ਚਲਾਣ ਦੇ ਵਧੇ ਰੇਟਾਂ 'ਤੇ ਰੇਸ਼ਮ ਸਿੰਘ ਅਨਮੋਲ ਲੈ ਕੇ ਆ ਰਹੇ ਨੇ ਗੀਤ, ਪਹਿਲੀ ਝਲਕ ਆਈ ਸਾਹਮਣੇ

By  Aaseen Khan September 25th 2019 12:57 PM

ਰੇਸ਼ਮ ਸਿੰਘ ਅਨਮੋਲ ਜਿਹੜੇ ਅਕਸਰ ਹੀ ਸਮਾਜਿਕ ਮੁੱਦਿਆਂ 'ਤੇ ਅਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ। ਪਿਛਲੇ ਦਿਨੀਂ ਪੰਜਾਬ 'ਚ ਹੜ੍ਹਾਂ ਦੀ ਤ੍ਰਾਸਦੀ ਨੂੰ ਉਹਨਾਂ ਗੀਤ ਰਾਹੀਂ ਪੇਸ਼ ਕੀਤਾ ਸੀ ਅਤੇ ਖੁਦ ਗਰਾਉਂਡ ਲੈਵਲ 'ਤੇ ਜਾ ਕੇ ਪੀੜ੍ਹਤਾਂ ਦੀ ਸੇਵਾ 'ਚ ਹਿੱਸਾ ਪਾਇਆ ਸੀ। ਹੁਣ ਰੇਸ਼ਮ ਸਿੰਘ ਅਨਮੋਲ ਕੇਂਦਰ ਸਰਕਾਰ ਵੱਲੋਂ ਵਧਾਏ ਗਏ ਟਰੈਫਿਕ ਚਲਾਣਾ ਨੂੰ ਗੀਤ ਰਾਹੀਂ ਪੇਸ਼ ਕਰਨ ਜਾ ਰਹੇ ਹਨ। ਉਹਨਾਂ ਦੇ ਨਵੇਂ ਗੀਤ ਜਿਸ ਦਾ ਨਾਮ ਚਲਾਣ ਹੈ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।

 

View this post on Instagram

 

ਤੈਨੂੰ ਚੋਰ ਨਾਲ ਕੀ, ਤੈਨੂੰ ਸਾਧ ਨਾਲ ਕੀ ? ਤੂੰ ਆਪਣੀ ਨਬੇੜ, ਰੇਸ਼ਮ ਮੁਰਖਾ ਤੈਨੂੰ ਕਿਸੇ ਹੋਰ ਨਾਲ ਕੀ ?? ??✌️

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Sep 18, 2019 at 9:28pm PDT

ਗਾਣੇ ਦੇ ਪੋਸਟਰ 'ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਕੀਤੇ ਜਾਂਦੇ ਜ਼ੁਰਮਾਨੇ ਦਾ ਕੁਝ ਵੇਰਵਾ ਦਿੱਤਾ ਹੋਇਆ ਵੀ ਨਜ਼ਰ ਆ ਰਿਹਾ ਹੈ। ਗਾਣੇ ਦੇ ਬੋਲ ਲਿਖੇ ਹਨ ਪੀ.ਐੱਸ.ਚੌਹਾਨ ਨੇ ਅਤੇ ਸੰਗੀਤ ਮਿਊਜ਼ਿਕ ਕਰਿਉ ਵੱਲੋਂ ਤਿਆਰ ਕੀਤਾ ਗਿਆ ਹੈ। ਕੁਝ ਹੀ ਦਿਨਾਂ 'ਚ ਇਹ ਪੂਰਾ ਗੀਤ ਰਿਲੀਜ਼ ਹੋ ਜਾਵੇਗਾ। ਇਸ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ ਚਲਾਣ 'ਤੇ ਇੱਕ ਵੀਡੀਓ ਵੀ ਸਾਂਝੀ ਕਰ ਚੁੱਕੇ ਹਨ,ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਉਹ ਇਸ ਹੀ ਗੀਤ ਦਾ ਸ਼ੂਟ ਕਰ ਰਹੇ ਹੋਣ।

ਹੋਰ ਵੇਖੋ : 'ਅਰਦਾਸ ਕਰਾਂ' ਤੋਂ ਬਾਅਦ ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਇੱਕ ਹੋਰ ਸ਼ਾਨਦਾਰ ਫ਼ਿਲਮ 'ਮਾਂ', ਇਸ ਖ਼ਾਸ ਦਿਨ 'ਤੇ ਹੋਵੇਗੀ ਰਿਲੀਜ਼

 

View this post on Instagram

 

Challan coming soon .. @directorchandeep @itspschauhan @3bukmuzik @muzicCerfew @official.dhimangraphics @muzik_karfew

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Sep 24, 2019 at 10:25pm PDT

ਹੁਣ ਦੇਖਣਾ ਹੋਵੇਗਾ ਇਸ ਗੀਤ 'ਚ ਰੇਸ਼ਮ ਸਿੰਘ ਅਨਮੋਲ ਦਾ ਚਲਾਣ ਹੁੰਦਾ ਹੈ ਜਾਂ ਨਹੀਂ।ਕੁਝ ਹੀ ਦਿਨ ਪਹਿਲਾਂ ਉਹਨਾਂ ਦੇ ਗੀਤ ਵੀਜ਼ਾ ਦਾ ਵੀਡੀਓ ਵੀ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਹੈ। ਵੀਜ਼ਾ ਗੀਤ 'ਚ ਰੇਸ਼ਮ ਸਿੰਘ ਅਨਮੋਲ ਨੇ ਦਿਖਾਇਆ ਸੀ ਕਿੰਝ ਪੰਜਾਬੀ ਵਿਦੇਸ਼ ਦਾ ਵੀਜ਼ਾ ਹਾਸਿਲ ਕਰਨ ਲਈ ਟੱਕਰਾਂ ਮਾਰਦੇ ਹਨ।

Related Post