ਫ਼ਿਲਮੀ ਦੁਨੀਆ ਤੋਂ ਦੂਰ ਹੋਰ ਕੇ ਤਿੰਨ ਬੱਚਿਆਂ ਨਾਲ ਇਸ ਤਰ੍ਹਾਂ ਦਿਨ ਬਿਤਾ ਰਹੀ ਹੈ ਅਦਾਕਾਰਾ ਸੇਲਿਨਾ ਜੇਟਲੀ

By  Rupinder Kaler June 9th 2020 11:22 AM

ਅਦਾਕਾਰੀ ਦੀ ਦੁਨੀਆ ਵਿੱਚ ਸਾਰੇ ਆਪਣੇ ਸਫ਼ਲ ਕਰੀਅਰ ਦੀ ਉਮੀਦ ਲੈ ਕੇ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਦੇ ਹਨ । ਪਰ ਇਸ ਫ਼ਿਲਮੀ ਦੁਨੀਆ ਵਿੱਚ ਕੁਝ ਲੋਕ ਪਾਸ ਹੋ ਜਾਂਦੇ ਹਨ ਤੇ ਕੁਝ ਫੇਲ ।ਇਹਨਾਂ ਵਿੱਚੋਂ ਇੱਕ ਅਦਾਕਾਰਾ ਹੈ ਸੇਲਿਨਾ ਜੇਟਲੀ । ਬਾਲੀਵੁੱਡ ਦੀ ਇਹ ਬੋਲਡ ਅਦਾਕਾਰਾ ਸੇਲਿਨਾ ਜੇਟਲੀ ਬੀਤੇ ਕੁਝ ਸਾਲਾਂ ਤੋਂ ਫ਼ਿਲਮੀ ਪਰਦੇ ਤੋਂ ਦੂਰ ਹੈ । ਸੇਲਿਨਾ ਦੀ ਖੂਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਹਨ । ਭਾਵੇਂ ਉਹ ਫ਼ਿਲਮੀ ਦੁਨੀਆਂ ਤੋਂ ਦੂਰ ਹੋ ਗਈ ਹੈ ਪਰ ਉਹ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨਾਲ ਬਣੀ ਰਹਿੰਦੀ ਹੈ ।

https://www.instagram.com/p/CBDxv8Ghlvd/

ਸੇਲਿਨਾ ਵਿਦੇਸ਼ ਵਿੱਚ ਆਪਣੇ ਪਤੀ ਤੇ ਬੱਚਿਆਂ ਦੇ ਨਾਲ ਰਹਿ ਰਹੀ ਹੈ, ਸੇਲਿਨਾ ਏਨੀਂ ਦਿਨੀਂ ਆਪਣੇ ਪਰਿਵਾਰ ਨਾਲ ਬਿਜੀ ਹੈ । ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਸੇਲਿਨਾ ਨੇ ਚੋਰੀ ਛਿਪੇ ਵਿਦੇਸ਼ੀ ਕਾਰੋਬਾਰੀ ਬੁਆਏਫ੍ਰੈਂਡ ਪੀਟਰ ਹਾਗ ਨਾਲ ਵਿਆਹ ਕਰਵਾ ਲਿਆ ਸੀ । ਉਸ ਦੇ ਵਿਆਹ ਦੀ ਖ਼ਬਰ ਕਿਸੇ ਨੂੰ ਨਹੀਂ ਸੀ । ਸੇਲਿਨਾ ਨੇ 2011 ਵਿੱਚ ਵਿਆਹ ਕਰਵਾਇਆ ਸੀ ਤੇ 2012 ਵਿੱਚ ਉਹ ਦੋ ਬੱਚਿਆਂ ਦੀ ਮਾਂ ਬਣੀ ਸੀ ।

https://www.instagram.com/p/CAAa-YipYOT/

ਉਹਨਾਂ ਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਂਅ ਵਿਰਾਜ ਤੇ ਵਿੰਸਟਨ ਹੈ । ਇਸ ਤੋਂ ਬਾਅਦ 2017 ਵਿੱਚ ਸੇਲਿਨਾ ਫਿਰ ਮਾਂ ਬਣੀ ਤੇ ਉਹਨਾਂ ਨੇ ਫਿਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ । ਜਿਨ੍ਹਾਂ ਦਾ ਨਾਂਅ ਆਥੁਰ ਜੇਟਲੀ ਹਾਗ ਤੇ ਸ਼ਮਸ਼ੇਰ ਜੇਟਲੀ ਹਾਗ ਹੈ । ਇਹਨਾਂ ਬੱਚਿਆਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ।

https://www.instagram.com/p/B6gbwLqBC7p/

ਇਹ ਪਰਿਵਾਰ ਹੁਣ ਆਸਟ੍ਰੇਲੀਆ ਵਿੱਚ ਇੱਕ ਖੂਬਸੂਰਤ ਘਰ ਵਿੱਚ ਰਹਿ ਰਿਹਾ ਹੈ । ਪਿਛਲੇ ਦਿਨੀਂ ਖ਼ਬਰ ਆਈ ਕਿ ਸੇਲਿਨਾ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ । ਹੁਣ ਦੇਖਣਾ ਹੋਵੇਗਾ ਕਿ ਉਹ ਕਿਸ ਫ਼ਿਲਮ ਨਾਲ ਵਾਪਸੀ ਕਰਦੀ ਹੈ ।

https://www.instagram.com/p/B5ug4HVht6L/

Related Post