'ਤਰਜ਼ਾਂ ਫਿਰੋਜ਼ ਦੀਆਂ ਜੀ ਖ਼ਾਨ ਗਾਉਂਦਾ ਹੈ ਲਿਖਣਾ ਨੀਂ ਆਉਂਦਾ ਗੈਰੀ ਤੋਂ ਲਿਖਾਉਂਦਾ ਹੈ'ਵੇਖੋ ਕਿਹੜਾ ਗੀਤ ਲਿਖਵਾਇਆ ਜੀ ਖ਼ਾਨ ਨੇ ਗੈਰੀ ਸੰਧੂ ਤੋਂ  

By  Shaminder April 25th 2019 05:07 PM

ਜੀ ਖ਼ਾਨ ਤਰਜਾਂ ਫ਼ਿਰੋਜ਼ ਖ਼ਾਨ ਦੀਆਂ ਗਾਉਂਦਾ ਹੈ ਲਿਖਣਾ ਨੀਂ ਆਉਂਦਾ ਗੈਰੀ ਸੰਧੂ ਤੋਂ ਲਿਖਾਉਂਦਾ ਹੈ । ਜੀ ਹਾਂ ਜੀ ਖ਼ਾਨ ਨੂੰ ਲਿਖਣਾ ਨਹੀਂ ਆਉਂਦਾ । ਇਹ ਅਸੀਂ ਨਹੀਂ ਬਲਕਿ ਜੀ ਖ਼ਾਨ ਖੁਦ ਕਹਿ ਰਹੇ ਨੇ ਆਪਣੇ ਨਵੇਂ ਗੀਤ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਵਿੱਚ ਜੀ ਹਾਂ ਜੀ ਖ਼ਾਨ ਅਤੇ ਅਫਸਾਨਾ ਖ਼ਾਨ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਲਿਖੇ ਨੇ ਅਤੇ ਗੈਰੀ ਸੰਧੂ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਅਤੇ ਲਗਾਤਾਰ ਇਸ ਗੀਤ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ ।

https://www.youtube.com/watch?v=NsAQUKpZ5Ug

ਇਸ ਗੀਤ ਨੂੰ ਜੀ ਖ਼ਾਨ ਅਫ਼ਸਾਨਾ ਖ਼ਾਨ ਨੇ ਆਪਣੀ ਖ਼ੂਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ ।ਪਿਛਲੇ ਕਈ ਦਿਨਾਂ ਤੋਂ ਇਸ ਗੀਤ ਦਾ ਸ਼ੂਟ ਚੱਲ ਰਿਹਾ ਸੀ।ਇਸ ਗੀਤ ਦੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਸਨ ।

g khan and Afsana Khan new song g khan and Afsana Khan new song

ਇਸ ਗੀਤ ਦਾ ਟੀਜ਼ਰ ਪਿਛਲੇ ਦਿਨੀਂ ਜਾਰੀ ਕੀਤਾ ਗਿਆ ਸੀ।ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਨੇ "ਤਰਜ਼ਾਂ ਫ਼ਿਰੋਜ਼ ਦੀਆਂ ਜੀ ਖ਼ਾਨ ਗਾਉਂਦਾ ਏ, ਲਿਖਣਾ ਨੀਂ ਆਉਂਦਾ ਗੈਰੀ ਤੋਂ ਲਿਖਾਉਂਦਾ ਏ ਓ ਸੰਧੂ ਬੋਲ ਬੜੇ ਲਿਖਦਾ ਪਿਆਰੇ,ਨੀ ਤੂੰ ਸੂਲੀ ਉੱਤੇ ਟੰਗ ਦਿੱਤੇ ਸਾਰੇ ਮੁੰਡੇ ਚੰਡੀਗੜ੍ਹ ਸ਼ਹਿਰ ਦੇ" ।ਇਸ ਗੀਤ 'ਚ ਪਹਿਲੀ ਵਾਰ ਅਫ਼ਸਾਨਾ ਖ਼ਾਨ ਅਤੇ ਜੀ ਖ਼ਾਨ ਨਾਲ ਕੋਲੈਬਰੇਸ਼ਨ ਕੀਤੀ । ਹੁਣ ਵੇਖਣਾ ਹੋਵੇਗਾ ਕਿ ਗੈਰੀ ਸੰਧੂ ਦਾ ਲਿਖਿਆ ਇਹ ਗੀਤ ਲੋਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

g khan and Afsana Khan new song g khan and Afsana Khan new song

 

Related Post