'ਚੰਡੀਗੜ੍ਹ ਦੀ ਆਕੜ ਨੀ ਅਸੀਂ ਸਹਿੰਦੇ ਨਾ' ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਪਹਿਲੇ ਗੀਤ ਨੇ ਛੇੜੀ ਚਰਚਾ, ਦੇਖੋ ਵੀਡੀਓ

By  Aaseen Khan May 7th 2019 10:17 AM -- Updated: May 7th 2019 10:20 AM

'ਚੰਡੀਗੜ੍ਹ ਦੀ ਆਕੜ ਨੀ ਅਸੀਂ ਸਹਿੰਦੇ ਨਾ' ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਪਹਿਲੇ ਗੀਤ ਨੇ ਛੇੜੀ ਚਰਚਾ, ਦੇਖੋ ਵੀਡੀਓ : ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ 24 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਪਹਿਲਾ ਗੀਤ 'ਅੰਬਰਸਰ ਦੇ ਪਾਪੜ' ਰਿਲੀਜ਼ ਹੋ ਚੁੱਕਿਆ ਹੈ ਤੇ ਰਿਲੀਜ਼ ਹੁੰਦੀਆਂ ਹੀ ਇਹ ਗੀਤ ਚਰਚਾ 'ਚ ਵੀ ਚੱਲ ਰਿਹਾ ਹੈ। ਜਦ ਕਦੇ ਵੀ ਤੁਹਾਨੂੰ ਅੰਬਰਸਰ ਦੇ ਪਾਪੜ ਸ਼ਬਦ ਸੁਣਨ ਨੂੰ ਮਿਲਦਾ ਹੋਵੇਗਾ ਤਾਂ ਤੁਹਾਡੇ ਜ਼ਹਿਨ 'ਚ ਪ੍ਰਸਿੱਧ ਗਾਇਕਾ 'ਡੌਲੀ ਗੁਲੇਰੀਆ' ਦਾ ਪ੍ਰਸਿੱਧ ਗੀਤ 'ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ' ਜ਼ਰੂਰ ਆਉਂਦਾ ਹੋਵੇਗਾ।

ਫ਼ਿਲਮ ਦੇ ਮੇਕਰਜ਼ ਵੱਲੋਂ ਇਸ ਵਾਰ ਇਸ ਖ਼ੂਬਸੂਰਤ ਗੀਤ ਨੂੰ ਚੰਡੀਗੜ੍ਹ ਦੀ ਖ਼ੂਬਸੂਰਤੀ ਨਾਲ ਕਾਫੀ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਗੀਤ ਨੂੰ ਅਵਾਜ਼ ਦਿੱਤੀ ਹੈ ਗਿੱਪੀ ਗਰੇਵਾਲ ਅਤੇ ਬਾਲੀਵੁੱਡ 'ਚ ਵੱਡਾ ਨਾਮ ਸੁਨਿਧੀ ਚੌਹਾਨ ਨੇ। ਉੱਥੇ ਹੀ ਗੀਤ ਦੇ ਬੋਲ ਮਨਿੰਦਰ ਕੈਲੇ ਵੱਲੋਂ ਲਿਖੇ ਗਏ ਹਨ ਅਤੇ ਜਤਿੰਦਰ ਸ਼ਾਹ ਵੱਲੋਂ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਕਿਉਂ ਕਹਿੰਦਿਆਂ ਕਹਾਉਂਦਿਆਂ ਦੇ ਸਾਕ ਮੋੜ ਰਹੀ ਹੈ ਸਿਮੀ ਚਾਹਲ, ਦੇਖੋ ਵੀਡੀਓ

ਕਰਨ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਇਲਾਗਸ ਲਿਖੇ ਹਨ।24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ 'ਤੇ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

Related Post