'ਚੱਲ ਮੇਰਾ ਪੁੱਤ 2' ਦੀ ਸ਼ੂਟਿੰਗ ਹੋਈ ਸ਼ੁਰੂ, ਪਾਕਿਸਤਾਨੀ ਕਲਾਕਾਰ ਵੀ ਆਏ ਨਜ਼ਰ, ਸ਼ੂਟਿੰਗ ਤੋਂ ਪਹਿਲਾਂ ਹੋਈ ਅਰਦਾਸ
ਸਾਲ 2019 ਪੰਜਾਬੀ ਸਿਨੇਮਾ ਲਈ ਬਹੁਤ ਹੀ ਖ਼ਾਸ ਰਿਹਾ ਹੈ। ਵੱਖ ਵੱਖ ਤਰ੍ਹਾਂ ਦੇ ਮੁੱਦਿਆਂ ਅਤੇ ਵੱਖਰੇ ਕੰਟੈਂਟ ਦੇ ਨਾਲ ਨਾਲ ਪਾਕਿਸਤਾਨ ਦੇ ਕਲਾਕਾਰ ਵੀ ਪੰਜਾਬੀ ਸਿਨੇਮਾ 'ਤੇ ਛਾਏ ਰਹੇ। ਇਹਨਾਂ ਚੋਂ ਇੱਕ ਫ਼ਿਲਮ ਹੈ 'ਚੱਲ ਮੇਰਾ ਪੁੱਤ' ਜਿਹੜੀ 2019 ਦੀਆਂ ਬਿਹਤਰੀਨ ਫ਼ਿਲਮਾਂ 'ਚ ਨਾਮ ਸ਼ੁਮਾਰ ਕਰਨ 'ਚ ਕਾਮਯਾਬ ਰਹੀ ਹੈ। ਫ਼ਿਲਮ ਨੇ ਬਾਕਸ ਆਫ਼ਿਸ 'ਤੇ ਤਾਂ ਚੰਗਾ ਪ੍ਰਦਰਸ਼ਨ ਕੀਤਾ ਹੀ ਨਾਲ ਹੀ ਦਰਸ਼ਕਾਂ ਦਾ ਵੀ ਦਿਲ ਜਿੱਤਣ 'ਚ ਕਾਮਯਾਬ ਰਹੀ।
View this post on Instagram
ਹੁਣ ਇਸ ਫ਼ਿਲਮ ਦੇ ਸੀਕਵਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੀ ਫ਼ਿਲਮ ਦੀ ਸੇਮ ਸਟਾਰਕਾਸਟ ਅਰਦਾਸ ਕਰਦੀ ਹੋਈ ਵੀ ਨਜ਼ਰ ਆਈ।

ਦੱਸ ਦਈਏ ਚੱਲ ਮੇਰਾ ਪੁੱਤ 'ਚ ਅਮਰਿੰਦਰ ਗਿੱਲ, ਅਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਸਨ ਅਤੇ ਇਹਨਾਂ ਤੋਂ ਇਲਾਵਾ ਪਾਕਿਸਤਾਨ ਦੇ ਨਾਮੀ ਕਲਾਕਾਰ ਨਾਸਿਰ ਚਿਨਯੋਤੀ, ਇਫ਼ਤਿਖ਼ਾਰ ਠਾਕੁਰ, ਅਤੇ ਅਕਰਮ ਉਦਾਸ ਨੇ ਇਸ ਫ਼ਿਲਮ ਨੂੰ ਚਾਰ ਚੰਨ ਲਗਾਏ ਅਤੇ ਵਿਦੇਸ਼ 'ਚ ਗੈਰ ਕਾਨੂੰਨੀ ਰਹਿੰਦੇ ਪੰਜਾਬੀਆਂ ਅਤੇ ਦੋਨਾਂ ਪੰਜਾਬਾਂ ਦੀ ਸਾਂਝ ਨੂੰ ਬੜ੍ਹੇ ਹੀ ਵਧੀਆ ਢੰਗ ਨਾਲ ਦਿਖਾਇਆ।
ਹੋਰ ਵੇਖੋ : ਗਿੱਪੀ ਗਰੇਵਾਲ ਬੋਹੇਮੀਆ ਨਾਲ ਲੈ ਕੇ ਆ ਰਹੇ ਨੇ ‘ਖ਼ਤਰਨਾਕ’ ਗਾਣਾ, ਪਹਿਲੀ ਝਲਕ ਆਈ ਸਾਹਮਣੇ
View this post on Instagram
ਹੁਣ ਫ਼ਿਲਮ ਦੇ ਸੀਕਵਲ 'ਚ ਵੀ ਪਹਿਲੀ ਫ਼ਿਲਮ ਦੀ ਹੀ ਸਟਾਰਕਾਸਟ ਨਜ਼ਰ ਆਉਣ ਵਾਲੀ ਹੈ।ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਦੇਖਣਾ ਹੋਵੇਗਾ 'ਚੱਲ ਮੇਰਾ ਪੁੱਤ 2' ਕਦੋਂ ਤੱਕ ਵੱਡੇ ਪਰਦੇ 'ਤੇ ਨਜ਼ਰ ਆਉਂਦੀ ਹੈ।