਤੀਆਂ ਸਗੋਂ ਉਨ੍ਹਾਂ ਨੇ ਕਈ ਟੀਵੀ ਸ਼ੋਅਜ਼ ਵੀ ਕੀਤੇ ਹਨ, ਜਿਨ੍ਹਾਂ ਵਿੱਚ ‘ਮਿਰਜ਼ਾ ਗਾਲਿਬ’ ਅਤੇ ‘ਭਾਰਤ ਏਕ ਖੋਜ’ ਵਰਗੇ ਸ਼ੋਅ ਸਮੇਤ ਕਈ ਟੀਵੀ ਸ਼ੋਅ ਵੀ ਕੀਤੇ ਹਨ। ਇਸ ਦੇ ਨਾਲ-ਨਾਲ ਨਸੀਰੂਦੀਨ ਸ਼ਾਹ ਥੀਏਟਰ ਨਾਲ ਵੀ ਜੁੜੇ ਹੋਏ ਹਨ ਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਵਿਦਿਆਰਥੀ ਰਹਿ ਚੁੱਕੇ ਹਨ।
ਨਸੀਰੂਦੀਨ ਸ਼ਾਹ ਦੀ ਨਿੱਜੀ ਜ਼ਿੰਦਗੀ
ਨਸੀਰੂਦੀਨ ਸ਼ਾਹ ਦੀ ਪਤਨੀ ਦਾ ਨਾਂ ਰਤਨਾ ਪਾਠਕ ਹੈ। ਰਤਨਾ ਵੀ ਇੱਕ ਮਸ਼ਹੂਰ ਅਦਾਕਾਰਾ ਹਨ। ਨਸੀਰੂਦੀਨ ਸ਼ਾਹ ਦੇ ਬੱਚਿਆਂ ਦੇ ਨਾਂ ਹੀਬਾ ਸ਼ਾਹ, ਵਿਵਾਨ ਸ਼ਾਹ ਅਤੇ ਇਮਾਦ ਸ਼ਾਹ ਹਨ। ਫੈਨਜ਼ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ ਉੱਤੇ ਵਧਾਈਆਂ ਦੇ ਰਹੇ ਹਨ।